ਭਾਰਤ ''ਚ ''ਦੇਸ਼ ਭਗਤੀ ਦੀ ਵਾਪਸੀ''

03/15/2019 6:44:15 AM

ਅਜਿਹਾ ਕਦੇ ਨਹੀਂ ਹੋਇਆ ਕਿ ਭਾਰਤੀ ਹਵਾਈ ਫੌਜ ਨੇ ਆਪਣੇ ਅਧਿਕਾਰਤ ਟਵਿਟਰ 'ਤੇ ਅਭਿਨੰਦਨ ਦੀ ਸ਼ਲਾਘਾ 'ਚ ਲਿਖੀ ਕਵਿਤਾ ਪ੍ਰਸਾਰਿਤ ਕੀਤੀ ਹੋਵੇ ਪਰ ਸਿਰਫ ਅਜਿਹਾ ਹੋਇਆ ਹੀ ਨਹੀਂ, ਦੇਸ਼ ਦੇ ਮੀਡੀਆ ਨੇ ਉਸ ਨੂੰ ਮਾਨਤਾ ਦਿੱਤੀ, ਉਸ ਦੀ ਖ਼ਬਰ ਛਾਪੀ। ਉਂਝ ਤਾਂ ਦੇਸ਼ ਭਗਤੀ ਦਾ ਜਜ਼ਬਾ ਹਮੇਸ਼ਾ ਰਿਹਾ ਹੀ ਹੈ, ਜਦੋਂ ਕਦੇ ਵਿਦੇਸ਼ੀ ਹਮਲਿਆਂ, ਗੁਲਾਮੀ ਦੇ ਵਿਰੁੱਧ ਆਵਾਜ਼ ਉੱਠੀ ਪਰ ਕੌੜਾ ਸੱਚ ਇਹ ਵੀ ਹੈ ਕਿ ਆਮ ਤੌਰ 'ਤੇ ਦਰਬਾਰ 'ਚ ਹਾਜ਼ਰੀ ਭਰਨ ਵਾਲੇ ਰਾਏ ਬਹਾਦੁਰ ਅਤੇ ਰਾਏ ਸਾਹਿਬ ਐਸ਼ਾਂ ਕਰਦੇ ਰਹੇ ਤੇ ਭਗਤ ਸਿੰਘ ਫਾਂਸੀਆਂ 'ਤੇ ਚੜ੍ਹਦੇ ਰਹੇ।
ਕਰਾਰਾ ਜਵਾਬ ਦੇਣਾ ਵੀ ਦੇਸ਼ ਭਗਤੀ 
ਅੱਜ ਮਾਹੌਲ 'ਚ ਫਰਕ ਹੈ। ਦੇਸ਼ ਭਗਤੀ ਸਿਰਫ ਸਰਹੱਦ 'ਤੇ ਡਿਊਟੀ ਕਰਦਿਆਂ ਜਾਨ ਦੇਣਾ ਹੀ ਨਹੀਂ, ਦੁਸ਼ਮਣ ਦੇ ਘਰ 'ਚ ਵੜ ਕੇ ਅੱਤਵਾਦੀ ਅੱਡੇ ਤਬਾਹ ਕਰਨਾ ਹੀ ਨਹੀਂ, ਸਗੋਂ ਮੀਡੀਆ ਦੇ ਵੱਖ-ਵੱਖ ਅਵਤਾਰਾਂ 'ਚ ਰਾਸ਼ਟਰੀ ਵਿਸ਼ਵਾਸ 'ਤੇ ਹੋ ਰਹੇ ਹਮਲਿਆਂ ਦਾ ਕਰਾਰਾ ਜਵਾਬ ਦੇਣਾ ਵੀ ਦੇਸ਼ ਭਗਤੀ ਹੈ। 
ਪਹਿਲੀ ਵਾਰ ਸੈਕੁਲਰ ਕਹੇ ਜਾਣ ਵਾਲੇ ਉਸ ਵਰਗ ਨੂੰ ਰੱਖਿਆਤਮਕ ਰੁਖ਼ ਅਪਣਾਉਣਾ ਪੈ ਰਿਹਾ ਹੈ, ਜੋ ਸੱਤ ਦਹਾਕਿਆਂ ਤੋਂ ਦੇਸ਼ ਦੇ ਬੌਧਿਕ ਆਕਾਸ਼ 'ਚ ਇਕਛਤਰ ਰਾਜ ਕਰ ਰਿਹਾ ਸੀ। ਇਹ ਸਥਿਤੀ ਔਰੰਗਜ਼ੇਬ ਦੇ ਪਤਨ ਅਤੇ ਸ਼ਿਵਾਜੀ ਦੇ ਉਭਾਰ ਨਾਲ ਜ਼ਿਆਦਾ ਸਮਝੀ ਜਾ ਸਕਦੀ ਹੈ। 
ਦੇਸ਼ ਦੀ ਜ਼ਿਆਦਾਤਰ ਆਬਾਦੀ ਹਿੰਦੂ ਹੈ। ਇਸੇ ਕਾਰਨ ਸਾਰੇ ਮਤਾਂ, ਫਿਰਕਿਆਂ ਨੂੰ ਬਰਾਬਰ ਅਧਿਕਾਰ, ਮੌਕੇ, ਹਿੰਦੂਆਂ 'ਤੇ ਭੜਕਣ, ਉਨ੍ਹਾਂ ਦਾ ਮਜ਼ਾਕ ਉਡਾਉਣ ਦੇ ਅਧਿਕਾਰ ਪ੍ਰਾਪਤ ਹਨ। ਪੂਰੇ ਦੇਸ਼ 'ਚ 2 ਲੱਖ ਤੋਂ ਜ਼ਿਆਦਾ ਕਸ਼ਮੀਰੀ ਮੁਸਲਿਮ ਵਿਦਿਆਰਥੀ ਜਾਂ ਤਾਂ ਮੰਤਰਾਲੇ ਤੋਂ ਸਕਾਲਰਸ਼ਿਪ ਲੈ ਕੇ ਜਾਂ ਆਪਣੇ ਖਰਚੇ 'ਤੇ ਪੜ੍ਹਨ ਲਈ ਵੱਖ-ਵੱਖ ਸ਼ਹਿਰਾਂ 'ਚ ਜਾਂਦੇ ਹਨ। ਇਨ੍ਹਾਂ 'ਚ ਸ਼ਾਲ ਵੇਚਣ ਵਾਲੇ, ਕਸ਼ਮੀਰੀ ਹਸਤਕਲਾ ਦੇ ਵਪਾਰੀ, ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ 'ਚ ਕੰਮ ਕਰਨ ਵਾਲੇ, ਮੀਡੀਆ 'ਚ ਕੰਮ ਕਰਦੇ ਕਸ਼ਮੀਰੀ ਪੱਤਰਕਾਰ ਵੀ ਸ਼ਾਮਿਲ ਹਨ। 
ਲਖਨਊ 'ਚ ਇਕ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਸੈਕੁਲਰ ਮੀਡੀਆ 'ਕਸ਼ਮੀਰੀਆਂ 'ਤੇ ਹਮਲਾ' ਦੱਸ ਕੇ ਪੂਰੇ ਦੇਸ਼ 'ਤੇ ਦੋਸ਼ ਮੜ੍ਹ ਦਿੰਦਾ ਹੈ ਪਰ ਪੂਰੇ ਦੇਸ਼ 'ਚ ਕਸ਼ਮੀਰੀ ਸੁਰੱਖਿਅਤ ਅਤੇ ਨਿਡਰ ਹੋ ਕੇ ਕੰਮ ਕਰਦੇ ਆ ਰਹੇ ਹਨ, ਇਸ ਦੀ ਕੋਈ ਚਰਚਾ ਨਹੀਂ ਹੁੰਦੀ। ਮੈਂ ਖ਼ੁਦ ਦੇਹਰਾਦੂਨ 'ਚ ਕਸ਼ਮੀਰੀ ਮੁਸਲਿਮ ਵਿਦਿਆਰਥੀਆਂ ਨੂੰ ਮਿਲਿਆ ਹਾਂ, ਜਿਨ੍ਹਾਂ ਨੂੰ ਪੁਲਸ ਨੇ ਹਰ ਤਰ੍ਹਾਂ ਦੀ ਸੁਰੱਖਿਆ ਦਿੱਤੀ ਹੋਈ ਹੈ। 
ਨਫਰਤ ਅਤੇ ਹਿੰਦੂ ਵੈਰ ਨੂੰ ਜਿਨ੍ਹਾਂ ਨੇ ਸੈਕੁਲਰਵਾਦ ਦੀ ਪਰਿਭਾਸ਼ਾ ਬਣਾ ਦਿੱਤਾ ਸੀ, ਉਹ ਦੇਸ਼ ਭਗਤੀ ਦੀ ਇਸ ਹਮਲਾਵਰਤਾ ਅਤੇ ਹਰ ਹਾਲ 'ਚ ਚੋਣਾਂ ਜਿੱਤਣ ਦੀ ਜ਼ਿੱਦ ਅੱਗੇ ਕੁਝ ਠਹਿਰ ਗਏ ਹਨ ਪਰ ਹਾਰੇ ਅਜੇ ਵੀ ਨਹੀਂ ਹਨ। 
ਰਾਫੇਲ ਜਹਾਜ਼ਾਂ ਦਾ ਮਾਮਲਾ 
ਰਾਫੇਲ ਜਹਾਜ਼ਾਂ ਦਾ ਮਾਮਲਾ ਅਜਿਹੀ ਹੀ ਇਕ ਹੋਰ ਮਿਸਾਲ ਹੈ। ਉਹ ਸਾਰੇ, ਜੋ ਵੱਖ-ਵੱਖ ਆਰਥਿਕ ਅਪਰਾਧਾਂ, ਘਪਲਿਆਂ 'ਚ ਦੋਸ਼ੀ ਬਣੇ ਹਨ ਜਾਂ ਅਦਾਲਤੀ ਅਤੇ ਜਾਂਚ ਏਜੰਸੀਆਂ ਦੇ ਘੇਰੇ 'ਚ ਹਨ, ਜਿਨ੍ਹਾਂ ਨੇ ਕੌਮੀ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ 'ਚ ਕਦੇ ਦਿਲਚਸਪੀ ਨਹੀਂ ਦਿਖਾਈ, ਅੱਜ ਅਚਾਨਕ ਲਾਮਬੰਦ ਕਿਉਂ ਹੋ ਗਏ? ਅਪੁਸ਼ਟ ਆਧਾਰ 'ਤੇ ਸ਼ੱਕ ਪੈਦਾ ਕਰ ਕੇ ਉਹ ਭਾਰਤੀ ਫੌਜ ਦੇ ਜਵਾਨਾਂ ਦਾ ਮਨੋਬਲ ਵਧਾ ਰਹੇ ਹਨ ਜਾਂ ਭਾਰਤ ਦੇ ਦੁਸ਼ਮਣਾਂ ਦਾ? ਪਰ ਆਮ ਤੌਰ 'ਤੇ ਉਨ੍ਹਾਂ ਨੂੰ ਜੋ ਸ਼ਬਦੀ ਵਾਰ ਝੱਲਣੇ ਪਏ, ਇਸ ਦੇ ਉਹ ਹੁਣ ਤਕ ਆਦੀ ਨਹੀਂ ਸਨ। 
ਹਿੰਦੂਆਂ ਨੂੰ ਅਪਮਾਨਿਤ ਕਰ ਕੇ ਦੇਸ਼ ਉਸ ਤਰ੍ਹਾਂ ਨਹੀਂ ਚਲਾਇਆ ਜਾ ਸਕਦਾ, ਜਿਸ ਤਰ੍ਹਾਂ ਕਿਸੇ ਵੀ ਜਾਤ ਜਾਂ ਮਜ਼੍ਹਬ ਦਾ ਤ੍ਰਿਸਕਾਰ ਕਰ ਕੇ ਸੰਵਿਧਾਨ ਨੂੰ ਨਹੀਂ ਬਚਾਇਆ ਜਾ ਸਕਦਾ। ਵੱਖ-ਵੱਖ ਪਾਰਟੀਆਂ ਅਤੇ ਖੇਤਰਾਂ 'ਚ ਹਿੰਦੂ ਮਾਨਸਿਕਤਾ ਭਾਰਤ ਦੀ ਤਾਕਤ ਹੈ, ਕਮਜ਼ੋਰੀ ਨਹੀਂ ਪਰ ਅੱਜ ਤਕ ਹਿੰਦੂ ਸੰਵੇਦਨਾਵਾਂ ਦਾ ਅਪਮਾਨ ਪ੍ਰਗਤੀਸ਼ੀਲਤਾ ਦਾ ਪੈਮਾਨਾ ਬਣਿਆ ਹੋਇਆ ਸੀ। 
ਹੁਣ ਖ਼ਬਰਾਂ ਆਉਂਦੀਆਂ ਹਨ ਕਿ ਪਹਿਲੀ ਵਾਰ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੁੰਭ 'ਚ ਚੁੱਭੀ ਲਗਾਈ ਜਾਂ ਕਾਸ਼ੀ ਵਿਸ਼ਵਨਾਥ ਧਾਮ ਦਾ ਭੂਮੀ-ਪੂਜਨ ਕੀਤਾ। ਅਮਰੀਕੀਆਂ ਨੂੰ ਪਤਾ ਲੱਗਦਾ ਹੈ ਕਿ ਭਾਰਤ ਤੋਂ ਇਕ ਅਜਿਹਾ ਪ੍ਰਧਾਨ ਮੰਤਰੀ ਵੀ ਆਇਆ ਹੈ, ਜੋ ਵ੍ਹਾਈਟ ਹਾਊਸ ਦੇ ਸ਼ਾਨਦਾਰ ਡਿਨਰ 'ਚ ਨਰਾਤਿਆਂ ਦਾ ਵਰਤ ਹੋਣ ਕਰ ਕੇ ਸਿਰਫ ਪਾਣੀ ਪੀਂਦਾ ਰਿਹਾ ਅਤੇ ਨਿਊਯਾਰਕ, ਲੰਡਨ, ਜੇਦਾਹ, ਦੁਬਈ ਤੋਂ ਸ਼ੰਘਾਈ ਤਕ ਭਾਰਤ ਦੀ ਭਾਸ਼ਾ 'ਚ ਬੋਲਦਾ ਰਿਹਾ। 
ਜਿਹੜੇ ਕਸ਼ਮੀਰੀ ਮੁਸਲਮਾਨਾਂ ਨੇ ਉਥੋਂ ਹਿੰਦੂਆਂ (ਜੋ ਇਨ੍ਹਾਂ ਮੁਸਲਮਾਨਾਂ ਨਾਲ ਪਿਤਾ-ਪੁਰਖੀ ਸਾਂਝ ਰੱਖ ਰਹੇ ਸਨ) ਨੂੰ ਕੱਢੇ ਜਾਂਦੇ ਸਮੇਂ ਚੁੱਪ ਵੱਟੀ ਰੱਖੀ, ਉਹ ਉਮੀਦ ਕਰਦੇ ਹਨ ਕਿ ਬਾਕੀ ਦੇਸ਼ 'ਚ ਹਿੰਦੂ ਉਨ੍ਹਾਂ ਨਾਲ ਪ੍ਰੇਮ-ਪਿਆਰ ਨਾਲ ਰਹਿਣਗੇ। ਅਜਿਹਾ ਤਾਂ ਹੁੰਦਾ ਹੀ ਹੈ ਪਰ ਕੀ ਅੱਜ ਤਕ ਇਕ ਵੀ ਕਸ਼ਮੀਰੀ ਮੁਸਲਮਾਨ ਜਾਂ ਕਿਸੇ ਸੈਕੁਲਰ ਪੱਤਰਕਾਰ ਨੇ ਕਸ਼ਮੀਰ 'ਚੋਂ 5 ਲੱਖ ਹਿੰਦੂਆਂ ਨੂੰ ਕੱਢੇ ਜਾਣ ਦਾ ਵਿਰੋਧ ਕੀਤਾ ਅਤੇ ਮੁਸਲਿਮ ਜੇਹਾਦੀਆਂ ਨੂੰ ਕਟਹਿਰੇ 'ਚ ਖੜ੍ਹੇ ਕੀਤਾ? 
ਸੰਵਿਧਾਨ ਦੀ ਸਰਵਉੱਚਤਾ, ਰਾਸ਼ਟਰ 'ਚ ਹਿੰਦੂ-ਮੁਸਲਿਮ-ਸਿੱਖ-ਇਸਾਈ ਦੇ ਨਾਅਰੇ ਦਾ ਧਰਾਤਲ 'ਤੇ ਸੱਚ ਹੋਣਾ ਸਿਰਫ ਉਦੋਂ ਤਕ ਸੰਭਵ ਹੈ, ਜਦੋਂ ਤਕ ਭਾਰਤ 'ਚ ਹਿੰਦੂ ਬਹੁਗਿਣਤੀ ਹਨ। ਜਿਸ ਦਿਨ ਹਿੰਦੂ ਘੱਟਗਿਣਤੀ ਹੋਣ ਵੱਲ ਮੁੜ ਗਿਆ, ਭਾਰਤ 'ਅਭਾਰਤ'  ਬਣ ਜਾਵੇਗਾ। ਬੇਤੁਕੀਆਂ ਗੱਲਾਂ ਕਰਨ ਵਾਲੇ ਕਦੇ ਵੀ 1947 ਦੇ ਕਤਲੇਆਮ, ਮੀਰਪੁਰ ਅਤੇ ਬਹਾਵਲਪੁਰ 'ਚ ਹਿੰਦੂਆਂ 'ਤੇ  ਹੋਏ ਹਮਲਿਆਂ ਨੂੰ ਯਾਦ ਨਹੀਂ ਕਰਨਾ ਚਾਹੁੰਦੇ। ਉਹ ਸਾਰੇ ਉਸੇ ਤਰ੍ਹਾਂ ਸੁਰੱਖਿਅਤ ਸਨ, ਜਿਵੇਂ ਅੰਗਰੇਜ਼ਾਂ ਦੇ ਸਮੇਂ ਰਾਏ ਸਾਹਿਬ ਹੁੰਦੇ ਸਨ। 
ਭਾਰਤ ਪ੍ਰਤੀ ਸੰਸਾਰਕ ਨਜ਼ਰੀਆ ਬਦਲਿਆ
ਪਿਛਲੇ ਦਿਨੀਂ ਇਕ ਪ੍ਰਮੁੱਖ ਦੇਸ਼ ਦੇ ਸੀਨੀਅਰ ਰਾਜਦੂਤ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਭਾਰਤ ਪ੍ਰਤੀ ਸੰਸਾਰਕ ਨਜ਼ਰੀਆ ਬਦਲਿਆ ਹੈ। ਇਕ ਪਲ ਅਜਿਹਾ ਵੀ ਸੀ, ਜਦੋਂ ਪੋਖਰਣ-2 ਹੋਇਆ ਪਰ ਪਾਕਿਸਤਾਨ ਦੇ ਅੰਦਰ ਜਾ ਕੇ, ਹਜ਼ਾਰ-ਹਜ਼ਾਰ ਕਿਲੋ ਦੇ ਬੰਬ ਸੁੱਟ ਕੇ ਵਾਪਿਸ ਆ ਜਾਣਾ ਹਰ ਕਿਸੇ ਨੂੰ  ਬੇਯਕੀਨਾ ਲੱਗਦਾ ਹੈ ਕਿਉਂਕਿ ਹੁਣ ਤਕ ਤਾਂ ਭਾਰਤ ਨੂੰ ਇਕ ਦੱਬੂ, ਜੰਗ ਤੋਂ ਬਾਅਦ ਵੀ ਆਤਮਘਾਤੀ ਸਮਝੌਤੇ ਕਰਨ ਵਾਲੇ, ਭ੍ਰਿਸ਼ਟ ਅਤੇ  ਐਸ਼ਪ੍ਰਸਤ ਰਾਜਨੇਤਾਵਾਂ ਦਾ ਦੇਸ਼ ਮੰਨਿਆ ਜਾਂਦਾ ਸੀ। 
ਦੇਸ਼ ਭਗਤੀ ਭਾਰਤ ਦਾ ਧਰਮ ਹੈ। ਇਥੇ ਸ੍ਰੀ ਗੁਰੂ ਤੇਗ ਬਹਾਦਰ 'ਹਿੰਦ ਦੀ ਚਾਦਰ' ਅਖਵਾਏ। ਤਾਮਿਲਨਾਡੂ 'ਚ ਸ਼ਿਵਾਜੀ ਦੇ ਨਾਂ 'ਤੇ ਲੋਕ ਆਪਣਾ ਨਾਂ ਰੱਖਦੇ ਹਨ। ਸਵਾਮੀ ਵਿਵੇਕਾਨੰਦ ਜਦੋਂ ਧਰਮ 'ਤੇ ਬੋਲਦੇ  ਸਨ ਤਾਂ ਉਨ੍ਹਾਂ ਦੇ ਹਰ ਵਾਕ 'ਚ  ਭਾਰਤ ਦਾ ਪ੍ਰਗਟਾਵਾ ਨਜ਼ਰ ਆਉਂਦਾ ਸੀ। ਲੋਕ ਬੜੇ ਮਾਣ ਨਾਲ ਆਪਣੇ ਬੱਚਿਆਂ ਦਾ ਨਾਂ 'ਭਾਰਤ' ਰੱਖਦੇ ਹਨ, ਅਜਿਹਾ ਕਿਸੇ ਹੋਰ ਦੇਸ਼ 'ਚ ਨਹੀਂ ਹੁੰਦਾ। 
ਦੇਸ਼ ਭਗਤੀ ਹੁਣ ਲੋਕਤੰਤਰ ਦੇ ਮੌਜੂਦਾ ਉਤਸਵ ਦਾ ਵੀ ਮੁੱਖ ਬਿੰਦੂ ਬਣੀ ਹੋਈ ਹੈ ਤਾਂ ਇਹ ਸ਼ੁੱਭ ਸੰਕੇਤ ਹੈ। ਪਹਿਲੀ ਵਾਰ ਦੇਸ਼ 'ਚ ਹਰ ਨੇਤਾ ਹਰੇਕ ਸਿਆਸੀ ਪਾਰਟੀ ਨਾਲੋਂ ਖ਼ੁਦ ਨੂੰ ਬਿਹਤਰ ਹਿੰਦੂ, ਬਿਹਤਰ ਦੇਸ਼ ਭਗਤ ਦੱਸ ਰਿਹਾ ਹੈ। ਇਹ ਭਾਰਤ 'ਚ ਦੇਸ਼ ਭਗਤੀ ਦੀ ਵਾਪਸੀ ਹੈ।        -ਤਰੁਣ ਵਿਜੇ     tarunvijay55555@gmail.com


Bharat Thapa

Content Editor

Related News