BSF ਨਹੀਂ ਵਰਤ ਰਹੀ ਕੋਈ ਢਿੱਲ ! 6 ਮਹੀਨਿਆਂ ''ਚ 130 ਪਾਕਿਸਤਾਨੀ ਡਰੋਨ ਕੀਤੇ ਬਰਾਮਦ
Tuesday, Jul 01, 2025 - 02:38 PM (IST)

ਨੈਸ਼ਨਲ ਡੈਸਕ- ਸਾਲ 2025 ਦੇ ਪਹਿਲੇ 6 ਮਹੀਨਿਆਂ ਦੌਰਾਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਬੀ.ਐੱਸ.ਐੱਫ਼. ਨੇ ਪੰਜਾਬ ਵਿੱਚ 130 ਤੋਂ ਵੱਧ ਡਰੋਨ ਬਰਾਮਦ ਕੀਤੇ ਹਨ। ਇਹ ਡਰੋਨ ਨਸ਼ਾ, ਹਥਿਆਰ ਅਤੇ ਨਕਲੀ ਕਰੰਸੀ ਭਾਰਤ ਵਿੱਚ ਲਿਆਉਣ ਲਈ ਵਰਤੇ ਜਾਂਦੇ ਹਨ।
ਜਾਣਕਾਰੀ ਅਨੁਸਾਰ 1 ਜਨਵਰੀ 2025 ਤੋਂ 30 ਜੂਨ 2025 ਤੱਕ, ਬੀ.ਐੱਸ.ਐੱਫ਼. ਨੇ ਲਗਭਗ 135 ਕਿਲੋ ਨਸ਼ੀਲਾ ਪਦਾਰਥ, ਜਿਵੇਂ ਕਿ ਹੈਰੋਇਨ ਅਤੇ 79 ਕਿਸਮਾਂ ਦੇ ਹਥਿਆਰ ਵੀ ਜ਼ਬਤ ਕੀਤੇ ਹਨ। ਪਿਛਲੇ ਸਾਲ 2024 ਦੌਰਾਨ ਬੀ.ਐੱਸ.ਐੱਫ਼. ਨੇ ਪੰਜਾਬ ਸਰਹੱਦ ਤੋਂ 283 ਕਿਲੋ ਨਸ਼ਾ ਅਤੇ 294 ਡਰੋਨ ਬਰਾਮਦ ਕੀਤੇ ਸਨ ਤੇ 2023 'ਚ 107 ਡਰੋਨ ਕਾਬੂ ਕੀਤੇ ਗਏ ਸਨ।
ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ਼. ਅਧਿਕਾਰੀਆਂ ਨੇ ਦੱਸਿਆ ਕਿ ਡਰੋਨਾਂ ਰਾਹੀਂ ਨਸ਼ਾ ਤੇ ਹਥਿਆਰ ਭੇਜਣ ਦੀਆਂ ਘਟਨਾਵਾਂ ‘ਚ ਕਾਫੀ ਵਾਧਾ ਹੋਇਆ ਹੈ। ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਇਲਾਕੇ ਇਸ ਤਰ੍ਹਾਂ ਦੀ ਗਤਿਵਿਧੀ ਦੇ ਹੌਟਸਪੌਟ ਬਣੇ ਹੋਏ ਹਨ। ਆਮ ਤੌਰ ‘ਤੇ ਚੀਨ 'ਚ ਬਣੇ ਮਾਵਿਕ ਸੀਰੀਜ਼ ਦੇ ਡਰੋਨ ਅਜਿਹੇ ਕੰਮਾਂ ਲਈ ਵਰਤੇ ਜਾਂਦੇ ਹਨ, ਜੋ 450 ਤੋਂ 550 ਗ੍ਰਾਮ ਦਾ ਪੈਕਟ ਲਿਆਉਂਦੇ ਹਨ।
ਇਹ ਵੀ ਪੜ੍ਹੋ- ਹਵਾਈ ਯਾਤਰੀ ਦੇਣ ਧਿਆਨ ! ਜਾਰੀ ਹੋ ਗਈ ਐਡਵਾਈਜ਼ਰੀ, ਏਅਰਪੋਰਟ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਬੀ.ਐੱਸ.ਐੱਫ਼. ਨੇ ਡਰੋਨ ਗਤੀਵਿਧੀ ਰੋਕਣ ਲਈ ਐਂਟੀ-ਡਰੋਨ ਸਿਸਟਮ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਡਰੋਨ ਗਤੀਵਿਧੀਆਂ ਦੀ ਨਿਗਰਾਨੀ ਲਈ ਆਪਣੀ ਖੁਫੀਆ ਇਕਾਈ ਵੀ ਵਿਕਸਿਤ ਕੀਤੀ ਗਈ ਹੈ। ਇਨ੍ਹਾਂ ਇਨਪੁੱਟਸ ਦੇ ਆਧਾਰ ‘ਤੇ ਕਈ ਵਾਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।
ਬੀ.ਐੱਸ.ਐੱਫ਼. ਨੇ ਪੰਜਾਬ ਪੁਲਸ ਨਾਲ ਮਿਲ ਕੇ ਸਾਂਝੀ ਮੁਹਿੰਮਾਂ ਰਾਹੀਂ ਵੀ ਕਈ ਨਸ਼ਾ ਤਸਕਰੀ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕੀਤਾ ਹੈ। ਸਰਹੱਦੀ ਇਲਾਕਿਆਂ, ਖਾਸ ਕਰਕੇ ਸਤਲੁਜ ਦਰਿਆ ਦੇ ਨੇੜੇ ਦੇ ਇਲਾਕਿਆਂ ‘ਚ ਨਿਗਰਾਨੀ ਕਰਨਾ ਔਖਾ ਹੈ, ਪਰ ਫੌਜੀ ਜਥੇਬੰਦੀਆਂ ਵੱਲੋਂ ਇੱਥੇ ਵੀ ਕੰਟਰੋਲ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; BJP ਨੇ ਨਵੇਂ ਸੂਬਾ ਪ੍ਰਧਾਨ ਦਾ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e