ਸ਼ੁਭੰਕਰ ਦੀ ਸਪੇਨ ਓਪਨ ’ਚ ਨਿਰਾਸ਼ਾਜਨਕ ਸ਼ੁਰੂਆਤ
Saturday, Oct 11, 2025 - 12:18 PM (IST)

ਮੈਡ੍ਰਿਡ– ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ‘ਓਪਨ ਡੀ ਐਸਪਾਨਾ’ ਦੇ ਪਹਿਲੇ ਦਿਨ ਦੋ ਓਵਰ 73 ਦਾ ਨਿਰਾਸ਼ਾਜਨਕ ਕਾਰਡ ਖੇਡਣ ਤੋਂ ਬਾਅਦ ਸਾਂਝੇ ਤੌਰ ’ਤੇ 81ਵੇਂ ਸਥਾਨ ’ਤੇ ਖਿਸਕ ਗਿਆ। ਸ਼ੁਭੰਕਰ ਨੇ ਤਿੰਨ ਬੋਗੀਆਂ ਦੇ ਮੁਕਾਬਲੇ ਇਕ ਬਰਡੀ ਲਗਾਈ। ਉਸ ਨੂੰ ਕੱਟ ਵਿਚ ਪ੍ਰਵੇਸ਼ ਹਾਸਲ ਕਰਨ ਲਈ ਦੂਜੇ ਦਿਨ ਖੇਡ ਦਾ ਪੱਧਰ ਉੱਚਾ ਚੁੱਕਣਾ ਪਵੇਗਾ।