ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਤਰਜ਼ ’ਤੇ ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ''ਚ ਬਣੇਗਾ ਏਸੀ ਹਾਲ : ਕਾਲਕਾ
Saturday, Jun 28, 2025 - 03:10 AM (IST)

ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫੈਸਲਾ ਕੀਤਾ ਹੈ ਕਿ ਸੰਗਤ ਦੀ ਮੰਗ ’ਤੇ ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਤਰਜ਼ ’ਤੇ ਇਕ ਵਿਸ਼ਾਲ ਏਅਰ ਕੰਡੀਸ਼ਨਲ ਹਾਲ ਤਿਆਰ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਕਾਲਕਾ ਤੇ ਜਨਰਲ ਸਕੱਤਰ ਕਾਹਲੋਂ ਨੇ ਦੱਸਿਆ ਕਿ ਇਸ ਹਾਲ ਦਾ ਯਮੁਨਾ ਪਾਰ ਦੀ ਸੰਗਤ ਨੂੰ ਵੱਡਾ ਲਾਭ ਮਿਲੇਗਾ। ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਵਲੋਂ ਵਰੋਸਾਏ ਬਾਬਾ ਬਚਨ ਸਿੰਘ , ਬਾਬਾ ਸੁਰਿੰਦਰ ਸਿੰਘ ਅਤੇ ਬਾਬਾ ਸਤਨਾਮ ਸਿੰਘ ਤੇ ਹੋਰ ਮਹਾਂਪੁਰਖ ਸੰਭਾਲਦੇ ਹਨ। ਇਸ ਕਾਰ ਸੇਵਾ ਵਾਸਤੇ ਅੱਜ ਸੰਗਤ ਵੱਲੋਂ ਦਿੱਤਾ ਗਿਆ ਸੋਨਾ ਤੇ ਚਾਂਦੀ ਅਸੀਂ ਬਾਬਾ ਜੀ ਦੇ ਸਪੁਰਦ ਕੀਤਾ ਹੈ। ਉਹਨਾਂ ਦੱਸਿਆ ਕਿ 4 ਕਿਲੋ 153 ਗ੍ਰਾਮ ਤੇ 313 ਮਿਲੀਗ੍ਰਾਮ ਸੋਨਾ ਅਤੇ 12 ਕਿਲੋ 86 ਗ੍ਰਾਮ ਤੇ 91 ਮਿਲੀਗ੍ਰਾਮ ਚਾਂਦੀ ਬਾਬਾ ਜੀ ਦੇ ਸੁਪਰਦ ਕੀਤੇ ਗਏ ਹਨ। ਇਸ ਤੋਂ ਪਹਿਲਾਂ 14, 15 ਮਾਰਚ 2023 ਤੋਂ 26 ਜੂਨ 2025 ਤੱਕ ਸੋਨਾ ਚਾਂਦੀ ਸਮੇਤ ਕਈ ਹੋਰ ਕੀਮਤੀ ਚੀਜ਼ ਜੋ ਵੀ ਨਿਕਲਦੀ ਹੈ, ਉਸਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ, ਉਹ ਬਾਬਾ ਜੀ ਨੂੰ ਸੌਂਪੇ ਹਨ।
ਇਹ ਵੀ ਪੜ੍ਹੋ : 'ਕਾਂਟਾ ਲਗਾ ਗਰਲ' ਤੋਂ ਮਸ਼ਹੂਰ ਹੋਈ ਸ਼ੈਫਾਲੀ ਜ਼ਰੀਵਾਲਾ ਦਾ ਦਿਹਾਂਤ, 42 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਉਨ੍ਹਾਂ ਦੱਸਿਆ ਕਿ ਇਸ ਵੇਲੇ ਕਮੇਟੀ ਵੱਲੋਂ ਬਾਲਾ ਸਾਹਿਬ ਹਸਪਤਾਲ ਸ਼ੁਰੂ ਕੀਤਾ ਗਿਆ ਹੈ, ਉਸਦੇ ਅਗਲੇ ਪੜਾਅ ਦੀ ਸੇਵਾ ਹੋਣੀ ਹੈ। ਉਸ ਤੋਂ ਇਲਾਵਾ ਗੁਰਮਤਿ ਕਾਲਜ ਦੀ ਮਲਟੀ ਸਟੋਰੀ ਬਿਲਡਿੰਗ, ਮਾਤਾ ਸੁੰਦਰੀ ਗਰਲਜ਼ ਹੋਸਟਲ ਤੇ 125 ਸਟਾਫ ਕੁਆਰਟਰ ਬਣਾਉਣ ਦੀ ਸੇਵਾ ਚਲ ਰਹੀ ਹੈ। ਇਸਦੇ ਨਾਲ ਹੀ ਗੁਰਮਤਿ ਵਿਦਿਆਲਿਆ ਦੀ ਮਲਟੀ ਸਟੋਰੀ ਇਮਾਰਤ ਦੀ ਚੱਲ ਰਹੀ ਸੇਵਾ ਤੋਂ ਇਲਾਵਾ ਬਾਕੀ ਕਾਰਜ ਵੱਖਰੇ ਤੌਰ ’ਤੇ ਚਲ ਰਹੇ ਹਨ। ਉਹਨਾਂ ਦੱਸਿਆ ਕਿ ਇਹ ਸੋਨਾ ਤੇ ਚਾਂਦੀ ਸੰਗਤਾਂ ਗੋਲਕ ਵਿਚ ਵੀ ਪਾ ਦਿੰਦੀਆਂ ਹਨ ਤੇ ਕਈ ਵਾਰ ਦਿੱਲੀ ਗੁਰਦਆਰਾ ਕਮੇਟੀ ਕੋਲ ਵੀ ਜਮ੍ਹਾਂ ਕਰਵਾ ਦਿੰਦੀਆਂ ਹਨ ਜਿਸਦਾ ਇਕ-ਇਕ ਗ੍ਰਾਮ ਦਾ ਪੂਰਾ ਹਿਸਾਬ ਤੇ ਰਿਕਾਰਡ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਹੀ ਦਿੱਲੀ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਗੁਰਦੁਆਰਾ ਪ੍ਰਬੰਧਨ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਅਤੇ ਧਰਮ ਪ੍ਰਚਾਰ ਦੇ ਕਾਰਜਾਂ ਵਿਚ ਜੁਟੀ ਹੋਈ ਹੈ ਤੇ ਇਹਨਾਂ ਕਾਰਜਾਂ ਨੂੰ ਹੁਣ ਅਗਲੇ ਪੜਾਅ ਵੱਲ ਲਿਜਾਣ ਵਾਸਤੇ ਵੀ ਦ੍ਰਿੜ੍ਹ ਸੰਕਲਪ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8