CM ਭਗਵੰਤ ਮਾਨ 10 ਦਿਨਾਂ ਦੇ ਜਾਪਾਨ ਦੌਰੇ ''ਤੇ, ਭਲਕੇ ਹੋਣਗੇ ਰਵਾਨਾ
Sunday, Nov 30, 2025 - 04:32 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 10 ਦਿਨਾਂ ਲਈ ਜਾਪਾਨ ਦੌਰੇ 'ਤੇ ਜਾ ਰਹੇ ਹਨ। ਮੁੱਖ ਮੰਤਰੀ ਭਲਕੇ ਸੋਮਵਾਰ ਸਵੇਰੇ ਜਾਪਾਨ ਜਾਣ ਲਈ ਰਵਾਨਾ ਹੋਣਗੇ। ਇਸ ਦੌਰੇ ਦਾ ਮੁੱਖ ਕਾਰਨ ਪੰਜਾਬ 'ਚ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਸੂਬੇ ਦੇ ਉਦਯੋਗਾਂ ਲਈ ਨਵੀਂ ਤਕਨਾਲੋਜੀ ਲਿਆਉਣਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਤੇ ਧੁੰਦ ਦਾ ਅਲਰਟ ਜਾਰੀ, ਇਨ੍ਹਾਂ 7 ਜ਼ਿਲ੍ਹਿਆਂ ਲਈ ਕੀਤੀ ਗਈ ਵੱਡੀ ਭਵਿੱਖਬਾਣੀ
ਮੁੱਖ ਮੰਤਰੀ ਮਾਨ ਉਦਯੋਗਿਕ ਸਮਿੱਟ ਲਈ ਜਾਪਾਨ ਦੇ ਕਾਰੋਬਾਰੀਆਂ ਨੂੰ ਵੀ ਸੱਦਾ ਦੇਣਗੇ। ਇਸ ਤੋਂ ਇਲਾਵਾ ਪੰਜਾਬ ਦੇ ਉਦਯੋਗਾਂ ਦੇ ਵਿਸਥਾਰ ਅਤੇ ਨਵੀਂ ਤਕਨੀਕ ਲਿਆਉਣ 'ਤੇ ਵੀ ਵਿਚਾਰ-ਚਰਚਾ ਹੋਵੇਗੀ।
ਇਹ ਦੌਰਾ ਪੰਜਾਬ ਅਤੇ ਜਾਪਾਨ ਵਿਚਕਾਰ ਆਰਥਿਕ ਅਤੇ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
