ਵਿਸ਼ਵ ਚੈਂਪੀਅਨਸ਼ਿਪ : ਅਜੇ ਬਾਬੂ 79 ਕਿ. ਗ੍ਰਾ. ਭਾਰ ਵਰਗ ਵਿਚ 16ਵੇਂ ਸਥਾਨ ’ਤੇ

Wednesday, Oct 08, 2025 - 11:50 AM (IST)

ਵਿਸ਼ਵ ਚੈਂਪੀਅਨਸ਼ਿਪ : ਅਜੇ ਬਾਬੂ 79 ਕਿ. ਗ੍ਰਾ. ਭਾਰ ਵਰਗ ਵਿਚ 16ਵੇਂ ਸਥਾਨ ’ਤੇ

ਫੋਰਡੇ (ਨਾਰਵੇ)- ਰਾਸ਼ਟਰਮੰਡਲ ਚੈਂਪੀਅਨ ਵੇਟਲਿਫਟਰ ਅਜੇ ਬਾਬੂ ਵਲੂਰੀ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ 79 ਕਿ. ਗ੍ਰਾ. ਭਾਰ ਵਰਗ ਵਿਚ 16ਵੇਂ ਸਥਾਨ ’ਤੇ ਰਿਹਾ, ਜਿਸ ਨਾਲ ਮੀਰਾਬਾਈ ਚਾਨੂ ਦੇ 48 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤਮਗੇ ਤੋਂ ਬਾਅਦ ਭਾਰਤੀ ਖਿਡਾਰੀ ਪ੍ਰਭਾਵਿਤ ਕਰਨ ਵਿਚ ਅਸਫਲ ਰਿਹਾ। 20 ਸਾਲਾ ਅਜੇ ਨੇ ਕੁੱਲ 323 ਕਿ. ਗ੍ਰਾ. (146 ਕਿ. ਗ੍ਰਾ. ਸਨੈਚ ਤੇ 177 ਕਿ. ਗ੍ਰਾ. ਕਲੀਨ ਐਂਡ ਜਰਕ) ਭਾਰ ਚੁੱਕਿਆ ਤੇ 39 ਮੁਕਾਬਲੇਬਾਜ਼ਾਂ ਵਿਚਾਲੇ 16ਵਾਂ ਸਥਾਨ ਹਾਸਲ ਕੀਤਾ।


author

Tarsem Singh

Content Editor

Related News