ਮੋਟਰਸਾਈਕਲਾਂ ਦੀ ਭਿਆਨਕ ਟੱਕਰ ’ਚ 2 ਨੌਜਵਾਨਾਂ ਦੀ ਮੌਤ, 1 ਔਰਤ ਗੰਭੀਰ ਜ਼ਖ਼ਮੀ

Saturday, Apr 20, 2024 - 01:03 AM (IST)

ਮੋਟਰਸਾਈਕਲਾਂ ਦੀ ਭਿਆਨਕ ਟੱਕਰ ’ਚ 2 ਨੌਜਵਾਨਾਂ ਦੀ ਮੌਤ, 1 ਔਰਤ ਗੰਭੀਰ ਜ਼ਖ਼ਮੀ

ਨੰਗਲ (ਗੁਰਭਾਗ ਸਿੰਘ)– ਬੀਤੀ ਰਾਤ ਪੌਣੇ 9 ਵਜੇ ਦੇ ਕਰੀਬ ਨੰਗਲ-ਚੰਡੀਗਡ਼੍ਹ ਮੁੱਖ ਮਾਰਗ ’ਤੇ ਪੈਂਦੇ ਕਸਬਾ ਭਨੂਪਲੀ ਨੇਡ਼ੇ ਨੈਸ਼ਨਲ ਹਾਈਵੇ ’ਤੇ ਵਾਪਰੇ ਇਕ ਦਰਦਨਾਕ ਸਡ਼ਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 1 ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਜਬਰ-ਜ਼ਿਨਾਹ ਕਰ ਜ਼ਖ਼ਮਾਂ ’ਤੇ ਲਾਈਆਂ ਮਿਰਚਾਂ, ਫੇਵੀਕੁਇੱਕ ਨਾਲ ਜੋੜ ਦਿੱਤੇ ਬੁੱਲ੍ਹ, ਲੜਕੀ ਨੇ ਸੁਣਾਈ ਮੁੰਡੇ ਦੀ ਹੈਵਾਨੀਅਤ

ਜਾਣਕਾਰੀ ਅਨੁਸਾਰ ਲਸ਼ਮਣ ਦਾਸ ਪੁੱਤਰ ਅਮਰਦਾਸ ਪਿੰਡ ਥਲੂਹ, ਜੋ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਭਨੂਪਲੀ ਦੇ ਇਕ ਨਿੱਜੀ ਹਸਪਤਾਲ ’ਚੋਂ ਜਿਵੇਂ ਹੀ ਆਪਣੇ ਰਿਸ਼ਤੇਦਾਰਾਂ ਦੀ ਖ਼ਬਰ ਲੈ ਕੇ ਸਡ਼ਕ ਵੱਲ ਨੂੰ ਨਿਕਲਿਆ ਤਾਂ ਉਸ ਦੀ ਅਕਾਸ਼ ਕੁਮਾਰ (23), ਪਿੰਡ ਦਡ਼ੋਲੀ, ਜੋ ਕਿ ਆਪਣੇ ਦੋਸਤ ਨਾਲ ਪਿੰਡ ਗੱਗਾ ਤੋਂ ਵਿਆਹ ’ਚ ਸ਼ਮੂਲੀਅਤ ਕਰਕੇ ਮੁਡ਼ ਪਿੰਡ ਨੂੰ ਜਾ ਰਿਹਾ ਸੀ ਤਾਂ ਦੋਵਾਂ ਮੋਟਰਸਾਈਕਲਾਂ ਦੀ ਇੰਨੀ ਜ਼ਬਰਦਸਤ ਟੱਕਰ ਹੋਈ ਕਿ ਦੋਵੇਂ ਚਾਲਕਾਂ ਦੀ ਹਸਪਤਾਲ ਪਹੁੰਚਦਿਆਂ ਹੀ ਦਰਦਨਾਕ ਮੌਤ ਹੋ ਗਈ।

ਲਛਮਣ ਦਾਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News