ਟੀ20 ਵਿਸ਼ਵ ਕੱਪ : ਸ਼੍ਰੀਲੰਕਾ ਨੇ ਆਇਰਲੈਂਡ ਨੂੰ 70 ਦੌੜਾਂ ਨਾਲ ਹਰਾਇਆ
Wednesday, Oct 20, 2021 - 11:35 PM (IST)
ਆਬੂ ਧਾਬੀ- ਸ਼੍ਰੀਲੰਕਾ ਨੇ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ ਟੀ-20 ਵਿਸ਼ਵ ਕੱਪ ਦੇ ਪਹਿਲੇ ਦੌਰ ਦੇ ਗਰੁੱਪ-ਏ ਮੈਚ ਵਿਚ ਵਾਨਿੰਦੂ ਹਸਾਰੰਗਾ ਡੀਸਿਲਵਾ (71) ਅਤੇ ਪਾਥੁਮ ਨਿਸਾਂਕਾ (61) ਦੇ ਅਰਧ ਸੈਂਕੜਿਆਂ ਤੇ ਦੋਵਾਂ ਦੇ ਵਿਚਾਲੇ ਚੌਥੇ ਵਿਕਟ ਦੇ ਲਈ 123 ਦੌੜਾਂ ਦੀ ਸਾਂਝੇਦਾਰੀ ਨਾਲ ਆਇਰਲੈਂਡ ਦੇ ਵਿਰੁੱਧ 7 ਵਿਕਟਾਂ 'ਤੇ 171 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਿਸ ਦੌਰਾਨ ਆਇਰਲੈਂਡ ਦੀ ਟੀਮ ਇਹ ਟੀਚਾ ਹਾਸਲ ਨਹੀਂ ਕਰ ਸਕੀ ਤੇ ਪੂਰੀ ਟੀਮ 101 ਦੌੜਾਂ 'ਤੇ ਢੇਰ ਹੋ ਗਈ। ਵਾਨਿੰਦੂ ਹਸਾਰੰਗਾ ਨੇ ਬੱਲੇਬਾਜ਼ੀ ਕਰਦੇ ਹੋਏ 47 ਗੇਂਦਾਂ 'ਚ 71 ਦੌੜਾਂ ਬਣਾਈਆਂ ਤੇ ਨਾਲ ਹੀ ਇਕ ਵਿਕਟ ਹਾਸਲ ਕੀਤੀ। ਸਲਾਮੀ ਬੱਲੇਬਾਜ਼ ਨਿਸਾਂਕਾ 19ਵੇਂ ਓਵਰ ਵਿਚ ਆਊਟ ਹੋਏ, ਉਨ੍ਹਾਂ ਨੇ 47 ਗੇਂਦਾਂ ਵਿਚ 6 ਚੌਕੇ ਤੇ ਇਕ ਛੱਕਾ ਲਗਾਇਆ। ਇਨ੍ਹਾਂ ਦੋਵਾਂ ਤੋਂ ਇਲਾਵਾ ਕਪਤਾਨ ਦਾਸੁਨ ਸ਼ਨਾਕਾ ਨੇ 11ਵੇਂ ਗੇਂਦ 'ਚ ਦੋ ਚੌਕੇ ਤੇ ਇਕ ਛੱਕੇ ਨਾਲ ਅਜੇਤੂ 21 ਦੌੜਾਂ ਦਾ ਯੋਗਦਾਨ ਦਿੱਤਾ। ਆਇਰਲੈਂਡ ਦੇ ਜੋਸ਼ ਲਿਟਿਲ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ ਚਾਰ ਓਵਰਾਂ ਵਿਚ 23 ਦੌੜਾਂ 'ਤੇ ਚਾਰ ਵਿਕਟਾਂ ਜਦਕਿ ਮਾਰਕ ਏਡੇਅਰ ਨੂੰ ਦੋ ਤੇ ਪਾਲ ਸਟਰਲਿੰਗ ਨੇ ਇਕ ਵਿਕਟ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ
ਆਇਰਲੈਂਡ ਦੀ ਸ਼ੁਰੂਆਤ ਖਰਾਬ ਰਹੀ। ਦੋਵਾਂ ਸਲਾਮੀ ਬੱਲੇਬਾਜ਼ਾਂ ਪਾਲ ਸਟਰਲਿੰਗ 7 ਤਾਂ ਕੇਵਿਨ ਓ ਬ੍ਰਾਇਨ 5 ਦੌੜਾਂ 'ਤੇ ਆਊਟ ਹੋ ਗਏ। ਕਪਤਾਨ ਐਂਡਿਊ ਨੇ 41 ਤੇ ਕੈਮਪਰ ਨੇ 24 ਦੌੜਾਂ ਜ਼ਰੂਰ ਬਣਾਈਆਂ ਪਰ ਇਹ ਟੀਚਾ ਹਾਸਲ ਕਰਨ ਦੇ ਲਈ ਕਾਫੀ ਨਹੀਂ ਸੀ। ਸ਼੍ਰੀਲੰਕਾ ਦੇ ਕਰੁਣਾਰਤਨੇ ਨੇ 27 ਦੌੜਾਂ 'ਤੇ 2, ਚਮੀਰਾ ਨੇ 16 ਦੌੜਾਂ 'ਤੇ ਇਕ, ਹਮੇਸ਼ਾ ਨੇ 17 ਦੌੜਾਂ 'ਤੇ 3, ਕੁਮਾਰਾ ਨੇ 22 ਦੌੜਾਂ 'ਤੇ 2 ਤਾਂ ਹਸਰੰਗਾ ਨੇ 12 ਦੌੜਾਂ 'ਤੇ ਇਕ ਵਿਕਟ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।