ਵਿਸ਼ਵ ਪੈਰਾ-ਐਥਲੈਟਿਸ ਚੈਂਪੀਅਨਸ਼ਿਪ ’ਚ ਅੱਜ ਹੋਣਗੇ 13 ਮੁਕਾਬਲੇ
Saturday, Sep 27, 2025 - 11:05 AM (IST)

ਨਵੀਂ ਦਿੱਲੀ- 2 ਵਾਰ ਦੇ ਪੈਰਾ-ਓਲੰਪਿਕ ਭਾਲਾ ਸੁੱਟ ਚੈਂਪੀਅਨ ਸੁਮਿਤ ਅੰਤਿਲ ਅਤੇ ਦੌੜਾਕ ਪ੍ਰੀਤੀ ਪਾਲ ਸ਼ਨੀਵਾਰ ਤੋਂ ਇਥੋਂ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਸ਼ੁਰੂ ਹੋ ਰਹੀ ਵਿਸ਼ਵ ਪੈਰਾ-ਐਥਲੈਟਿਸ ਚੈਂਪੀਅਨਸ਼ਿਪ 2025 ਵਿਚ ਭਾਰਤ ਦੇ 73 ਮੈਂਬਰੀ ਦਲ ਦੀ ਅਗਵਾਈ ਕਰਨ ਵਾਲੇ ਵੱਡੇ ਨਾਵਾਂ ’ਚ ਸ਼ਾਮਲ ਹਨ। ਪਹਿਲੇ ਦਿਨ ਕੁੱਲ 13 ਮੁਕਾਬਲੇ ਆਯੋਜਿਤ ਹੋਣਗੇ।
ਵਿਸ਼ਵ ਪੈਰਾ-ਐਥਲੈਟਿਸ ਚੈਂਪੀਅਨਸ਼ਿਪ ਦੇ 12ਵੇਂ ਸੈਸ਼ਨ ’ਚ 104 ਦੇਸ਼ਾਂ ਦੇ 2 ਹਜ਼ਾਰ ਤੋਂ ਵੱਧ ਐਥਲੀਟ 186 ਤਮਗਿਆਂ ਲਈ 101 ਪੁਰਸ਼, 84 ਮਹਿਲਾਵਾਂ ਅਤੇ 1 ਮਿਕਸ ਵਿਚ ਮੁਕਾਬਲੇਬਾਜ਼ੀ ਕਰਨਗੇ। ਭਾਲਾ ਸੁੱਟ ਐੱਫ. 64 ਵਰਗ ਦੇ ਪਿਛਲੇ ਚੈਂਪੀਅਨ ਸੁਮਿਤ ਅੰਤਿਲ ਅਤੇ 2 ਵਾਰ ਦੀ ਪੈਰਾ-ਓਲੰਪਿਕ ਕਾਂਸੀ ਦਾ ਤਮਗਾ ਜੇਤੂ ਪ੍ਰੀਤੀ ਪਾਲ ਦੇ ਇਲਾਵਾ ਭਾਰਤੀ ਪੈਰਾ-ਐਥਲੀਟ ਪ੍ਰਵੀਣ ਕੁਮਾਰ, ਧਰਮਬੀਰ ਨੈਣ ਅਤੇ ਨਵਦੀਪ ਤੋਂ ਮੇਜ਼ਬਾਨ ਦੇਸ਼ ਨੂੰ ਤਮਗਿਆਂ ਦੀ ਉਮੀਦ ਹੈ।