ਪਾਕਿਸਤਾਨ ਦੀ ਨਿਊਜ਼ੀਲੈਂਡ ਹੱਥੋਂ ਲਗਾਤਾਰ 6ਵੀਂ ਹਾਰ

01/23/2018 2:37:18 AM

ਵੇਲਿੰਗਟਨ— ਪਾਕਿਸਤਾਨ ਦਾ ਨਿਊਜ਼ੀਲੈਂਡ ਦੌਰੇ 'ਤੇ ਖਰਾਬ ਪ੍ਰਦਰਸ਼ਨ ਦਾ ਸਿਲਸਿਲਾ ਬਰਕਰਾਰ ਹੈ ਅਤੇ ਉਸ ਨੂੰ ਮੇਜ਼ਬਾਨ ਟੀਮ ਹੱਥੋਂ ਪਹਿਲੇ ਟੀ-20 ਮੈਚ 'ਚ ਸੋਮਵਾਰ 7 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਨਿਊਜ਼ੀਲੈਂਡ ਦੌਰੇ 'ਤੇ ਇਹ ਲਗਾਤਾਰ 6ਵੀਂ ਹਾਰ ਹੈ। ਉਸ ਨੇ ਇਸ ਤੋਂ ਪਹਿਲਾਂ ਵਨ ਡੇ ਸੀਰੀਜ਼ 0-5 ਨਾਲ ਗੁਆਈ ਸੀ। 
ਪਾਕਿਸਤਾਨ ਦੀ ਟੀਮ ਇਕ ਵਾਰ ਫਿਰ ਨਿਊਜ਼ੀਲੈਂਡ ਦੀ ਗੇਂਦਬਾਜ਼ੀ ਸਾਹਮਣੇ ਗੇਡੋ ਟੇਕ ਗਈ ਤੇ 19.4 ਓਵਰਾਂ ਵਿਚ 105 ਦੌੜਾਂ 'ਤੇ ਹੀ ਢੇਰ ਹੋ ਗਈ। ਨਿਊਜ਼ੀਲੈਂਡ ਨੇ 15.5 ਓਵਰਾਂ ਵਿਚ 3 ਵਿਕਟਾਂ 'ਤੇ 106 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਤੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ।


Related News