3 ਬੇਟੀਆਂ ਦੀ ਮਾਂ ਦਾ 25 ਇੰਚ ਦਾ ਲੱਕ, ਬੱਚਿਆਂ ਨੂੰ ਦਿੱਤਾ ਸਫਲਤਾ ਦਾ ਸਿਹਰਾ
Wednesday, Feb 06, 2019 - 05:06 AM (IST)
ਜਲੰਧਰ — ਜਜ਼ਬੇ ਤੇ ਆਤਮ-ਵਿਸ਼ਵਾਸ ਨਾਲ ਹਰ ਜੰਗ ਜਿੱਤੀ ਜਾ ਸਕਦੀ ਹੈ। ਕੁਝ ਅਜਿਹੀ ਹੀ ਜੰਗ ਜਿੱਤ ਕੇ ਲੀਸੈਸਟਰਸ਼ਾਇਰ ਦੀ ਨਤਾਸ਼ਾ ਨੋਬਲ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 3 ਬੱਚਿਆਂ ਦੀ ਮਾਂ ਨਤਾਸ਼ਾ ਤਲਾਕਸ਼ੁਦਾ ਹੈ। ਸਿਰਫ 20 ਸਾਲ ਦੀ ਉਮਰ ਵਿਚ ਉਸ ਦਾ ਵਿਆਹ ਹੋ ਗਿਆ ਸੀ। ਪਤੀ ਦੇ ਨਾਲ ਤਾਲਮੇਲ ਠੀਕ ਨਾ ਬੈਠਣ 'ਤੇ ਜਦੋਂ ਉਸ ਦਾ ਤਲਾਕ ਹੋਇਆ ਤਾਂ ਉਹ ਵਿਵਾਦ ਦਾ ਸ਼ਿਕਾਰ ਹੋ ਗਈ। ਹੌਲੀ-ਹੌਲੀ ਉਸ ਨੇ ਕਸਰਤ ਰਾਹੀਂ ਖੁਦ ਦਾ ਆਤਮ-ਵਿਸ਼ਵਾਸ ਪ੍ਰਾਪਤ ਕੀਤਾ।
ਬੇਟੀਆਂ ਨੂੰ ਆਪਣੀ ਸਫਲਤਾ ਦਾ ਸਿਹਰਾ ਦਿੰਦੇ ਹੋਏ ਨਤਾਸ਼ਾ ਨੇ ਕਿਹਾ ਕਿ ਘਰੇਲੂ ਕੰਮਾਂ ਕਾਰਨ ਉਹ ਜਦੋਂ ਜਿਮ ਨਹੀਂ ਜਾ ਸਕਦੀ ਸੀ, ਉਦੋਂ ਉਹ ਆਪਣੀਆਂ ਬੇਟੀਆਂ ਨੂੰ ਪਿੱਠ 'ਤੇ ਬਿਠਾ ਕੇ ਐਕਸਰਸਾਈਜ਼ ਕਰਦੀ ਹੁੰਦੀ ਸੀ। ਇਸ ਨਾਲ ਉਸ ਦਾ ਲੱਕ 30 ਤੋਂ 25 ਇੰਚ ਦਾ ਹੋ ਗਿਆ। ਉਸ ਦੇ ਪੱਟ 23 ਇੰਚ ਦੇ ਹੋ ਗਏ। 36 ਸਾਲਾ ਨਤਾਸ਼ਾ ਨੇ ਮਜ਼ਾਕ ਵਿਚ ਕਿਹਾ ਕਿ ਉਸ ਦੇ ਪੱਟ ਇੰਨੇ ਵਧੇ ਹੋਏ ਸਨ ਕਿ ਕੋਈ ਪਜਾਮਾ ਠੀਕ ਤਰ੍ਹਾਂ ਨਾਲ ਫਿੱਟ ਨਹੀਂ ਹੁੰਦਾ ਸੀ।
ਨਤਾਸ਼ਾ ਨੇ ਬਾਡੀ ਬਿਲਡਿੰਗ ਦਾ ਰਸਤਾ ਕਿਵੇਂ ਚੁਣਿਆ, ਸਵਾਲ ਦੇ ਜਵਾਬ ਵਿਚ ਇਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਇਹ ਗੱਲ ਉਦੋਂ ਦੀ ਹੈ, ਜਦੋਂ ਉਸ ਦਾ ਤੀਜਾ ਬੱਚਾ ਪੇਟ ਵਿਚ ਸੀ। ਸੋਸ਼ਲ ਸਾਈਟਸ 'ਤੇ ਮਹਿਲਾ ਬਾਡੀ ਬਿਲਡਰ ਨੂੰ ਦੇਖ ਕੇ ਉਸ ਨੂੰ ਉਨ੍ਹਾਂ ਵਰਗਾ ਬਣਨ ਦਾ ਸ਼ੌਕ ਜਾਗਿਆ। ਪਹਿਲਾਂ-ਪਹਿਲਾਂ ਉਹ ਆਪਣੀ ਬੇਟੀ ਸਿਮਰਨ, ਜਿਹੜੀ ਉਸ ਸਮੇਂ 5 ਸਾਲ ਦੀ ਸੀ, ਨੂੰ ਆਪਣੀ ਪਿੱਠ 'ਤੇ ਬਿਠਾ ਕੇ ਐਕਸਰਸਾਈਜ਼ ਕਰਦੀ ਹੁੰਦੀ ਸੀ। ਹੌਲੀ-ਹੌਲੀ ਮੇਰੀ 13 ਸਾਲ ਦੀ ਵੱਡੀ ਬੇਟੀ ਸਤਿੰਦਰ ਨੇ ਵੀ ਮਦਦ ਕਰਨੀ ਸ਼ੁਰੂ ਕੀਤੀ। ਨਤਾਸ਼ਾ ਜਿਹੜੀ ਕਿ ਹੁਣ ਪ੍ਰੋਫੈਸ਼ਨਲ ਟ੍ਰੇਨਰ ਵੀ ਹੈ, ਕਹਿੰਦੀ ਹੈ ਕਿ ਉਸ ਦਾ ਟੀਚਾ ਕਦੇ ਬਾਡੀ ਬਿਲਡਿੰਗ ਕੰਪੀਟੀਸ਼ਨ ਲੜਨਾ ਨਹੀਂ ਰਿਹਾ ਸੀ। ਉਹ ਤਾਂ ਸਿਰਫ ਆਤਮ-ਵਿਸ਼ਵਾਸ ਵਾਪਸ ਹਾਸਲ ਕਰਨਾ ਚਾਹੁੰਦੀ ਸੀ। ਹੁਣ ਉਹ ਚਾਹੁੰਦੀ ਹੈ ਕਿ ਉਸ ਵਰਗੇ ਵਿਵਾਦ ਦਾ ਸ਼ਿਕਾਰ ਹੋਈਆਂ ਮਹਿਲਾਵਾਂ ਦੀ ਮਦਦ ਕਰ ਸਕੇ।
