60 ਫੀਸਦੀ ਕ੍ਰਿਕਟ ਫੈਂਸ ਨੂੰ ਲੱਗਦਾ ਹੈ ਇਸ ਸਾਲ ਹੋਵੇਗਾ IPL

05/01/2020 8:15:12 PM

ਨਵੀਂ ਦਿੱਲੀ— ਖੇਡ ਪ੍ਰਤੀਯੋਗਿਤਾਵਾਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਕਰੀਬ 60 ਫੀਸਦੀ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ ਆਯੋਜਨ (ਆਈ. ਪੀ. ਐੱਲ. 2020) ਇਸ ਸਾਲ ਹੋ ਸਕਦਾ ਹੈ ਜਦਕਿ 13 ਫੀਸਦੀ ਦਾ ਕਹਿਣਾ ਹੈ ਕਿ ਆਈ. ਪੀ. ਐੱਲ. ਨੂੰ ਖਾਲੀ ਸਟੇਡੀਅਮ 'ਚ ਕਰਵਾਇਆ ਜਾਵੇ। ਇਕ ਸਰਵੇ 'ਚ ਇਸਦਾ ਖੁਲਾਸਾ ਹੋਇਆ। ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦੇ ਦੁਨੀਆ ਭਰ 'ਚ ਸਾਰੇ ਖੇਡ ਮੁਕਾਬਲੇ ਮੁਅੱਤਲ ਕਰ ਦਿੱਤੇ ਗਏ ਹਨ ਜਾਂ ਫਿਰ ਰੱਦ ਹੋ ਗਏ ਹਨ। ਜਿਸ 'ਚ ਓਲੰਪਿਕ ਨੂੰ ਵੀ ਇਕ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ। ਦੇਸ਼ 'ਚ ਕ੍ਰਿਕਟ ਦੀ ਪ੍ਰਸਿੱਧ ਪ੍ਰਤੀਯੋਗਿਤਾ ਆਈ. ਪੀ. ਐੱਲ. ਨੂੰ 29 ਮਾਰਚ ਨੂੰ ਸ਼ੁਰੂ ਹੋਣਾ ਸੀ ਪਰ ਇਸ ਦੇ 15 ਅਪ੍ਰੈਲ ਤਕ ਮੁਅੱਤਲ ਕੀਤਾ ਗਿਆ ਤੇ ਫਿਰ ਆਯੋਜਕਾਂ ਨੇ ਮਹਾਮਾਰੀ ਦੇ ਵਾਧੇ ਨੂੰ ਦੇਖਦੇ ਹੋਏ ਆਈ. ਪੀ. ਐੱਲ. ਨੂੰ ਟਾਲ ਦਿੱਤਾ ਹੈ। 40 ਫੀਸਦੀ ਕਰੀਬ ਲੋਕ 2021 ਤੋਂ ਪਹਿਲਾਂ ਖੇਡ ਪ੍ਰਤੀਯੋਗਿਤਾਵਾਂ ਨੂੰ ਦੇਖਣ ਜਾਣ ਦੇ ਲਈ ਸਹਿਜ ਮਹਿਸੂਸ ਨਹੀਂ ਕਰਨਗੇ। ਇਸ ਮਹਾਮਾਰੀ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਤੇ ਉਹ ਸੁਰੱਖਿਆ ਨੂੰ ਦਾਅ 'ਤੇ ਲਗਾਉਣ ਨੂੰ ਤਿਆਰ ਨਹੀਂ ਹਨ।


Gurdeep Singh

Content Editor

Related News