ਆਤਿਸ਼ੀ ਦੀ ਵੀਡੀਓ ਨਾਲ ਨਹੀਂ ਹੋਈ ਛੇੜਛਾੜ! ਦਿੱਲੀ ਵਿਧਾਨ ਸਭਾ ਸਪੀਕਰ ਨੇ ਖੋਲ੍ਹੀ 'ਆਪ' ਦੇ ਦਾਅਵਿਆਂ ਦੀ ਪੋਲ
Saturday, Jan 17, 2026 - 09:54 AM (IST)
ਨਵੀਂ ਦਿੱਲੀ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਸਬੰਧਤ ਇੱਕ ਵੀਡੀਓ ਨੂੰ ਲੈ ਕੇ ਸਿਆਸੀ ਹਲਚਲ ਹੁਣ ਹੋਰ ਜ਼ਿਆਦਾ ਤੇਜ਼ ਹੋ ਗਈ ਹੈ, ਕਿਉਂਕਿ ਇਸ ਵੀਡੀਓ ਦੀ ਫੋਰੈਂਸਿਕ ਰਿਪੋਰਟ ਹੁਣ ਜਨਤਕ ਹੋ ਗਈ ਹੈ। ਦਿੱਲੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਇਸ ਸਬੰਧ ਵਿਚ ਪ੍ਰੈਸ ਕਾਨਫਰੰਸ ਕਰਦੇ ਹੋਏ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਫੋਰੈਂਸਿਕ ਲੈਬ (FSL) ਦੀ ਰਿਪੋਰਟ ਮੁਤਾਬਕ ਆਤਿਸ਼ੀ ਦੀ ਆਡੀਓ-ਵੀਡੀਓ ਬਿਲਕੁਲ ਸਹੀ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਤਵਾਂਗ 'ਚ ਵੱਡਾ ਹਾਦਸਾ: ਬਰਫ਼ ਨਾਲ ਜੰਮੀ ਝੀਲ ਦਾ ਆਨੰਦ ਮਾਣਨ ਆਏ ਦੋ ਸੈਲਾਨੀਆਂ ਦੀ ਡੁੱਬਣ ਨਾਲ ਮੌਤ (ਵੀਡੀਓ)
ਉਨ੍ਹਾਂ ਕਿਹਾ ਕਿ ਆਡੀਓ-ਵੀਡੀਓ ਮਾਮਲੇ ਦੀ ਡਿਟੇਲ ਜਾਂਚ ਹੋਈ ਹੈ। ਫੋਰੈਂਸਿਕ ਲੈਬ ਦੀ ਰਿਪਰੋਟ ਵਿਚ ਇਸ ਨੂੰ ਸਹੀ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸਟੇਟ ਏਜੰਸੀਆਂ ਦਾ ਇਸਤੇਮਾਲ ਕੀਤਾ ਹੈ। ਦੱਸ ਦੇਈਏ ਕਿ ਇਹ ਵੀਡੀਓ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਵਿਰੋਧੀ ਧਿਰ ਦੀ ਮੰਗ 'ਤੇ ਜਾਂਚ ਲਈ ਭੇਜੀ ਗਈ ਸੀ। ਦਿੱਲੀ ਲੈਬ ਦੀ ਇਸ ਰਿਪੋਰਟ ਨੇ ਪਹਿਲਾਂ ਕੀਤੇ ਗਏ ਦਾਅਵਿਆਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਪੰਜਾਬ ਪੁਲਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਜਾਂਚ ਵਿੱਚ ਇਹ ਵੀਡੀਓ 'ਡਾਕਟਰਡ' (ਛੇੜਛਾੜ ਕੀਤੀ ਹੋਈ) ਪਾਈ ਗਈ ਸੀ। ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਇਸ ਵੀਡੀਓ ਨੂੰ ਨਕਲੀ (fake) ਦੱਸਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : ਦਿੱਲੀ ਵਿਧਾਨ ਸਭਾ ਸਪੀਕਰ ਵੱਲੋਂ ਪੰਜਾਬ FSL ਤੇ ਆਤਿਸ਼ੀ ਨੂੰ ਨੋਟਿਸ, 22 ਜਨਵਰੀ ਤੱਕ ਮੰਗਿਆ ਜਵਾਬ
ਹੁਣ ਸਭ ਤੋਂ ਵੱਡੀ ਉਲਝਣ ਇਹ ਹੈ ਕਿ ਇੱਕੋ ਵੀਡੀਓ 'ਤੇ ਦੋ ਵੱਖ-ਵੱਖ ਫੋਰੈਂਸਿਕ ਲੈਬਾਂ ਦੀਆਂ ਰਿਪੋਰਟਾਂ ਬਿਲਕੁਲ ਵੱਖਰੀਆਂ ਹਨ। ਜਿੱਥੇ ਪੰਜਾਬ ਦੀ ਲੈਬ ਵੀਡੀਓ ਨੂੰ ਗਲਤ ਅਤੇ ਛੇੜਛਾੜ ਵਾਲੀ ਦੱਸ ਰਹੀ ਹੈ, ਉੱਥੇ ਹੀ ਦਿੱਲੀ ਦੀ ਰਿਪੋਰਟ ਇਸ ਨੂੰ ਸਹੀ ਕਰਾਰ ਦੇ ਰਹੀ ਹੈ। ਇਸ ਟਕਰਾਅ ਤੋਂ ਬਾਅਦ ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਆਖ਼ਰ ਕਿਸ ਲੈਬ ਦੀ ਰਿਪੋਰਟ ਸਹੀ ਹੈ ਅਤੇ ਕਿਸ 'ਤੇ ਭਰੋਸਾ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
