ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਬਾਅਦ ਫੋਰਟਿਸ ਹਸਪਤਾਲ 'ਚ ਜ਼ਬਰਦਸਤ ਹੰਗਾਮਾ

Friday, Oct 10, 2025 - 12:36 AM (IST)

ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਤੋਂ ਬਾਅਦ ਫੋਰਟਿਸ ਹਸਪਤਾਲ 'ਚ ਜ਼ਬਰਦਸਤ ਹੰਗਾਮਾ

ਜਲੰਧਰ- ਪੰਜਾਬ ਦੇ ਬਾਡੀ ਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਅੱਜ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਸਰਜਰੀ ਦੌਰਾਨ ਹੋਈ। ਘੁੰਮਣ ਦੀ ਮੌਤ ਤੋਂ ਬਾਅਦ ਹਸਪਤਾਲ 'ਚ ਭਾਰੀ ਹੰਗਾਮਾ ਹੋਇਆ। ਘੁੰਮਣ ਦੇ ਕਰੀਬੀਆਂ ਵੱਲੋਂ ਹਸਪਤਾਲ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਸਪਤਾਲ ਤੋਂ ਓਟੀ ਦੀ ਵੀਡੀਓ ਮੰਗ ਰਹੇ ਹਨ, ਪਰ ਹਸਪਤਾਲ ਵਾਲੇ ਉਨ੍ਹਾਂ ਨੂੰ ਵੀਡੀਓ ਨਹੀਂ ਦੇ ਰਹੇ। ਉਹ ਵੀਡੀਓ 'ਚ ਦੇਖਣਾ ਚਾਹੁੰਦੇ ਹਨ ਕਿ ਘੁੰਮਣ ਦੀ ਮੌਤ ਕਿਵੇਂ ਹੋਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜੇ ਡਾਕਟਰ ਘੁੰਮਣ ਦੀ ਮੌਤ ਦੌਰਾਨ ਮੌਜੂਦ ਸਨ ਉਹ ਹੁਣ ਇਸ ਸਮੇਂ ਹਸਪਤਾਲ ਤੋਂ ਫਰਾਰ ਹੋ ਗਏ ਹਨ। ਇਸ ਘਟਨਾ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ।


author

Gurminder Singh

Content Editor

Related News