ਕੈਡੇਟ ਪਹਿਲਵਾਨਾਂ ਨੇ ਜਿੱਤੇ ਤਿੰਨ ਸੋਨ ਸਮੇਤ 23 ਤਮਗੇ

Tuesday, Jul 09, 2019 - 12:18 AM (IST)

ਨਵੀਂ ਦਿਲੀ— ਭਾਰਤੀ ਕੈਡੇਟ ਪਹਿਲਵਾਨਾਂ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਆਯੋਜਿਤ ਕੈਡੇਟ ਏਸ਼ੀਆ ਕੁਸ਼ਤੀ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਸੋਨ, 11 ਚਾਂਦੀ ਅਤੇ 9 ਕਾਂਸੀ ਤਮਗੇ ਜਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰੀਕੋ ਰੋਮਨ ਪਹਿਲਵਾਨਾਂ ਨੇ 6 ਚਾਂਦੀ ਅਤੇ 1 ਕਾਂਸੀ ਤਮਗਾ, ਮਹਿਲਾ ਪਹਿਲਵਾਨਾਂ ਨੇ 1 ਸੋਨ, 3 ਚਾਂਦੀ ਤੇ 4 ਕਾਂਸੀ ਤਮਗੇ ਜਿੱਤੇ ਅਤੇ ਫ੍ਰੀ ਸਟਾਈਲ ਪਹਿਲਵਾਨਾਂ ਨੇ 2 ਸੋਨ, 2 ਚਾਂਦੀ ਤੇ 4 ਕਾਂਸੀ ਤਮਗੇ ਜਿੱਤੇ।
ਗ੍ਰੀਕੋ ਰੋਮਨ ਪਹਿਲਵਾਨਾਂ ਨੇ ਕੁਲ 7, ਮਹਿਲਾ ਪਹਿਲਵਾਨਾਂ ਨੇ ਕੁਲ 8 ਅਤੇ ਫ੍ਰੀ ਸਟਾਈਲ ਪਹਿਲਵਾਨਾਂ ਨੇ ਕੁਲ 8 ਤਮਗੇ ਜਿੱਤੇ। ਫ੍ਰੀ ਸਟਾਈਲ ਅਤੇ ਮਹਿਲਾ ਪਹਿਲਵਾਨਾਂ ਨੇ ਆਪਣੇ-ਆਪਣੇ ਵਰਗਾਂ ਵਿਚ ਉਪ-ਜੇਤੂ ਟਰਾਫੀ ਜਿੱਤੀ, ਜਦਕਿ ਗ੍ਰੀਕੋ ਰੋਮਨ ਪਹਿਲਵਾਨ ਚੌਥੇ ਸਥਾਨ 'ਤੇ ਰਹੇ।


Gurdeep Singh

Content Editor

Related News