ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ: ਭਾਰਤੀ ਮਿਕਸਡ ਟੀਮ ਨੇ ਕੋਰੀਆ ਨੂੰ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ
Friday, Oct 10, 2025 - 12:54 PM (IST)

ਗੁਹਾਟੀ (ਭਾਸ਼ਾ)- ਭਾਰਤ ਨੇ ਵੀਰਵਾਰ ਇਥੇ ਬੀ. ਡਬਲਯੂ. ਐੱਫ. ਵਿਸ਼ਵ ਜੂਨੀਅਰ ਮਿਕਸਡ ਟੀਮ ਚੈਂਪੀਅਨਸ਼ਿਪ ’ਚ ਕੋਰੀਆ ਨੂੰ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ ਅਤੇ ਆਪਣਾ ਪਹਿਲਾ ਤਮਗਾ ਪੱਕਾ ਕੀਤਾ। ਮੇਜ਼ਬਾਨ ਟੀਮ ਨੇ ਲਗਭਗ 3 ਘੰਟੇ ਤੱਕ ਚੱਲੇ ਰੋਮਾਂਚਕ ਕੁਆਰਟਰਫਾਈਨਲ ਮੁਕਾਬਲੇ ’ਚ 44-45, 45-30, 45-33 ਨਾਲ ਜਿੱਤ ਹਾਸਲ ਕੀਤੀ।
ਸੈਮੀਫਾਈਨਲ ’ਚ ਪਹੁੰਚ ਕੇ ਭਾਰਤ ਨੇ ਬੀ. ਡਬਲਯੂ. ਐੱਫ. ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਇਤਿਹਾਸ ’ਚ ਆਪਣਾ ਪਹਿਲਾ ਮਿਕਸਡ ਟੀਮ ਤਮਗਾ ਪੱਕਾ ਕਰ ਲਿਆ। ਹੁਣ ਸੈਮੀਫਾਈਨਲ ’ਚ ਭਾਰਤ ਦਾ ਸਾਹਮਣਾ ਏਸ਼ੀਆਈ ਅੰਡਰ-19 ਮਿਕਸਡ ਟੀਮ ਚੈਂਪੀਅਨ ਇੰਡੋਨੇਸ਼ੀਆ ਨਾਲ ਹੋਵੇਗਾ। ਇੰਡੋਨੇਸ਼ੀਆ ਨੇ ਇਕ ਹੋਰ ਕੁਆਰਟਰਫਾਈਨਲ ’ਚ ਚੀਨੀ ਤਾਈਪੇ ਨੂੰ 45-35, 45-35 ਨਾਲ ਹਰਾਇਆ।