ਪ੍ਰਮੋਦ ਭਗਤ ਨੇ ਪਹਿਲੇ ਅਬੀਆ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂਰਨਾਮੈਂਟ ’ਚ ਜਿੱਤੇ 3 ਸੋਨ ਤਮਗੇ
Tuesday, Oct 07, 2025 - 12:21 AM (IST)

ਨਵੀਂ ਦਿੱਲੀ (ਭਾਸ਼ਾ)– ਭਾਰਤ ਦੇ ਚੋਟੀ ਦੇ ਪੈਰਾ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਨੇ 30 ਸਤੰਬਰ ਤੋਂ 5 ਅਕਤੂਬਰ ਤੱਕ ਨਾਈਜੀਰੀਆ ਦੇ ਅਬੀਆ ਵਿਚ ਹੋਏ ਪਹਿਲੇ ਅਬੀਆ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਤਿੰਨ ਖਿਤਾਬ ਜਿੱਤ ਕੇ ਆਪਣੀ ਸੁਨਹਿਰੀ ਮੁਹਿੰਮ ਜਾਰੀ ਰੱਖੀ।37 ਸਾਲਾ ਪੈਰਾ ਖਿਡਾਰੀ ਭਗਤ ਨੇ ਟੋਕੀਓ ਪੈਰਾਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ ਪਰ ਤਿੰਨ ਵਾਰ ਆਪਣੇ ਸਥਾਨ ਦੀ ਜਾਣਕਾਰੀ ਦੇਣ ਨਾਲ ਸਬੰਧਤ ਖੁੰਝ ਕਾਰਨ ਪੈਰਿਸ ਪੈਰਾਲੰਪਿਕ ਤੋਂ ਬਾਹਰ ਹੋ ਗਿਆ ਸੀ।
ਭਗਤ ਨੇ ਫਾਈਨਲ ਵਿਚ ਹਮਵਤਨ ਮੰਟੂ ਕੁਮਾਰ ਨੂੰ 21-7, 9-21, 21-9 ਨਾਲ ਸਖਤ ਟੱਕਰ ਦਿੰਦੇ ਹੋਏ ਪੁਰਸ਼ ਸਿੰਗਲਜ਼ ਐੱਸ. ਐੱਲ. 3 ਦਾ ਖਿਤਾਬ ਜਿੱਤਿਆ। ਇਸ ਤੋਂ ਬਾਅਦ ਉਸ ਨੇ ਸੁਕਾਂਤ ਕਦਮ ਦੇ ਨਾਲ ਮਿਲ ਕੇ ਪੁਰਸ਼ ਸਿੰਗਲਜ਼ ਦਾ ਸੋਨ ਤਮਗਾ ਜਿੱਤਿਆ, ਜਿਸ 'ਚ ਉਨ੍ਹਾਂ ਨੇ ਪੇਰੂ ਦੇ ਗੇਰਸਨ ਜੇਯਰ ਵਰਗਾਸ ਲੋਸਟਾਨੌਲ ਤੇ ਡਾਇਨਾ ਰੋਜਾਸ ਗੋਲਾਕ ਨੂੰ 21-13, 21-17 ਨਾਲ ਹਰਾਇਆ। ਭਾਗਤ ਨੂੰ ਤੀਜਾ ਖਿਤਾਬ ਮਿਕਸਡ ਡਬਲਜ਼ (ਐੱਸ. ਐੱਲ. 3-ਐੱਸ. ਯੂ. 5) ਵਿਚ ਮਿਲਿਆ, ਜਿਸ ਵਿਚ ਉਸ ਨੇ ਆਰਤੀ ਪਾਟਿਲ ਨਾਲ ਮਿਲ ਕੇ ਇਕ ਹੋਰ ਫਾਈਨਲ ਜਿੱਤਿਆ।