ਏਸ਼ੀਆਈ ਸਕੀਅ ਚੈਂਪੀਅਨਸ਼ਿਪ ''ਚ ਹਿੱਸਾ ਲੈਣਗੀਆਂ 2 ਕਸ਼ਮੀਰੀ ਲੜਕੀਆਂ

02/28/2018 2:21:35 AM

ਸ਼੍ਰੀਨਗਰ— ਕਸ਼ਮੀਰ ਘਾਟੀ ਦੀਆਂ 2 ਲੜਕੀਆਂ ਸ਼ਬਿਸਤਾ ਸ਼ਾਬਿਰ ਤੇ ਸਬੀਆ ਨੇਬੀ ਈਰਾਨ 'ਚ 1 ਮਾਰਚ ਤੋਂ ਸ਼ੁਰੂ ਹੋਣ ਵਾਲੀ ਜੁਨੀਅਰ ਏਸ਼ੀਆਈ ਅਲਪਾਈਨ ਸਕੀਅ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਤੀਨਿਧਤਾ ਕਰਨਗੀਆਂ। ਸ਼ਬਿਸਤਾ ਤੇ ਸਬੀਆ ਨੂੰ ਮੰਗਲਵਾਰ ਕੌਮਾਂਤਰੀ ਸਕੀਅ ਮਹਾਸੰਘ (ਐੱਫ. ਆਈ. ਐੱਸ.) ਨੇ ਸਨਮਾਨਿਤ ਕੀਤਾ। ਚੈਂਪੀਅਨਸ਼ਿਪ 'ਚ ਦੇਸ਼ ਦੇ ਕਰੀਬ 30 ਐਥਲੀਟ ਹਿੱਸਾ ਲੈਣਗੇ। ਘਾਟੀ ਦੀਆਂ ਦੋਵੇਂ ਲੜਕੀਆਂ ਇਸ ਤੋਂ ਪਹਿਲਾਂ 5 ਰਾਸ਼ਟਰੀ ਚੈਂਪੀਅਨਸ਼ਿਪਸ 'ਚ ਕਸ਼ਮੀਰ ਦੀ ਪ੍ਰਤੀਨਿਧਤਾ ਕਰ ਚੁੱਕੀਆਂ ਹਨ ਅਤੇ ਹੁਣ ਉਹ ਪਹਿਲੀ ਵਾਰ ਦੇਸ਼ ਦੀ ਪ੍ਰਤੀਨਿਧਤਾ ਕਰਨਗੀਆਂ।


Related News