2021 ਟੀ-20 ਵਿਸ਼ਵ ਕੱਪ UAE ਅਤੇ ਓਮਾਨ ’ਚ ਖੇਡਿਆ ਜਾਏਗਾ, ICC ਨੇ ਕੀਤੀ ਪੁਸ਼ਟੀ

Tuesday, Jun 29, 2021 - 06:17 PM (IST)

2021 ਟੀ-20 ਵਿਸ਼ਵ ਕੱਪ UAE ਅਤੇ ਓਮਾਨ ’ਚ ਖੇਡਿਆ ਜਾਏਗਾ, ICC ਨੇ ਕੀਤੀ ਪੁਸ਼ਟੀ

ਦੁਬਈ (ਵਾਰਤਾ) : ਪੁਰਸ਼ ਟੀ-20 ਵਿਸ਼ਵ ਕੱਪ 2021 ਦਾ ਆਯੋਜਨ 17 ਅਕਤੂਬਰ ਤੋਂ 14 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਓਮਾਨ ਵਿਚ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਆਈ.ਸੀ.ਸੀ. ਨੇ ਇਹ ਵੀ ਸਪਸ਼ੱਟ ਕੀਤਾ ਹੈ ਕਿ ਟੂਰਨਾਮੈਂਟ ਨੂੰ ਭਾਵੇਂ ਹੀ ਯੂ.ਏ.ਈ. ਅਤੇ ਓਮਾਨ ਵਿਚ ਆਯੋਜਿਤ ਕੀਤਾ ਜਾਵੇਗ ਪਰ ਇਸ ਦੀ ਮੇਜ਼ਬਾਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਹੀ ਕਰੇਗਾ।

ਇਹ ਵੀ ਪੜ੍ਹੋ: ਸੀਰੀਜ਼ ਬਰਾਬਰ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ ਭਾਰਤੀ ਮਹਿਲਾ ਟੀਮ

ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜਿਓਫ ਏਲਾਡੀਅਰਜ਼ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਸਾਡੀ ਤਰਜੀਹ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਨੂੰ ਸੁਰੱਖਿਅਤ, ਪੂਰਨ ਰੂਪ ਨਾਲ ਅਤੇ ਇਸ ਦੀ ਮੌਜੂਦਾ ਵਿੰਡੋ ਵਿਚ ਆਯੋਜਿਤ ਕਰਨਾ ਹੈ। ਮੌਜੂਦਾ ਫ਼ੈਸਲਾ ਸਾਨੂੰ ਨਿਸ਼ਚਿਤਤਾ ਦਿੰਦਾ ਹੈ ਕਿ ਸਾਨੂੰ ਇਕ ਅਜਿਹੇ ਦੇਸ਼ ਵਿਚ ਗਲੋਬਲ ਟੂਰਨਾਮੈਂਟ ਦਾ ਆਯੋਜਨ ਕਰਨ ਦੀ ਜ਼ਰੂਰਤ ਹੈ ਜੋ ਜੈਵ-ਸੁਰੱਖਿਅਤ (ਬਾਇਓ-ਬਬਲ) ਵਾਤਾਵਰਣ ਵਿਚ ਮਲਟੀ ਟੀਮ ਪ੍ਰੋਗਰਾਮਾਂ ਦਾ ਇਕ ਸਿੱਧ ਅੰਤਰਰਾਸ਼ਟਰੀ ਮੇਜ਼ਬਾਨ ਹੈ।’

ਇਹ ਵੀ ਪੜ੍ਹੋ: ਭਾਰਤ ਦੀ ਬਜਾਏ UAE ’ਚ ਹੋਵੇਗਾ ਟੀ-20 ਵਰਲਡ ਕੱਪ ਦਾ ਆਯੋਜਨ, BCCI ਨੇ ਕੀਤਾ ਐਲਾਨ

ਇਸ ’ਤੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, ‘ਬੀ.ਸੀ.ਸੀ.ਆਈ. ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿਚ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹੈ। ਅਸੀਂ ਭਾਰਤ ਵਿਚ ਇਸ ਦੀ ਮੇਜਬਾਨੀ ਕਰਕੇ ਜ਼ਿਆਦਾ ਖ਼ੁਸ਼ ਹੁੰਦੇ ਪਰ ਕੋਰੋਨਾ ਮਹਾਮਾਰੀ ਦੀ ਸਥਿਤੀ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਮਹੱਤਵ ਕਾਰਨ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਬੀ.ਸੀ.ਸੀ.ਆਈ. ਹੁਣ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਯੂ.ਏ.ਈ. ਅਤੇ ਓਮਾਨ ਵਿਚ ਕਰੇਗਾ।’

ਇਹ ਵੀ ਪੜ੍ਹੋ: PM ਮੋਦੀ ਨੇ ਭਾਰਤੀ ਤੀਰਅੰਦਾਜ਼ਾਂ ਨੂੰ ਦਿੱਤੀ ਵਧਾਈ


author

cherry

Content Editor

Related News