7 ਸਾਲ ਦੀ ਬੱਚੀ ਨੇ ਖੇਡਿਆ ਧੋਨੀ ਦਾ ਮਸ਼ਹੂਰ ਹੈਲੀਕਾਪਟਰ ਸ਼ਾਟ, ਵੀਡੀਓ ਵੇਖ ਦਿੱਗਜ ਵੀ ਰਹਿ ਗਏ ਦੰਗ

8/14/2020 1:38:36 PM

ਸਪੋਰਟਸ ਡੈਸਕ– ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਮਸ਼ਹੂਰ ਕੁਮੈਂਟੇਟਰ ਅਕਾਸ਼ ਚੋਪੜਾ ਨੇ ਸੋਸ਼ਲ ਮੀਡੀਆ ’ਤੇ ਇਕ ਛੋਟੀ ਬੱਚੀ ਦੀ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਬੱਚੀ ਦੇ ਬੱਲੇਬਾਜ਼ੀ ਦੇ ਅਨੁਭਵ ਦੀ ਜੰਮ ਕੇ ਤਾਰੀਫ ਕੀਤੀ ਹੈ। ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। 

 

ਦਰਅਸਲ, ਅਕਾਸ਼ ਚੋਪੜਾ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ- ਵੀਰਵਾਰ ਥੰਡਰਬੋਲਟ ... ਸਾਡੀ ਆਪਣੀ ਪਰੀ ਸ਼ਰਮਾ ਹੈ। ਕੀ ਉਹ ਸੁਪਰ ਟੈਲੇਂਟਿਡ ਨਹੀਂ ਹੈ?... ਦੱਸ ਦੇਈਏ ਕਿ ਅਕਾਸ਼ ਚੋਪੜਾ ਨੇ ਆਪਣੇ ਟਵੀਟ ’ਚ ਛੋਟੀ ਬੱਚੀ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਥੇ ਪਰੀ ਸ਼ਰਮਾ ਨਾਂ ਦੀ ਲੜਕੀ ਨੇ ਮਹਿੰਦਰ ਸਿੰਘ ਧੋਨੀ ਦਾ ਮਸ਼ਹੂਰ ਹੈਲੀਕਾਪਟਰ ਸ਼ਾਟ ਖੇਡਿਆ ਹੈ। ਜਿਸ ਤੋਂ ਬਾਅਦ ਅਕਾਸ਼ ਨੇ ਛੋਟੀ ਬੱਚੀ ਦੀ ਜੰਮ ਕੇ ਤਾਰੀਫ ਕੀਤੀ। 

PunjabKesari

ਅਕਾਸ਼ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਭਾਰਤ ਲਈ 2003-04 ’ਚ 10 ਟੈਸਟ ਮੈਚ ਖੇਡੇ ਹਨ। ਹਾਲਾਂਕਿ, ਉਸ ਸਮੇਂ ਭਾਰਤੀ ਟੀਮ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨਾਲ ਓਪਨਿੰਗ ਕਰਨਲਈ ਇਕ ਓਪਨਰ ਦੀ ਭਾਲ ਕਰ ਰਹੀ ਸੀ। ਚੋਪੜਾ ਨੇ ਆਪਣੇ 10 ਟੈਸਟ ਮੈਚਾਂ ’ਚ 23.00 ਦੀ ਔਸਤ ਨਾਲ 437 ਦੌੜਾਂ ਬਣਾਈਆਂ ਸਨ। ਜਿਨ੍ਹਾਂ ’ਚ ਉਨ੍ਹਾਂ ਨੇਸਿਰਫ 2 ਅਰਧ ਸੈਂਕੜੇ ਲਗਾਏ ਸਨ।


Rakesh

Content Editor Rakesh