ਸਿੰਧੂ ਤੀਜੀ ਵਾਰ ਬੀ. ਡਬਲਯੂ. ਐੱਫ. ਐਥਲੀਟ ਕਮਿਸ਼ਨ ’ਚ ਸ਼ਾਮਲ
Saturday, Oct 11, 2025 - 12:01 PM (IST)

ਨਵੀਂ ਦਿੱਲੀ– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਤੀਜੀ ਵਾਰ ਵਿਸ਼ਵ ਬੈਡਮਿੰਟਨ ਸੰਘ (ਬੀ. ਡਬਲਯੂ. ਐੱਫ.) ਦੇ ਐਥਲੀਟ ਕਮਿਸ਼ਨ ਵਿਚ ਸ਼ਾਮਲ ਕੀਤਾ ਗਿਆ ਹੈ।
ਵਿਸ਼ਵ ਸੰਸਥਾ ਨੇ ਸ਼ੁੱਕਰਵਾਰ ਨੂੰ ਨਵੰਬਰ 2022 ਤੋਂ ਨਵੰਬਰ 2029 ਤੱਕ ਦੇ ਕਾਰਜਕਾਲ ਲਈ ਨਵੇਂ ਮੈਂਬਰਾਂ ਦਾ ਐਲਾਨ ਕੀਤਾ। ਸਿੰਧੂ ਇਸ ਤੋਂ ਪਹਿਲਾਂ 2017 ਤੋਂ 2025 ਤੱਕ ਕਮਿਸ਼ਨ ਵਿਚ ਸ਼ਾਮਲ ਸੀ। ਉਹ 2020 ਵਿਚ ਬੀ. ਡਬਲਯੂ. ਐੱਫ. ਇੰਟੀਗ੍ਰਿਟੀ ਅੰਬੈਸਡਰ ਹੈ।