FIFA ਕੁਆਲੀਫਾਇਰ 2026 : ਵਿਵਾਦਪੂਰਨ ''ਗੋਲ'' ਦੇ ਕਾਰਨ ਕਤਰ ਹੱਥੋਂ 2-1 ਨਾਲ ਹਾਰ ਕੇ ਬਾਹਰ ਹੋਈ ਭਾਰਤੀ ਟੀਮ
Wednesday, Jun 12, 2024 - 03:55 AM (IST)
ਸਪੋਰਟਸ ਡੈਸਕ- ਦੋਹਾ ਦੇ ਜਸੀਮ ਬਿਨ ਹਮਦ ਸਟੇਡੀਅਮ 'ਚ ਖੇਡੇ ਗਏ ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਏ ਦੇ ਆਖ਼ਰੀ ਕੁਆਲੀਫਾਇਰ ਮੁਕਾਬਲੇ 'ਚ ਭਾਰਤ ਨੂੰ ਵਿਵਾਦਪੂਰਨ ਗੋਲ ਤੋਂ ਬਾਅਦ ਕਤਰ ਹੱਥੋਂ 2-1 ਨਾਲ ਹਾਰ ਝੱਲਣੀ ਪਈ ਹੈ, ਜਿਸ ਕਾਰਨ ਭਾਰਤੀ ਟੀਮ ਹੁਣ ਵਿਸ਼ਵ ਕੱਪ 'ਚ ਕੁਆਲੀਫਾਈ ਕਰਨ ਦੀ ਰੇਸ 'ਚੋਂ ਬਾਹਰ ਹੋ ਗਈ ਹੈ।
ਇਸ ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਕਤਰ ਦੀ ਟੀਮ 'ਤੇ ਹਾਵੀ ਦਿਖਾਈ ਦੇ ਰਹੀ ਸੀ। ਮੈਚ ਦੇ 37ਵੇਂ ਮਿੰਟ 'ਚ ਹੀ ਲਲਿਆਂਜ਼ੁਆਲਾ ਛਾਂਗਟੇ ਨੇ ਭਾਰਤ ਵੱਲੋਂ ਪਹਿਲਾ ਗੋਲ ਕਰ ਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ।
ਇਸ ਤੋਂ ਬਾਅਦ ਭਾਰਤੀ ਟੀਮ 1-0 ਨਾਲ ਅੱਗੇ ਰਹੀ ਤੇ ਮੈਚ ਦੇ 75ਵੇਂ ਮਿੰਟ 'ਚ ਕੁਝ ਅਜਿਹਾ ਹੋਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕਤਰ ਦੇ ਖਿਡਾਰੀਆਂ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਗੋਲਕੀਪਰ ਨੇ ਬਾਲ ਗੋਲਪੋਸਟ ਨੇੜਿਓਂ ਮੈਦਾਨ ਤੋਂ ਬਾਹਰ ਕਰ ਦਿੱਤੀ। ਇਸ ਦੌਰਾਨ ਕਤਰ ਦੇ ਖਿਡਾਰੀ ਯੂਸਫ਼ ਐਮਨ ਨੇ ਗੇਂਦ ਆਪਣੇ ਪੈਰ ਨਾਲ ਮੈਦਾਨ ਦੇ ਅੰਦਰ ਖਿੱਚ ਲਈ ਤੇ ਗੋਲ ਕਰ ਦਿੱਤਾ।
ਇਸ ਵਿਵਾਦ ਕਾਰਨ ਖੇਡ ਕਾਫ਼ੀ ਦੇਰ ਰੁਕੀ ਰਹੀ ਤੇ ਭਾਰਤੀ ਖਿਡਾਰੀ ਮੈਚ ਰੈਫ਼ਰੀ ਨੂੰ ਸਮਝਾਉਂਦੇ ਰਹੇ, ਪਰ ਰੀਵਿਊ ਸਿਸਟਮ ਨਾ ਹੋਣ ਕਾਰਨ ਉਨ੍ਹਾਂ ਦੀ ਗੱਲ ਕਿਸੇ ਨੇ ਨਾ ਸਮਝੀ। ਇਸ ਕਾਰਨ ਇਸ ਗੋਲ ਕਾਰਨ ਕਤਰ 1-1 ਦੀ ਬਰਾਬਰੀ 'ਤੇ ਆ ਗਿਆ।
CLEARLY NOT A GOAL......!!!!!! 😡😡😡
Indian team clearly robbed off here ...WTF#IndianFootball | #QATIND | #AsianQualifier pic.twitter.com/EzeQlcreyH
— The Khel India (@TheKhelIndia) June 11, 2024
ਇਸ ਦੇ 10 ਮਿੰਟ ਬਾਅਦ ਹੀ ਮੈਚ ਦੇ 85ਵੇਂ ਮਿੰਟ 'ਚ ਕਤਰ ਵੱਲੋਂ ਅਲਰਾਵੀ ਨੇ ਗੋਲ ਕਰ ਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਅੰਤ ਤੱਕ ਹੋਰ ਕੋਈ ਗੋਲ ਨਾ ਹੋ ਸਕਿਆ ਤੇ ਇਸ ਤਰ੍ਹਾਂ ਕਤਰ ਨੇ ਇਹ ਮੁਕਾਬਲਾ ਵਿਵਾਦਪੂਰਨ ਗੋਲ ਦੇ ਚੱਲਦੇ 2-1 ਨਾਲ ਆਪਣੇ ਨਾਂ ਕਰ ਲਿਆ।
ਇਸ ਤਰ੍ਹਾਂ ਕਤਰ ਇਸ ਗਰੁੱਪ 'ਚੋਂ ਕੁਵੈਤ ਤੋਂ ਬਾਅਦ ਕੁਆਲੀਫਾਇੰਗ ਰਾਊਂਡ 'ਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ ਹੈ, ਜਦਕਿ ਭਾਰਤ ਦਾ ਕੁਆਲੀਫਾਈ ਕਰਨ ਦਾ ਸੁਪਨਾ ਇਕ ਵਾਰ ਫ਼ਿਰ ਤੋਂ ਚਕਨਾਚੂਰ ਹੋ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e