ਥਾਪਾ, ਸਰਿਤਾ ਤੇ ਅਮਿਤ ਸਮੇਤ 5 ਮੁੱਕੇਬਾਜ਼ ਕੁਆਰਟਰ ਫਾਈਨਲ ''ਚ

04/21/2019 11:55:46 PM

ਨਵੀਂ ਦਿੱਲੀ— ਸ਼ਿਵਾ ਥਾਪਾ (60 ਕਿਲੋਗ੍ਰਾਮ) ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਚੌਥਾ ਤਮਗਾ ਜਿੱਤਣ ਤੋਂ ਇਕ ਕਦਮ ਦੂਰ ਰਹਿ ਗਿਆ ਹੈ। ਥਾਪਾ ਨੇ ਬੈਂਕਾਕ ਵਿਚ ਚੱਲ ਰਹੀ ਇਸ ਚੈਂਪੀਅਨਸ਼ਿਪ ਦੇ 2019 ਸੈਸ਼ਨ 'ਚ 4 ਹੋਰ ਮੁੱਕੇਬਾਜ਼ਾਂ ਦੇ ਨਾਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਥਾਪਾ ਨੇ ਟੂਰਨਾਮੈਂਟ ਦੇ ਤੀਸਰੇ ਦਿਨ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਕਿਰਗਿਸਤਾਨ ਦੇ ਸੇਈਤਬੇਕ ਉਲੂ ਨੂੰ 4-1 ਨਾਲ ਹਰਾਇਆ। ਰੇਫਰੀ ਨੇ ਰਾਊਂਡ-3 'ਚ ਇਹ ਮੁਕਾਬਲਾ ਰੋਕ ਦਿੱਤਾ ਕਿਉਂਕਿ ਸਰਿਤਾ ਆਪਣੇ ਵਿਰੋਧੀ 'ਤੇ ਬਹੁਤ ਹਾਵੀ ਹੋ ਰਹੀ ਸੀ। ਇਸ ਤਰ੍ਹਾਂ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਅਮਿਤ ਪੰਘਲ ਨੇ ਵੀ ਆਪਣਾ ਮੁਕਾਬਲਾ ਜਿੱਤ ਦੇ ਨਾਲ ਸ਼ੁਰੂ ਕੀਤਾ। ਅਮਿਤ  ਨੇ ਤਾਈਵਾਨ ਦੇ ਤੂ ਪੋ ਵੇਈ ਨੂੰ 5-0 ਨਾਲ ਹਰਾਉਦੇ 52 ਕਿਲੋਗ੍ਰਾਮ ਵਰਗ ਦੇ ਆਖਰੀ ਅੱਠ 'ਚ ਜਗ੍ਹਾਂ ਬਣਾਈ। 
ਥਾਪਾ ਤੋਂ ਇਲਾਵਾ ਸਰਿਤਾ ਦੇਵੀ, ਅਮਿਤ ਪੰਘਲ, ਸਾਬਕਾ ਵਰਲਡ ਜੂਨੀਅਰ ਚੈਂਪੀਅਨ ਨਿਖਤ ਜ਼ਰੀਨ ਤੇ ਆਸ਼ੀਸ਼ ਨੇ ਆਪਣੇ-ਆਪਣੇ ਵਰਗਾਂ ਦੇ ਮੈਚ ਜਿੱਤ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ।
 


Gurdeep Singh

Content Editor

Related News