ਆਸਟਰੇਲੀਅਨ ਓਪਨ ''ਚ ਭਾਰਤ ਦੀ ਅਗਵਾਈ ਕਰਨਗੇ 10 ''ਬਾਲ ਕਿਡਸ''

12/05/2018 2:11:08 AM

ਨਵੀਂ ਦਿੱਲੀ- ਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਮਹੇਸ਼ ਭੂਪਤੀ ਦੇ ਮਾਰਗਦਰਸ਼ਨ 'ਚ ਦੇਸ਼ 'ਚੋਂ 10 ਪ੍ਰਤਿਭਾਸ਼ਾਲੀ ਬੱਚਿਆਂ ਨੂੰ 2019 ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ 'ਬਾਲ ਕਿਡਸ' ਬਣਨ ਲਈ ਚੁਣਿਆ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਚੁਣਨ ਦੀ ਮੁਹਿੰਮ ਕਿਆ ਮੋਟਰਸ ਨੇ ਚਲਾਈ ਸੀ। ਇਨ੍ਹਾਂ 10 ਬੱਚਿਆਂ ਦੀ ਚੋਣ ਦੇਸ਼ ਭਰ 'ਚ 1800 ਨੌਜਵਾਨ ਟੈਨਿਸ ਖਿਡਾਰੀਆਂ 'ਚੋਂ ਕੀਤੀ ਗਈ। ਪਹਿਲਾਂ 1800 ਬੱਚਿਆਂ ਨੇ ਟ੍ਰਾਇਲ ਦਿੱਤੇ, ਜਿਨ੍ਹਾਂ 'ਚੋਂ 100 ਬੱਚਿਆਂ ਨੂੰ ਚੁਣ ਕੇ ਇਥੇ ਆਰ. ਕੇ. ਖੰਨਾ ਸਟੇਡੀਅਮ 'ਚ ਸਖਤ ਆਡੀਸ਼ਨ ਪ੍ਰਕਿਰਿਆ 'ਚੋਂ ਕੱਢਿਆ ਗਿਆ। ਇਨ੍ਹਾਂ 100 ਬੱਚਿਆਂ 'ਚੋਂ 10 ਬੱਚਿਆਂ ਦੀ ਚੋਣ ਕੀਤੀ ਗਈ, ਜੋ ਹੁਣ ਜਨਵਰੀ 'ਚ ਮੈਲਬੋਰਨ ਵਿਚ ਹੋਣ ਵਾਲੇ ਆਸਟਰੇਲੀਅਨ ਓਪਨ ਵਿਚ 'ਬਾਲ ਕਿਡਸ' ਦੇ ਰੂਪ 'ਚ ਉਤਰਨਗੇ।


Related News