ਝਬਾਲ ਇਲਾਕੇ ਮੂੰਹ ਬੰਨ੍ਹੀ ਘੁੰਮਦੇ ਵੇਖੇ ਤਿੰਨ ਸ਼ੱਕੀ ਨੌਜਵਾਨ, ਲੋਕਾਂ ਵਿਚ ਦਹਿਸ਼ਤ

Tuesday, Sep 17, 2024 - 04:05 PM (IST)

ਝਬਾਲ ਇਲਾਕੇ ਮੂੰਹ ਬੰਨ੍ਹੀ ਘੁੰਮਦੇ ਵੇਖੇ ਤਿੰਨ ਸ਼ੱਕੀ ਨੌਜਵਾਨ, ਲੋਕਾਂ ਵਿਚ ਦਹਿਸ਼ਤ

ਝਬਾਲ (ਨਰਿੰਦਰ) : ਬੀਤੇ ਕੱਲ੍ਹ ਅੱਡਾ ਝਬਾਲ ਵਿਖੇ ਛੇ ਹਥਿਆਰਬੰਦ ਲੁਟੇਰਿਆਂ ਵੱਲੋਂ ਇਕ ਗੋਲਡ ਲੋਨ ਸ਼ਾਖਾ ਤੋਂ ਦਿਨ ਦਿਹਾੜੇ ਹਥਿਆਰਾਂ ਨਾਲ ਕੀਤੀ ਨਗਦੀ ਦੀ ਲੁੱਟ ਤੋਂ ਬਾਅਦ ਅੱਜ ਫਿਰ ਕੁਝ ਲੋਕਾਂ ਨੇ ਤਿੰਨ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਮੂੰਹ ਬੰਨ੍ਹੀ ਨੌਜਵਾਨਾਂ ਨੂੰ ਵੱਖ-ਵੱਖ ਸੜਕਾਂ 'ਤੇ ਘੁੰਮਦੇ ਵੇਖਿਆ। ਜਿਸ ਨੂੰ ਲੈ ਕੇ ਇਲਾਕੇ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ ਕਿਉਂਕਿ ਇੱਥੇ ਇਲਾਕੇ ਵਿਚ ਪਹਿਲਾਂ ਵੀ ਲੁੱਟ-ਖੋਹ ਦੀਆਂ ਛੋਟੀਆਂ-ਮੋਟੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਇਲਾਕੇ ਦੇ ਅੱਖੀਂ ਵੇਖਣ ਵਾਲੇ ਵਿਅਕਤੀਆਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਅਜੇ ਕੱਲ ਹੀ ਅੱਡੇ ਝਬਾਲ ਵਿਚ ਲੁੱਟ ਖੋਹ ਦੀ ਵਾਰਦਾਤ ਹੋਈ ਅਤੇ ਸ਼ਾਖਾ ਦਾ ਸਾਈਰਨ ਵੱਜਣ ਕਾਰਣ ਕਰੋੜਾਂ ਰੁਪਏ ਦਾ ਸੋਨਾ ਲੁੱਟਣ ਤੋਂ ਬਚਾਅ ਹੋ ਗਿਆ। ਪ੍ਰੰਤੂ ਇਸ ਵਾਰਦਾਤ ਤੋਂ ਬਾਅਦ ਵੀ ਪੁਲਸ ਨੇ ਕੋਈ ਇਲਾਕੇ ਵਿਚ ਗਸ਼ਤ ਨਹੀਂ ਵਧਾਈ ਤੇ ਨਾ ਹੀ ਨਾਕਾਬੰਦੀ ਕੀਤੀ। ਜਿਸ ਕਰਕੇ ਸ਼ੱਕੀ ਵਿਅਕਤੀ ਬਿਨਾਖੋਫ ਦੇ ਇਲਾਕੇ ਵਿਚ ਘੁੰਮ ਰਹੇ ਹਨ ਅਤੇ ਕਿਸੇ ਵਾਰਦਾਤ ਦੀ ਤਾਂਘ ਵਿਚ ਹਨ।

ਇਸ ਸਬੰਧੀ ਜਦੋਂ ਡੀ. ਐੱਸ. ਪੀ. ਸਿੱਟੀ ਕਮਲਮੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆ ਚੁੱਕਾ ਹੈ ਅਤੇ ਝਬਾਲ ਇਲਾਕੇ ਵਿਚ ਸ਼ੱਕੀ ਵਿਅਕਤੀਆਂ 'ਤੇ ਬਾਜ਼ ਅੱਖ ਰੱਖਦਿਆਂ ਪੁਲਸ ਪਾਰਟੀ ਨੂੰ ਅਲਰਟ ਕਰ ਦਿੱਤਾ ਹੈ ਤਾਂ ਕਿ ਇਹ ਸ਼ੱਕੀ ਨੌਜਵਾਨ ਕੋਈ ਅਣਸੁਖਾਵੀਂ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ।


author

Gurminder Singh

Content Editor

Related News