ਪੰਜਾਬ ''ਚ ਡਰਾਈਵਿੰਗ ਲਾਇਸੈਂਸ ਅਤੇ RC ਨੂੰ ਲੈ ਕੇ ਵੱਡੀ ਰਾਹਤ, ਲੱਖਾਂ ਵਾਹਨ ਮਾਲਕਾਂ ਨੂੰ...

Thursday, Nov 20, 2025 - 09:45 AM (IST)

ਪੰਜਾਬ ''ਚ ਡਰਾਈਵਿੰਗ ਲਾਇਸੈਂਸ ਅਤੇ RC ਨੂੰ ਲੈ ਕੇ ਵੱਡੀ ਰਾਹਤ, ਲੱਖਾਂ ਵਾਹਨ ਮਾਲਕਾਂ ਨੂੰ...

ਚੰਡੀਗੜ੍ਹ (ਗੰਭੀਰ) : ਪੰਜਾਬ ’ਚ ਕਈ ਮਹੀਨਿਆਂ ਤੋਂ ਪੈਂਡਿੰਗ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਅਤੇ ਡਰਾਈਵਿੰਗ ਲਾਈਸੈਂਸ (ਡੀ. ਐੱਲ.) ਦਾ ਮਾਮਲਾ ਆਖ਼ਰਕਾਰ ਹੱਲ ਹੋ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਕੇ ਉਸ ਜਨਹਿੱਤ ਦਾ ਨਿਪਟਾਰਾ ਕਰ ਦਿੱਤਾ ਹੈ, ਜਿਸ ’ਚ ਦਸਤਾਵੇਜ਼ ਜਾਰੀ ਕਰਨ ’ਚ ਕਾਫ਼ੀ ਦੇਰੀ ਦੀ ਸ਼ਿਕਾਇਤ ਚੁੱਕੀ ਗਈ ਸੀ। ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਕਿ ਇਸ ਸਾਲ ਦੇ ਸ਼ੁਰੂ ’ਚ ਬਣੇ ਵੱਡੇ ਪੈਮਾਨੇ ਦੇ ਬੈਕਲਾਗ ਨੂੰ ਹੁਣ ਪੂਰੀ ਤਰ੍ਹਾਂ ਨਿਪਟਾ ਦਿੱਤਾ ਗਿਆ ਹੈ। ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਸਾਹਮਣੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਵਿਸਥਾਰਤ ਸਟੇਟਸ ਰਿਪੋਰਟ ਪੇਸ਼ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਦੇ 35 ਪਿੰਡਾਂ 'ਚ ਜ਼ਮੀਨਾਂ ਦੇ ਰੇਟ ਡਿੱਗਣ ਦਾ ਖ਼ਦਸ਼ਾ! ਚਿੰਤਾ 'ਚ ਡੁੱਬੇ ਲੋਕ, ਪੜ੍ਹੋ ਪੂਰੀ ਖ਼ਬਰ

ਰਿਪੋਰਟ ’ਚ ਦੱਸਿਆ ਕਿ ਪਹਿਲਾਂ ਅਧਿਕਾਰਤ ਵੈਂਡਰ ਦੇ ਅਚਾਨਕ ਹਟਣ ਨਾਲ ਸੰਕਟ ਖੜ੍ਹਾ ਹੋਇਆ ਅਤੇ 4.34 ਲੱਖ ਆਰ. ਸੀ. ਅਤੇ ਡੀ. ਐੱਲ. ਪੈਂਡਿੰਗ ਹੋ ਗਏ ਸਨ। ਵਿਭਾਗ ਨੇ ਤਤਕਾਲ ਇਨ-ਹਾਊਸ ਪ੍ਰਿਟਿੰਗ ਸ਼ੁਰੂ ਕੀਤੀ ਅਤੇ ਫਿਰ ਦੋ ਸਰਕਾਰੀ ਵੈਂਡਰਾਂ ਨੂੰ ਕੰਮ ਸੌਂਪ ਕੇ ਪੂਰਾ ਸਿਸਟਮ ਦੁਬਾਰਾ ਲੀਹ ’ਤੇ ਲਿਆਂਦਾ। ਰਿਪੋਰਟ ਅਨੁਸਾਰ ਪੈਂਡਿੰਗ ਸਾਰੇ ਕਾਰਡਾਂ ਦੀ ਪ੍ਰਿਟਿੰਗ ਪੂਰੀ ਕਰ ਲਈ ਗਈ ਹੈ। 31 ਅਕਤੂਬਰ ਤੱਕ 4,27,824 ਦਸਤਾਵੇਜ਼ ਵਾਹਨ ਮਾਲਕਾਂ ਨੂੰ ਭੇਜੇ ਜਾ ਚੁੱਕੇ ਹਨ, ਜਦਕਿ ਬਚੇ ਹੋਏ 6,176 ਕਾਰਡਾਂ ਦੀ ਡਿਸਪੈਚ ਪ੍ਰਕਿਰਿਆ ਆਖ਼ਰੀ ਪੜਾਅ ’ਚ ਹੈ। ਇਨ੍ਹਾਂ ਨੂੰ 15 ਦਿਨਾਂ ਅੰਦਰ ਵਾਹਨ ਮਾਲਕਾਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ।

ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਰਾਹਤ ਭਰੀ ਖ਼ਬਰ, ਹਾਈਕੋਰਟ ਨੇ ਜਾਰੀ ਕੀਤੇ ਸਖ਼ਤ ਹੁਕਮ

ਸੁਣਵਾਈ ਦੌਰਾਨ ਬੈਂਚ ਨੇ ਪੁੱਛਿਆ ਕਿ ਕੀ ਪਟੀਸ਼ਨਕਰਤਾ ਨੂੰ ਉਸ ਦਾ ਦਸਤਾਵੇਜ਼ ਮਿਲ ਚੁੱਕਿਆ ਹੈ? ਪਟੀਸ਼ਨਕਰਤਾ ਨੇ ਦੱਸਿਆ ਕਿ ਪਹਿਲੀ ਸੁਣਵਾਈ ਤੋਂ ਬਾਅਦ ਹੀ ਆਰ. ਸੀ. ਪਹੁੰਚਾ ਦਿੱਤੀ ਗਈ ਸੀ। ਅਦਾਲਤ ਨੇ ਇਸ ਨੂੰ ਦੇਖਦਿਆਂ ਮੰਨਿਆ ਕਿ ਪਟੀਸ਼ਨ ’ਚ ਚੁੱਕੀ ਗਈ ਸ਼ਿਕਾਇਤ ਹੁਣ ਜਾਰੀ ਨਹੀਂ ਰਹਿ ਗਈ। ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈਕੋਰਟ ਨੇ ਪੰਜਾਬ ਟਰਾਂਸਪੋਰਟ ਕਮਿਸ਼ਨਰ ਨੂੰ ਨਿਰਦੇਸ਼ ਦਿੱਤਾ ਕਿ ਬਚੇ ਹੋਏ ਸਾਰੇ 6,176 ਦਸਤਾਵੇਜ਼ ਤੈਅ ਸਮਾਂ ਸੀਮਾ ’ਚ ਭੇਜੇ ਜਾਣ। ਇਹ ਜਨਹਿੱਤ ਪਟੀਸ਼ਨ ਅਪ੍ਰੈਲ ਵਿਚ ਮੋਹਾਲੀ ਨਿਵਾਸੀ ਨੇਹਾ ਸ਼ਰਮਾ ਨੇ ਦਾਇਰ ਕੀਤੀ ਸੀ, ਜਿਨ੍ਹਾਂ ਨੇ ਆਪਣੀ ਆਰ. ਸੀ. ਲੰਬੇ ਸਮੇਂ ਤੋਂ ਪੈਂਡਿੰਗ ਰਹਿਣ ’ਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News