64ਵੀਆਂ ਰਾਜ ਪੱਧਰੀ ਸਕੂਲ ਖੇਡਾਂ ਖੋ-ਖੋ (ਲੜਕੀਆਂ) ਘਨੌਰੀ ਵਿਖੇ ਸ਼ੁਰੂ
Tuesday, Oct 09, 2018 - 12:40 AM (IST)

ਸ਼ੇਰਪੁਰ (ਸਿੰਗਲਾ, ਅਨੀਸ਼)- ਜ਼ਿਲਾ ਸਿੱਖਿਆ ਅਫਸਰ (ਸੈ. ਸਿੱ.) ਮੈਡਮ ਹਰਕੰਵਲਜੀਤ ਕੌਰ ਤੇ ਸਹਾਇਕ ਜ਼ਿਲਾ ਸਿੱਖਿਆ ਅਫਸਰ (ਖੇਡਾਂ) ਸ਼ਿਵਰਾਜ ਸਿੰਘ ਢੀਂਡਸਾ ਦੀ ਅਗਵਾਈ ਤੇ ਕਨਵੀਨਰ ਪ੍ਰਿੰਸੀਪਲ ਸਰਬਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਦੇ ਪ੍ਰਬੰਧਾਂ ਅਧੀਨ 64ਵੀਆਂ ਰਾਜ ਪੱਧਰੀ ਸਕੂਲ ਖੇਡਾਂ ਖੋ-ਖੋ ਲੜਕੀਆਂ ਅੰਡਰ 17 ਸਾਲ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਧੂਮਧਾਮ ਨਾਲ ਸ਼ੁਰੂ ਹੋ ਗਈਆਂ ਹਨ । ਪ੍ਰੈੱਸ ਕਮੇਟੀ ਇੰਚਾਰਜ ਰਾਜੇਸ਼ ਰਿਖੀ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਖੇਡਾਂ ਦਾ ਉਦਘਾਟਨ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਧਰਮਪਤਨੀ ਤੇ ਕਾਂਗਰਸ ਦੀ ਆਗੂ ਬੀਬਾ ਸਿਮਰਤ ਕੌਰ ਖੰਗੂੜਾ ਨੇ ਕੀਤਾ ।
ਮੈਚਾਂ ਬਾਰੇ ਟੀਮ ਦੇ ਇੰਚਾਰਜ ਬਲਵੀਰ ਸਿੰਘ ਪੀ. ਟੀ. ਆਈ. ਨੇ ਦੱਸਿਆ ਕਿ ਅੱਜ ਹੋਏ ਮੈਚਾਂ 'ਚੋਂ ਸੰਗਰੂਰ ਜ਼ਿਲੇ ਨੇ ਅੰਮ੍ਰਿਤਸਰ ਜ਼ਿਲੇ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਤੇ ਲੁਧਿਆਣਾ ਨੇ ਰੂਪਨਗਰ ਨੂੰ, ਮੋਹਾਲੀ ਨੇ ਫਤਿਹਗੜ੍ਹ ਸਾਹਿਬ ਤੇ ਮੋਗਾ ਨੇ ਹੁਸ਼ਿਆਰਪੁਰ ਨੂੰ ਹਰਾ ਕੇ ਅਗਲੇ ਮੈਚ ਲਈ ਸਥਾਨ ਬਣਾਇਆ ।