3 ਦਿਨਾ ਕਬੱਡੀ ਟੂਰਨਾਮੈਂਟ ਸਮਾਪਤ

02/28/2018 1:59:27 AM

ਟਾਂਡਾ (ਮੋਮੀ, ਪੰਡਿਤ)- ਸੰਤ ਬਾਬਾ ਸੋਹਣ ਸਿੰਘ ਯਾਦਗਾਰੀ ਕਲੱਬ ਝਾਵਾਂ ਵੱਲੋਂ ਬਾਬਾ ਸੋਹਣ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ 3 ਦਿਨਾ ਕਬੱਡੀ ਟੂਰਨਾਮੈਂਟ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ। ਕਲੱਬ ਪ੍ਰਧਾਨ ਬਲਵੀਰ ਸਿੰਘ ਝਾਵਰ ਦੀ ਅਗਵਾਈ 'ਚ ਨਗਰ ਵਾਸੀ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਟੂਰਨਾਮੈਂਟ ਦੇ ਤੀਸਰੇ ਦਿਨ ਕਰਵਾਏ ਓਪਨ ਕਲੱਬ ਦੇ ਫਾਇਨਲ ਮੈਚ ਦੌਰਾਨ ਬਾਬਾ ਜਵਾਲਾ ਸਿੰਘ ਯਾਦਗਾਰੀ ਕਲੱਬ ਬੈਂਚਾ ਨੇ ਡੇਰਾ ਬਾਬਾ ਨਾਨਕ, ਗੁਰਦਾਸਪੁਰ ਕਲੱਬ ਨੂੰ ਹਰਾ ਕੇ 31 ਹਜ਼ਾਰ ਰੁਪਏ ਦੇ ਪਹਿਲੇ ਇਨਾਮ ਤੇ ਟਰਾਫ਼ੀ 'ਤੇ ਕਬਜ਼ਾ ਕੀਤਾ। ਜਦਕਿ ਦੂਜੇ ਸਥਾਨ 'ਤੇ ਰਹੀ ਡੇਰਾ ਬਾਬਾ ਨਾਨਕ ਦੀ ਟੀਮ ਨੂੰ 21 ਹਜ਼ਾਰ ਰੁਪਏ ਦਾ ਇਨਾਮ ਪ੍ਰਬੰਧਕਾਂ ਵੱਲੋਂ ਭੇਟ ਕੀਤਾ ਗਿਆ। ਇਸ ਮੌਕੇ ਮੈਚਾਂ 'ਚ 72 ਕਿਲੋ ਭਾਰ ਵਰਗ 'ਚ ਸੰਗਰੂਮ ਦੀ ਟੀਮ ਨੇ ਪਹਿਲਾ ਤੇ ਬਾਬਾ ਸੋਹਣ ਸਿੰਘ ਯਾਦਗਾਰੀ ਕਲੱਬ ਝਾਵਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਿਸ 'ਚ ਜੇਤੂ ਟੀਮ ਨੂੰ 15 ਹਜ਼ਾਰ ਰੁਪਏ ਤੇ ਉੁਪ ਜੇਤੂ ਟੀਮ ਨੂੰ 8 ਹਜ਼ਾਰ ਰੁਪਏ ਦਾ ਇਨਾਮ ਭੇਟ ਕੀਤਾ। ਇਸੇ ਤਰ੍ਹਾਂ 50 ਕਿਲੋ ਭਾਰ ਵਰਗ 'ਚ ਮੇਜ਼ਬਾਨ ਬਾਬਾ ਸੋਹਣ ਸਿੰਘ ਕਲੱਬ ਨੇ ਤੁਗਲਵਾਲ, ਗੁਰਦਾਸਪੁਰ ਦੀ ਟੀਮ ਨੂੰ ਹਰਾਇਆ, ਜਦਕਿ 40 ਕਿਲੋ ਭਾਰ ਵਰਗ 'ਚ ਬਾਬਾ ਜੀਵਨ ਕਲੱਬ ਦਿੜਬਾ ਦੀ ਟੀਮ ਨੇ ਕੰਗਮਾਈ ਦੀ ਟੀਮ ਨੂੰ ਹਰਾਇਆ। 
ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸੰਤ ਮੱਖਣ ਸਿੰਘ ਦਰੀਆ ਵਾਲਿਆਂ ਨੇ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਬੈਸਟ ਰੇਡਰ ਮੇਸ਼ੀ ਹਰਖੋਵਾਲ ਤੇ ਬੈਸਟ ਜਾਫ਼ੀ ਲੱਖੀ ਥਾਵਰਕੇ ਨੂੰ ਪ੍ਰਬੰਧਕਾਂ ਵੱਲੋਂ ਦੇਸੀ ਘਿਓ ਦੇ ਪੀਪੇ ਦੇ ਕੇ ਸਨਮਾਨਤ ਕੀਤਾ ਗਿਆ। 
ਇਸ ਮੌਕੇ ਪ੍ਰਧਾਨ ਬਲਵੀਰ ਸਿੰਘ, ਖੇਡ ਪ੍ਰਮੋਟਰ ਹਰਜੀਤ ਸਿੰਘ, ਗਿਆਨੀ ਰਣਜੀਤ ਸਿੰਘ, ਜਸਪ੍ਰੀਤ ਸਿੰਘ, ਪਟਵਾਰੀ ਸੁਖਵਿੰਦਰ ਸਿੰਘ, ਸਰਪੰਚ ਹਰਭਜਨ ਸਿੰਘ, ਹਰਦੇਵ ਸਿੰਘ, ਸੁਰਿੰਦਰ ਸਿੰਘ, ਨੰਬਰਦਾਰ ਸ਼ਰਨਜੀਤ ਸਿੰਘ, ਸੰਮਤੀ ਮੈਂਬਰ ਡਾ. ਪ੍ਰਸ਼ੋਤਮ ਸਿੰਘ, ਵਰਿੰਦਰ ਸਿੰਘ, ਪ੍ਰਵੀਨ ਕੁਮਾਰ, ਹਰਦੀਪ ਸਿੰਘ, ਅਮਰਜੋਤ ਸਿੰਘ, ਭਾਗ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਅਮਰਜੀਤ ਸਿੰਘ, ਬਾਬਾ ਨਰਿੰਦਰ ਸਿੰਘ ਆਦਿ ਹਾਜ਼ਰ ਸਨ। ਸਮੁੱਚੇ ਟੂਰਨਾਮੈਂਟ ਦੌਰਾਨ ਕੁਮੈਂਟਰੀ ਦੀ ਭੂਮਿਕਾ ਹਰਦੀਪ ਰੰਧਾਵਾ ਤੇ ਗੋਪੀ ਰੰਗੀਲਾ ਨੇ ਨਿਭਾਈ।


Related News