ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੂਲਾਂ ਨੂੰ ਵੱਡੀ ਚਿਤਾਵਨੀ, ਇਸ ਤਾਰੀਖ਼ ਤੱਕ ਮਿਲਿਆ ਆਖ਼ਰੀ ਮੌਕਾ
Wednesday, Jan 21, 2026 - 10:15 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 'ਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਲਈ ਪ੍ਰੀਖਿਆ ਫ਼ੀਸ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼ ਵਧਾ ਦਿੱਤੀ ਹੈ। ਬੋਰਡ ਦੇ ਧਿਆਨ ਵਿਚ 'ਚ ਆਇਆ ਸੀ ਕਿ ਕੁੱਝ ਸਕੂਲਾਂ ਵਲੋਂ ਆਪਣੇ ਵਿਦਿਆਰਥੀਆਂ ਦੀ ਪ੍ਰੀਖਿਆ ਫ਼ੀਸ ਸਮੇਂ ’ਤੇ ਜਮ੍ਹਾਂ ਨਹੀਂ ਕਰਵਾਈ ਗਈ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਸ਼ਡਿਊਲ 'ਚ ਇਹ ਬਦਲਾਅ ਕੀਤਾ ਗਿਆ ਹੈ। ਹੁਣ ਸਕੂਲ ਪ੍ਰਬੰਧਕ 21 ਜਨਵਰੀ ਤੱਕ ਆਨਲਾਈਨ ਮੋਡ ਰਾਹੀਂ ਫ਼ੀਸ ਜਮ੍ਹਾਂ ਕਰ ਸਕਦੇ ਹਨ।
ਬੋਰਡ ਨੇ ਇਹ ਸਪੱਸ਼ਟ ਕੀਤਾ ਹੈ ਕਿ ਆਖ਼ਰੀ ਤਾਰੀਖ਼ 'ਚ ਵਾਧੇ ਦੀ ਇਹ ਸਹੂਲਤ ਸਿਰਫ ਆਨਲਾਈਨ ਮੋਡ ਰਾਹੀਂ ਫ਼ੀਸ ਭਰਨ ਦੇ ਬਦਲ ’ਤੇ ਹੀ ਲਾਗੂ ਹੋਵੇਗੀ। ਪ੍ਰਕਿਰਿਆ ਸਬੰਧੀ ਜਾਰੀ ਵਿਸ਼ੇਸ਼ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਨੇ ਪਹਿਲਾਂ ਤੋਂ ਕੋਈ ਚਲਾਨ ਜਨਰੇਟ ਕੀਤਾ ਹੋਇਆ ਹੈ ਤਾਂ ਉਸ ਨੂੰ ਤੁਰੰਤ ਰੱਦ ਕਰ ਕੇ ਨਵੀਂ ਵਿਧੀ ਮੁਤਾਬਕ ਆਨਲਾਈਨ ਫ਼ੀਸ ਭਰਨੀ ਹੋਵੇਗੀ। ਬੋਰਡ ਨੇ ਸਖ਼ਤ ਲਹਿਜ਼ੇ 'ਚ ਚਿਤਾਵਨੀ ਦਿੱਤੀ ਹੈ ਕਿ ਇਸ ਵਿਸਥਾਰ ਤੋਂ ਬਾਅਦ ਫ਼ੀਸ ਭਰਨ ਦੇ ਸ਼ਡਿਊਲ ’ਚ ਮੁੜ ਕੋਈ ਵਾਧਾ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 'ਅਪਰ ਕਾਸਟ ਕੈਪਟਨ ਨੂੰ ਲਾਹ ਚੰਨੀ CM ਬਣੇ ਸੀ'-ਚਰਨਜੀਤ ਚੰਨੀ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ
ਜੇਕਰ ਕੋਈ ਸਕੂਲ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਪ੍ਰੀਖਿਆ ਫ਼ੀਸ ਜਮ੍ਹਾਂ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਇਸ ਦੇ ਲਈ ਸਿੱਧੇ ਤੌਰ ’ਤੇ ਸਕੂਲ ਮੁਖੀ ਹੀ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ’ਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪ੍ਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਸਬੰਧੀ ਸਾਰੇ ਨਿਰਦੇਸ਼ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
