ਪ੍ਰਸ਼ਾਂਤ ਖੇਤਰ ’ਚ ਚੀਨ ਨੂੰ ਚੁੱਪਚਾਪ ਜਵਾਬ ਦਿੰਦਾ ਜਾਪਾਨ

05/30/2023 6:29:17 PM

ਚੀਨ ਜਿਸ ਤੇਜ਼ੀ ਨਾਲ ਪੂਰੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਆਪਣੇ ਪ੍ਰਭਾਵ ਹੇਠ ਲੈ ਰਿਹਾ ਹੈ, ਉਸ ਕਾਰਨ ਸਮੁੱਚੀ ਦੁਨੀਆ ਚੀਨ ਤੋਂ ਦੂਰੀ ਬਣਾਉਣ ਲੱਗੀ ਹੈ। ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ’ਚ ਜਿਨ੍ਹਾਂ ਮੂਲ ਢਾਂਚਿਆਂ ਦੇ ਵਿਕਾਸ ’ਚ ਚੀਨ ਜੁਟਿਆ ਹੋਇਆ ਹੈ ਉਸ ਦੀ ਉਹ ਦੋਹਰੀ ਵਰਤੋਂ ਜ਼ਰੂਰ ਕਰੇਗਾ। ਖਾਸ ਕਰ ਕੇ ਜੰਗ ਅਤੇ ਕਿਸੇ ਦੇਸ਼ ’ਚ ਤਣਾਅ ਦੇ ਸਮੇਂ ਪਰ ਜਾਪਾਨ ਇਹ ਸਭ ਕੁਝ ਹੁੰਦਾ ਚੁਪਚਾਪ ਨਹੀਂ ਦੇਖ ਸਕਦਾ। ਇਹੀ ਕਾਰਨ ਹੈ ਕਿ ਜਾਪਾਨ ਪੂਰੇ ਖੇਤਰ ’ਚ ਚੀਨ ਦੇ ਕੰਮ ਕਰਨ ਦੇ ਢੰਗ ਦਾ ਜਵਾਬ ਦੇਣ ਲਈ ਆਪਣੇ ਡਿਪਲੋਮੈਟਿਕ ਸਬੰਧਾਂ ਨੂੰ ਇਸ ਪੂਰੇ ਖੇਤਰ ਦੇ ਦੇਸ਼ਾਂ ਨਾਲ ਵਧਾਉਣ ’ਚ ਜੁਟ ਗਿਆ ਹੈ। ਹੁਣ ਜਾਪਾਨ ਵੀ ਇਨ੍ਹਾਂ ਦੇਸ਼ਾਂ ’ਚ ਮੂਲ ਢਾਂਚਿਆਂ ਦੇ ਨਾਲ-ਨਾਲ ਵੱਖ-ਵੱਖ ਫੋਰਮ ਬਣਾਉਣ ’ਚ ਵੀ ਲੱਗਾ ਹੋਇਆ ਹੈ ਤਾਂ ਜੋ ਡ੍ਰੈਗਨ ਦੇ ਵਧਦੇ ਕਦਮਾਂ ਨੂੰ ਰੋਕਿਆ ਜਾ ਸਕਦੇ। ਪ੍ਰਸ਼ਾਂਤ ਸਾਗਰ ਖੇਤਰ ਦੇ ਦੇਸ਼ਾਂ ਨਾਲ ਜਾਪਾਨ 2019 ਤੋਂ ਹੀ ਜੁੜਿਆ ਹੋਇਆ ਹੈ। 2021 ’ਚ ਨੌਵੀਂ ਪ੍ਰਸ਼ਾਂਤ ਟਾਪੂ ਮੁਖੀਆਂ ਦੀ ਬੈਠਕ ਦਾ ਆਯੋਜਨ ਜੁਲਾਈ ’ਚ ਹੋਇਆ ਸੀ। ਉਸ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਪੈਸੇਫਿਕ ਬ੍ਰਾਂਡ ਪਾਲਿਸੀ ਦਾ ਐਲਾਨ ਕੀਤਾ ਸੀ ਜਿਸ ਅਧੀਨ ਜਾਪਾਨ ਦੇ ਸਬੰਧਾਂ ਨੂੰ ਪ੍ਰਸ਼ਾਂਤ ਸਾਗਰ ਦੇ ਦੇਸ਼ਾਂ ਨਾਲ ਹੋਰ ਮਜ਼ਬੂਤ ਬਣਾਉਣਾ ਅਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਖੱਲ੍ਹੇ ਅਤੇ ਮੁਕਤ ਰੂਪ ’ਚ ਰੱਖਣ ਬਾਰੇ ਸਹਿਮਤੀ ਬਣੀ ਸੀ।

ਜਾਪਾਨ ਨੇ ਪਿਛਲੇ ਕੁਝ ਸਾਲਾਂ ਦੌਰਾਨ ਆਪਣੀ ਵਿਦੇਸ਼ ਨੀਤੀ ’ਚ ਤਬਦੀਲੀ ਕੀਤੀ ਹੈ। ਪੂਰੇ ਪ੍ਰਸ਼ਾਂਤ ਖੇਤਰ ਦੇ ਟਾਪੂ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਉਹ ਵਿਕਸਤ ਕਰ ਰਿਹਾ ਹੈ ਤਾਂ ਜੋ ਇਸ ਪੂਰੇ ਖੇਤਰ ’ਚ ਡ੍ਰੈਗਨ ਦੇ ਪ੍ਰਭਾਵ ’ਤੇ ਰੋਕ ਲਾਈ ਜਾ ਸਕੇ। ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਚਾਰੋਕਾਨੋ ਨੇ ਪਾਪੂਆ ਨਿਊ (ਗਿੰਨੀ) ਦੀ ਯਾਤਰਾ ਨਵੰਬਰ 2018 ’ਚ ਕੀਤੀ ਸੀ। ਉਸ ਤੋਂ ਬਾਅਦ ਅਗਸਤ 2019 ’ਚ ਗਿੰਨੀ, ਫਿਜ਼ੀ ਅਤੇ 3 ਮਾਈਕ੍ਰੋਨੇਸ਼ੀਆਈ ਦੇਸ਼ਾਂ ਦੀ ਯਾਤਰਾ ਕੀਤੀ। ਤਾਰੋ ਕਾਨੋ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਸਾਲ 1987 ਤੋਂ ਬਾਅਦ ਦੇ ਪਹਿਲੇ ਜਾਪਾਨੀ ਵਿਦੇਸ਼ ਮੰਤਰੀ ਸਨ। ਜਾਪਾਨ ਦੇ ਵਿਦੇਸ਼ ਮੰਤਰੀਆਂ ਦੀ ਸੂਚੀ ’ਚ ਉਹ ਸ਼ਾਮਲ ਹੋ ਗਏ ਅਤੇ ਹੁਣ ਹਰ ਜਾਪਾਨੀ ਵਿਦੇਸ਼ ਮੰਤਰੀ ਉਕਤ ਦੇਸ਼ਾਂ ਦੀ ਯਾਤਰਾ ਕਰਦਾ ਹੈ। ਅਪ੍ਰੈਲ 2021’ਚ ਚੀਨ ਨੇ ਆਪਣੀ ਮੱਕਾਰੀ ਵਾਲੀ ਚਾਲ ਚਲਦੇ ਹੋਏ ਸੋਲੋਮੋਨ ਟਾਪੂਆਂ ਦੇ ਨਾਲ ਇਕ ਖੂਫੀਆ ਸੁਰੱਖਿਆ ਸੰਧੀ ਕੀਤੀ ਪਰ ਇਸ ਤੋਂ ਕੁਝ ਹੀ ਸਮੇਂ ਬਾਅਦ ਜਾਪਾਨ ਦੇ ਸੰਸਦੀ ਮਾਮਲਿਆਂ ਬਾਰੇ ਉਪ ਮੰਤਰੀ ਕੇਨਤਾਰੋ ਉਈਸੁਗੂ ਜੋ ਵਿਦੇਸ਼ ਵਿਭਾਗ ਵੀ ਵੇਖਦੇ ਸਨ, ਨੇ ਸੋਲੋਮੋਨ ਟਾਪੂਆਂ ਦੀ ਯਾਤਰਾ ਕੀਤੀ ਤੇ ਚੀਨ ਨੂੰ ਲੈ ਕੇ ਆਪਣੀ ਚਿੰਤਾ ਸੋਲੋਮੋਨ ਟਾਪੂਆਂ ਦੇ ਪ੍ਰਧਾਨ ਮੰਤਰੀ ਮਾਨਾਸੇਹ ਸੋਗਾਵਰੇ ਨੂੰ ਦੱਸੀ। ਉਸ ਤੋਂ ਬਾਅਦ ਜਨਵਰੀ 2023 ’ਚ ਜਾਪਾਨ ਨੇ ਕਿਰੀਬਾਤੀ ਅਤੇ ਨਿਊ ਕਾਲੇਡੇਨੀਆ ’ਚ ਆਪਣੇ ਡਿਪਲੋਮੈਟਿਕ ਮਿਸ਼ਨ ਦਫਤਰ ਖੋਲ੍ਹੇ। ਇਨ੍ਹਾਂ ਦੇਸ਼ਾਂ ’ਚ ਵੀ ਚੀਨ ਆਪਣਾ ਪ੍ਰਭਾਵ ਬਹੁਤ ਤੇਜ਼ੀ ਨਾਲ ਵਧਾ ਰਿਹਾ ਹੈ।

ਅਸਲ ’ਚ ਚੀਨ ਨਾ ਸਿਰਫ ਆਪਣਾ ਪ੍ਰਭੂਤਵ ਦੱਖਣੀ ਚੀਨ ਸਾਗਰ ’ਚ ਵਧਾ ਰਿਹਾ ਹੈ ਸਗੋਂ ਪੂਰੇ ਹਿੰਦ-ਪ੍ਰਸ਼ਾਂਤ ਟਾਪੂ ਦੇਸ਼ਾਂ ’ਚ ਵੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇੰਝ ਕਰਨ ਨਾਲ ਉਹ ਪੂਰੇ ਖੇਤਰ ਦੀ ਰਣਨੀਤਕ ਅਹਿਮੀਅਤ ਦਾ ਸਮਾਂ ਆਉਣ ’ਤੇ ਪੂਰਾ ਲਾਭ ਉਠਾ ਸਕੇਗਾ। ਚੀਨ ਦੇ ਪ੍ਰਭਾਵ ਨੂੰ ਹੋਰ ਘੱਟ ਕਰਨ ਲਈ ਜਾਪਾਨ ਨੇ ਅਮਰੀਕਾ ਅਤੇ ਆਸਟ੍ਰੇਲੀਆ ਨਾਲ ਮਿਲ ਕੇ ਪੂਰੇ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ’ਚ ਬਹੁਪੱਖੀ ਮੂਲ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਜਾਪਾਨ ਨੇ ਜੂਨ 2022 ’ਚ ਆਸਟ੍ਰੇਲੀਆ, ਨਿਊਜ਼ੀਲੈਂਡ, ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ਨਾਲ ਮਿਲ ਕੇ 5 ਦੇਸ਼ਾਂ ਦੀ ਇਕ ਸਟੇਜ ਬਣਾਈ ਹੈ। ਇਸ ਨੂੰ ਬਲੂ ਪੈਸੇਫਿਕ ਕਿਹਾ ਜਾਂਦਾ ਹੈ। ਇਸ ਖੇਤਰ ’ਚ ਇਨ੍ਹਾਂ ਨਾਲ ਮਿਲ ਕੇ ਜਾਪਾਨ ਨੇ ਪ੍ਰਸ਼ਾਂਤ ਟਾਪੂ ਦੇਸ਼ਾਂ ਨਾਲ ਸਹਿਯੋਗ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਇਹ ਦੇਸ਼ ਚੀਨ ਦੀ ਥਾਂ ਜਾਪਾਨ ਅਤੇ ਇਨ੍ਹਾਂ ਦੇ ਸਹਿਯੋਗੀ ਦੇਸ਼ਾਂ ਨੂੰ ਆਪਣਾ ਭਾਈਵਾਲ ਚੁਣਨ। ਇਸ ਦੇ ਨਾਲ ਹੀ ਜਾਪਾਨ ਦਾ ਰੱਖਿਆ ਮੰਤਰਾਲਾ ਵੀ ਬਹੁਤ ਸਰਗਰਮ ਹੋ ਗਿਆ ਹੈ। ਇਸ ਖੇਤਰ ’ਚ ਉਸ ਦੀ ਭਾਈਵਾਲੀ ਵਧਦੀ ਜਾ ਰਹੀ ਹੈ। ਜਾਪਾਨ ਨੇ 2017 ’ਚ ਹੀ ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨਾਲ ਸਮੰੁਦਰੀ ਫੌਜ ਬਾਰੇ ਸਵੈ-ਸੁਰੱਖਿਆ ਮੁਹਿੰਮ ਚਲਾਈ ਸੀ। ਇਸ ਅਧੀਨ ਇਨ੍ਹਾਂ ਦੇਸ਼ਾਂ ਨਾਲ ਸਾਂਝਾ ਅਭਿਆਸ ਕੀਤਾ ਗਿਆ ਦੱਸਿਆ ਜਾਂਦਾ ਹੈ। ਖਾਸ ਕਰ ਕੇ ਉਸ ਸਮੇਂ ਜਦੋਂ ਕੋਈ ਤੀਜਾ ਦੇਸ਼ ਇਨ੍ਹਾਂ ’ਤੇ ਹਮਲਾ ਕਰੇ ਤਾਂ ਇਹ ਆਪਣਾ ਬਚਾਅ ਕਿਵੇਂ ਕਰਨਗੇ। ਇਸ ਸਾਂਝੇ ਸਮੁੰਦਰੀ ਫੌਜ ਅਭਿਆਸ ਦਾ ਖੇਤਰ ਦੱਖਣੀ-ਪੂਰਬੀ ਏਸ਼ੀਆ ਅਤੇ ਦੱਖਣੀ ਏਸ਼ੀਆ ਤੱਕ ਹੀ ਸੀਮਿਤ ਕੀਤਾ ਗਿਆ ਹੈ।

ਜਦੋਂ ਤੋਂ ਜਾਪਾਨ ਨੇ ਪ੍ਰਸ਼ਾਂਤ ਟਾਪੂ ਸੁਰੱਖਿਆ ਵਾਰਤਾ ਨੂੰ ਸਤੰਬਰ 2021 ’ਚ ਸ਼ੁਰੂ ਕੀਤਾ ਹੈ। ਉਸ ਤੋਂ ਬਾਅਦ ਹਿੰਦ-ਪ੍ਰਸ਼ਾਂਤ ਖੇਤਰ ’ਚ ਹੋਣ ਵਾਲਾ ਸਾਂਝਾ ਸਮੁੰਦਰੀ ਫੌਜ ਦਾ ਅਭਿਆਸ ਪੂਰੇ ਪ੍ਰਸ਼ਾਂਤ ਖੇਤਰ ’ਚ ਫੈਲਾ ਦਿੱਤਾ ਗਿਆ ਹੈ। ਇੰਝ ਕਰਨ ਨਾਲ ਚੀਨ ਨੂੰ ਸਿੱਧਾ ਸੰਦੇਸ਼ ਜਾਵੇਗਾ ਕਿ ਜੇ ਉਹ ਇਸ ਖੇਤਰ ’ਚ ਆਪਣਾ ਪ੍ਰਭਾਵ ਦੂਜੇ ਦੇਸ਼ਾਂ ਵਿਰੁੱਧ ਵਧਾਵੇਗਾ ਤਾਂ ਚੀਨ ਨੂੰ ਉਸ ਦਾ ਜਵਾਬ ਦਿੱਤਾ ਜਾਵੇਗਾ। ਸਾਲ 2022 ’ਚ ਜਾਪਾਨ ਦੀ ਸਮੁੰਦਰੀ ਫੌਜ ਸਵੈ-ਸੁਰੱਖਿਆ ਫੋਰਸ ਨੇ ਟੋਂਗਾ, ਫਿਜ਼ੀ, ਸੋਲੋੋਮੋਨ ਟਾਪੂਆਂ ਤੇ ਪਲਾਊ ਨਾਲ ਸਾਂਝਾ ਸੁਰੱਖਿਆ ਅਭਿਆਸ ਕੀਤਾ ਸੀ। ਉਸ ਨੇ ਅਭਿਆਸ ਆਫਤ ਪ੍ਰਬੰਧਨ ਵਜੋਂ ਵੀ ਕੀਤਾ ਸੀ। ਇਸ ਨੂੰ ਟੋਂਗਾ ਲਈ ਖਾਸ ਤੌਰ ’ਤੇ ਕੀਤਾ ਗਿਆ ਸੀ। ਉਦੋਂ ਸਮੁੰਦਰ ਹੇਠਾਂ 2022 ’ਚ ਜਵਾਲਾਮੁਖੀ ਧਮਾਕਾ ਹੋਇਆ ਸੀ। ਪ੍ਰਸ਼ਾਂਤ ਖੇਤਰ ਰਣਨੀਤਕ ਪੱਖੋਂ ਇਸ ਲਈ ਵੀ ਬਹੁਤ ਅਹਿਮ ਹੈ ਕਿਉਂਕਿ ਇਹ ਜਾਪਾਨ ਅਤੇ ਆਸਟ੍ਰੇਲੀਆ ਨੂੰ ਦੱਖਣੀ ਚੀਨ ਸਾਗਰ ਸਮੁੰਦਰੀ ਰਾਹ ਨਾਲ ਜੋੜਦਾ ਹੈ। ਨਾਲ ਹੀ ਹਿੰਦ ਮਹਾਸਾਗਰ ਨਾਲ ਇਕ ਦੂਜੀ ਧਾਰਾ ਇਸ ’ਚ ਆ ਕੇ ਮਿਲਦੀ ਹੈ। ਕੁਲ ਮਿਲਾ ਕੇ ਪ੍ਰਸ਼ਾਂਤ ਖੇਤਰ, ਦੱਖਣੀ ਚੀਨ ਸਾਗਰ ਤੇ ਹਿੰਦ ਮਹਾਸਾਗਰ 3 ਸਾਗਰ ਖੇਤਰਾਂ ਨਾਲ ਜੁੜਿਆ ਇਕ ਅਹਿਮ ਇਲਾਕਾ ਹੈ ਜਿਸ ਦੇ ਚੀਨ ਦੇ ਹੱਕ ’ਚ ਜਾਣ ਨਾਲ ਪੂਰੇ ਖੇਤਰ ਦੇ ਦੇਸ਼ਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਜਾਪਾਨ,ਆਸਟ੍ਰੇਲੀਆ, ਅਮਰੀਕਾ ਅਤੇ ਪੱਛਮੀ ਦੇਸ਼ਾਂ ਨਾਲ ਮਿਲ ਕੇ ਇਸ ਖੇਤਰ ਨੂੰ ਖੁੱਲ੍ਹਾ ਅਤੇ ਮੁਕਤ ਰੱਖਣਾ ਚਾਹੁੰਦੇ ਹਨ ਤਾਂ ਜੋ ਆਉਣ ਵਾਲੇ ਦਿਨਾਂ ’ਚ ਚੀਨ ਇਸ ਖੇਤਰ ’ਤੇ ਭਾਰੂ ਹੋ ਕੇ ਦੂਜੇ ਦੇਸ਼ਾਂ ਦੀ ਸਮੁੰਦਰੀ ਆਵਾਜਾਈ ਅਤੇ ਵਪਾਰਕ ਰਾਹ ’ਚ ਰੁਕਾਵਟ ਪੈਦਾ ਨਾ ਕਰੇ। ਅਗਲੇ ਸਾਲ 2024 ’ਚ ਜਾਪਾਨ ਨਾਲ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਦੀ 10ਵੀਂ ਬੈਠਕ ਹੋਣ ਵਾਲੀ ਹੈ। ਇਸ ਬੈਠਕ ਦਾ ਪੂਰਾ ਮੁੱਦਾ ਚੀਨ ਦੇ ਆਲੇ-ਦੁਆਲੇ ਘੁੰਮੇਗਾ। ਜਾਪਾਨ ਇਸ ਸਮੇਂ ਪੱਛਮੀ ਦੇਸ਼ਾਂ ਨਾਲ ਕੁਝ ਹੋਰ ਸਹਿਯੋਗੀ ਦੇਸ਼ਾਂ ਦੀ ਭਾਲ ਕਰ ਰਿਹਾ ਹੈ ਤਾਂ ਜੋ ਸਮੂਹਿਕ ਤੌਰ ’ਤੇ ਹਿੰਦ-ਪ੍ਰਸ਼ਾਂਤ ਸਮੁੰਦਰੀ ਖੇਤਰ ’ਚ ਚੀਨ ਦੀ ਵਧਦੀ ਦਾਦਾਗਿਰੀ ਨੂੰ ਰੋਕਿਆ ਜਾ ਸਕੇ।


Anuradha

Content Editor

Related News