ਵਿਸ਼ਵ ਜੂਨੀਅਰ ਤਮਗਾ ਜਿੱਤਣ ਵਾਲੀ ਤਨਵੀ 17 ਸਾਲ ’ਚ ਪਹਿਲੀ ਭਾਰਤੀ, ਹੁੱਡਾ ਖੁੰਝੀ
Saturday, Oct 18, 2025 - 11:56 AM (IST)
ਗੁਹਾਟੀ– ਤਨਵੀ ਸ਼ਰਮਾ ਬੀ. ਡਬਲਯੂ. ਐੱਫ. ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਵਾਲੀ 17 ਸਾਲ ਵਿਚ ਪਹਿਲੀ ਖਿਡਾਰੀ ਬਣ ਗਈ ਹੈ, ਜਿਸ ਨੇ ਇਕ ਸੈੱਟ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਜਾਪਾਨ ਦੀ ਸਾਕੀ ਮਤਸੁਮੋਤੋ ਨੂੰ ਹਰਾ ਕੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
16 ਸਾਲਾ ਤਨਵੀ ਨੇ ਮਤਸੁਮੋਤੋ ਨੂੰ 13-15, 15-9, 15-10 ਨਾਲ ਹਰਾਇਆ। ਉੱਥੇ ਹੀ, ਅੱਠਵਾਂ ਦਰਜਾ ਪ੍ਰਾਪਤ ਉੱਨਤੀ ਹੁੱਡਾ ਦੂਜਾ ਦਰਜਾ ਪ੍ਰਾਪਤ ਥਾਈਲੈਂਡ ਦੀ ਅਨਯਾਪਤ ਫਿਚਿਤਫੋਨ ਹੱਥੋਂ 12-15, 13-15 ਨਾਲ ਹਾਰ ਕੇ ਬਾਹਰ ਹੋ ਗਈ। ਭਾਰਤ ਦੀ ਭਵਯਾ ਛਾਬੜਾ ਤੇ ਵਿਸ਼ਾਖਾ ਟੋਪੋ ਦੀ ਜੋੜੀ ਚੀਨੀ ਤਾਈਪੈ ਦੀ ਹੁੰਗ ਬਿੰਗ ਫੂ ਤੇ ਚੋਓ ਯੁਨ ਅਨ ਹੱਥੋਂ 9-15, 7-15 ਨਾਲ ਹਾਰ ਕੇ ਬਾਹਰ ਹੋ ਗਈ।
ਆਖਰੀ ਵਾਰ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਤਮਗਾ ਜਿੱਤਣ ਵਾਲੀ ਭਾਰਤੀ ਦੀ ਮਹਿਲਾ ਖਿਡਾਰੀ ਸਾਇਨਾ ਨੇਹਵਾਲ ਸੀ, ਜਿਸ ਨੇ 2008 ਵਿਚ ਪੁਣੇ ਵਿਚ ਸੋਨ ਤਮਗਾ ਜਿੱਤਿਆ ਸੀ। ਸਾਇਨਾ ਨੇ 2006 ਵਿਚ ਚਾਂਦੀ ਤਮਗਾ ਜਿੱਤਿਆ ਸੀ ਜਦਕਿ ਅਪਰਣਾ ਪੋਪਟ ਨੇ 1996 ਵਿਚ ਚਾਂਦੀ ਤਮਗਾ ਹਾਸਲ ਕੀਤਾ ਸੀ।
