ਕਿਵੇਂ 162 ਵਿਧਾਇਕਾਂ ਨੇ ਫਾਈਵ ਸਟਾਰ ''ਆਲੀਸ਼ਾਨ ਕੈਦ'' ''ਚ ਇਕ ਮਹੀਨਾ ਬਿਤਾਇਆ

12/07/2019 1:01:27 AM

ਮਹਾਰਾਸ਼ਟਰ 'ਚ 24 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਵਿਚ ਚੁਣੇ ਜਾਣ ਤੋਂ ਬਾਅਦ ਸ਼ਿਵ ਸੈਨਾ, ਕਾਂਗਰਸ ਅਤੇ ਰਾਕਾਂਪਾ ਦੇ 162 ਵਿਧਾਇਕਾਂ ਨੇ ਫਾਈਵ ਸਟਾਰ ਆਲੀਸ਼ਾਨ ਕੈਦ ਵਿਚ ਕਈ ਹਫਤੇ ਿਬਤਾਏ। ਖਰੀਦੋ-ਫਰੋਖ਼ਤ ਤੋਂ ਬਚਣ ਲਈ ਉਨ੍ਹਾਂ ਨੂੰ ਇਕ ਹੋਟਲ ਤੋਂ ਦੂਜੇ ਹੋਟਲ ਵਿਚ ਠਹਿਰਾਇਆ ਗਿਆ। ਇਸ ਦੌਰਾਨ ਹਰੇਕ ਵਿਧਾਇਕ ਦੇ ਨਾਲ ਦੋ ਨਿੱਜੀ ਸਹਾਇਕ ਰੱਖੇ ਗਏ ਸਨ। ਉਨ੍ਹਾਂ ਨੇ ਕੱਪੜਿਆਂ ਤੋਂ ਲੈ ਕੇ ਘਰ ਦਾ ਬਣਿਆ ਖਾਣਾ ਅਤੇ ਮੈਡੀਕਲ ਸਹੂਲਤਾਂ ਵੀ ਵਿਧਾਇਕਾਂ ਨੂੰ ਮੁਹੱਈਆ ਕਰਵਾਈਆਂ। ਕਈ ਕਾਰਪੋਰੇਟ ਇਸ ਇੱਛਾ ਨਾਲ ਕਿ ਉਨ੍ਹਾਂ ਦੇ ਮਨਪਸੰਦ ਵਿਧਾਇਕ ਇਕ ਦਿਨ ਕੁਰਸੀ 'ਤੇ ਬੈਠਣਗੇ। ਇਸੇ ਕਾਰਣ ਉਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਇਨ੍ਹਾਂ ਦਾ ਖਿਆਲ ਰੱਖਿਆ।

ਪਿਛਲੇ ਦਿਨੀਂ ਇਕ ਵਿਧਾਇਕ ਨੂੰ ਮੈਡੀਕਲ ਐਮਰਜੈਂਸੀ ਪੈ ਗਈ। ਦੋ ਕਾਰਪੋਰੇਟ ਵਿਧਾਇਕ ਦੇ ਕਮਰੇ ਵਿਚ ਇਕ ਡਾਕਟਰ ਨੂੰ ਲੈ ਕੇ ਆਏ। ਆਪਣਾ ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਥਾਣੇ ਦੇ ਇਕ ਕਾਰਪੋਰੇਟ ਨੇ ਦੱਸਿਆ ਕਿ ਜੇਕਰ ਕਿਸੇ ਵਿਧਾਇਕ ਨੇ ਸੈਲੂਨ ਤਕ ਜਾਣਾ ਹੁੰਦਾ ਸੀ ਤਾਂ ਦੋ ਵਿਅਕਤੀ ਪਾਰਟੀ ਵਰਕਰ ਉਸ ਨੂੰ ਮੁਹੱਈਆ ਕਰਵਾਏ ਜਾਂਦੇ ਸਨ। ਇਸ ਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਆਪਣੇ ਵਿਧਾਇਕ 'ਤੇ ਭਰੋਸਾ ਨਹੀਂ ਕਰਦੇ ਸੀ। ਇਹ ਇਸ ਲਈ ਕੀਤਾ ਜਾਂਦਾ ਸੀ ਕਿਉਂਕਿ ਸਾਨੂੰ ਭਾਜਪਾ ਦੀਆਂ ਤਰਕੀਬਾਂ ਦਾ ਪਤਾ ਸੀ। ਕੁਝ ਵਿਧਾਇਕ ਪੂਲ ਵਿਚ ਡੁਬਕੀਆਂ ਲਾਉਂਦੇ ਸਨ। ਇਸ ਤੋਂ ਇਲਾਵਾ ਉਹ ਰੋਜ਼ਾਨਾ ਜਿਮ ਵਿਚ ਵੀ ਪਸੀਨਾ ਵਹਾਇਆ ਕਰਦੇ ਸਨ। ਇਸ ਤੋਂ ਇਲਾਵਾ ਵਿਧਾਇਕ ਲਾਬੀ ਵਿਚ ਬੈਠਣਾ ਪਸੰਦ ਕਰਦੇ ਸਨ। ਜਦੋਂ ਇਹ ਸਪੱਸ਼ਟ ਹੋ ਗਿਆ ਕਿ ਭਾਜਪਾ ਅਤੇ ਸ਼ਿਵ ਸੈਨਾ ਮਿਲ ਕੇ ਨਵੀਂ ਸਰਕਾਰ ਬਣਾਉਣਗੇ ਤਾਂ ਸ਼ਿਵ ਸੈਨਾ ਨੇ ਆਪਣੇ 56 ਵਿਧਾਇਕਾਂ ਨੂੰ ਬਾਂਦ੍ਰਾ ਦੇ ਇਕ ਹੋਟਲ ਰੰਗਸ਼ਾਰਦਾ ਵਿਚ ਠਹਿਰਾਇਆ। ਉਥੇ ਉਹ ਲੋਕ 2 ਹਫਤਿਆਂ ਤਕ ਰੁਕੇ। ਇਹ ਹੋਟਲ ਮਾਤੋਸ਼੍ਰੀ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਹੈ। ਠਾਕਰੇ ਨਿਵਾਸ ਬਾਂਦ੍ਰਾ ਈਸਟ ਵਿਚ ਹੈ। ਸ਼ਿਵ ਸੈਨਾ ਭਵਨ ਇਥੋਂ 4 ਕਿਲੋਮੀਟਰ, ਰਾਜਭਵਨ 10 ਕਿਲੋਮੀਟਰ ਅਤੇ ਵਿਧਾਨ ਭਵਨ 19 ਕਿਲੋਮੀਟਰ ਦੂਰ ਹੈ। ਆਪਣੇ ਘਰਾਂ ਦੇ ਛੋਟੇ ਪ੍ਰਵਾਸ ਤੋਂ ਬਾਅਦ ਇਨ੍ਹਾਂ ਵਿਧਾਇਕਾਂ ਨੂੰ ਫਿਰ ਤੋਂ ਮਡ ਆਈਲੈਂਡ ਲਿਜਾਇਆ ਗਿਆ। ਰੰਗਸ਼ਾਰਦਾ ਵਿਚ ਸਿਰਫ 30 ਰੂਮ ਹੀ ਸਨ ਅਤੇ ਇਕ ਕਮਰੇ ਵਿਚ ਦੋ ਹੀ ਵਿਧਾਇਕ ਠਹਿਰ ਸਕਦੇ ਸਨ। ਸ਼ਿਵ ਸੈਨਾ ਵਿਧਾਇਕ ਦਾ ਕਹਿਣਾ ਹੈ ਕਿ ਕਮਰੇ ਜ਼ਿਆਦਾ ਸਾਫ ਨਹੀਂ ਸਨ।

ਸ਼ਿਵ ਸੈਨਾ ਵਿਧਾਇਕ 10 ਦਿਨਾਂ ਲਈ 'ਦਿ ਰੀਟ੍ਰੀਟ' ਵਿਚ ਠਹਿਰਾਏ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਅੰਧੇਰੀ ਵਿਚ 'ਲੈਮਨ ਟ੍ਰੀ' ਹੋਟਲ ਵਿਚ ਸ਼ਿਫਟ ਕਰ ਦਿੱਤਾ ਗਿਆ। ਇਥੇ ਹੀ ਉਨ੍ਹਾਂ ਨੇ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਦੇ ਅਸਤੀਫੇ ਦੀ ਗੱਲ ਸੁਣੀ। ਇਸ ਦੌਰਾਨ ਨਤੀਜਿਆਂ ਤੋਂ ਫੌਰਨ ਬਾਅਦ ਕਾਂਗਰਸ ਨੇ ਆਪਣੇ 44 ਵਿਧਾਇਕਾਂ ਨੂੰ ਜਲਦ ਹੀ ਜੈਪੁਰ ਵਿਚ ਸ਼ਿਫਟ ਕਰ ਦਿੱਤਾ। ਸੀਨੀਅਰ ਕਾਂਗਰਸੀ ਨੇਤਾ ਦਿੱਲੀ ਤੋਂ ਮੁੰਬਈ ਦੇ ਚੱਕਰ ਕੱਟਦੇ ਰਹੇ ਤਾਂ ਕਿ ਪਾਰਟੀ ਲੀਡਰਸ਼ਿਪ ਨੂੰ ਸ਼ਿਵ ਸੈਨਾ ਗੱਠਜੋੜ ਵਿਚ ਸ਼ਾਮਿਲ ਹੋਣ ਲਈ ਕਿਹਾ ਜਾ ਸਕੇ। ਵਿਧਾਇਕਾਂ ਨੂੰ ਜੈਪੁਰ ਵਿਚ ਹੀ ਰੁਕਣ ਲਈ ਕਿਹਾ ਗਿਆ। 23 ਨਵੰਬਰ ਨੂੰ ਇਨ੍ਹਾਂ ਵਿਧਾਇਕਾਂ ਨੂੰ ਜੇ. ਡਬਲਯੂ. ਮੈਰੀਏਟ ਹੋਟਲ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚਵਾਨ ਨੂੰ ਰੱਖਿਆ ਗਿਆ। 25 ਨਵੰਬਰ ਨੂੰ ਐੱਨ. ਸੀ. ਪੀ. ਵਿਧਾਇਕ ਅਤੇ ਸ਼ਰਦ ਪਵਾਰ ਦੇ ਭਰਾ ਦੇ ਪੋਤੇ ਰੋਹਿਤ ਪਵਾਰ ਨੇ ਅਚਾਨਕ ਦੌਰਾ ਕੀਤਾ। ਰੋਹਿਤ ਨੇ ਕਾਂਗਰਸੀ ਵਿਧਾਇਕ ਧੀਰਜ ਦੇਸ਼ਮੁੱਖ, ਵਿਸ਼ਵਜੀਤ ਕਦਮ ਅਤੇ ਅਸਲਮ ਸ਼ੇਖ ਨਾਲ ਕੁਝ ਘੰਟੇ ਬਿਤਾਏ। ਉਸ ਤੋਂ ਬਾਅਦ ਉਹ ਗ੍ਰੈਂਡ ਹਯਾਤ ਲਈ ਰਵਾਨਾ ਹੋ ਗਏ, ਜਿਥੇ ਐੱਨ. ਸੀ. ਪੀ. ਵਿਧਾਇਕਾਂ ਨੂੰ ਰੱਖਿਆ ਗਿਆ ਸੀ। ਲੱਗਭਗ ਇਕ ਹਫਤੇ ਬਾਅਦ 28 ਨਵੰਬਰ ਨੂੰ ਜੇ. ਡਬਲਯੂ. ਮੈਰੀਏਟ ਵਿਚ ਠਹਿਰੇ ਕਾਂਗਰਸੀ ਵਿਧਾਇਕਾਂ ਨੂੰ ਕੋਲਾਬਾ ਦੇ ਤਾਜ ਹੋਟਲ ਵਿਚ ਲਿਜਾਇਆ ਗਿਆ।

ਇਕ ਹੋਟਲ 'ਚ ਐੱਨ. ਸੀ. ਪੀ. ਸੰਸਦ ਮੈਂਬਰਾਂ ਨੂੰ ਸਭ ਤੋਂ ਬਾਅਦ 'ਚ ਲਿਜਾਇਆ ਗਿਆ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਪੋਵੇਈ ਦੇ ਇਕ ਹੋਟਲ 'ਚ ਲਿਜਾਇਆ ਗਿਆ ਪਰ ਵਿਧਾਇਕਾਂ ਅਤੇ ਉਨ੍ਹਾਂ 'ਤੇ ਨਿਗਰਾਨੀ ਰੱਖ ਰਹੇ ਪੁਲਸ ਮੁਲਾਜ਼ਮਾਂ ਵਿਚਾਲੇ ਕਸ਼ਮਕਸ਼ ਤੋਂ ਬਾਅਦ ਕੁਝ ਵਿਧਾਇਕਾਂ ਨੂੰ ਬਾਂਦ੍ਰਾ-ਕੁਰਲਾ ਕੰਪਲੈਕਸ 'ਚ ਠਹਿਰਾਇਆ ਗਿਆ। ਊਧਵ ਠਾਕਰੇ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ 29 ਨਵੰਬਰ ਨੂੰ ਵਿਧਾਇਕਾਂ ਨੂੰ ਫਿਰ ਤੋਂ ਸ਼ਿਫਟ ਕੀਤਾ ਗਿਆ। ਉਨ੍ਹਾਂ 'ਚੋਂ ਕੁਝ ਨੂੰ ਲੋਅਰ ਪਾਰੇਲ ਦੇ ਸੇਂਟ ਰੇਜਿਸ ਹੋਟਲ 'ਚ ਰੱਖਿਆ ਗਿਆ ਅਤੇ ਬਾਕੀ ਦੇ ਵਿਧਾਇਕਾਂ ਨੂੰ ਕੋਲਾਬਾ ਦੇ ਤਾਜ ਹੋਟਲ 'ਚ ਲਿਜਾਇਆ ਗਿਆ। ਸ਼ਿਵ ਸੈਨਾ ਨੇਤਾ ਅਨਿਲ ਪਰਬ, ਮਿਲਿੰਦ ਨਾਰਵੇਕਰ, ਏਕਨਾਥ ਸ਼ਿੰਦੇ, ਪ੍ਰਤਾਪ ਸਾਰਨਾਇਕ ਅਤੇ ਸੁਨੀਲ ਪ੍ਰਭੂ ਨੂੰ ਵਿਧਾਇਕਾਂ ਦੇ ਰੁਕਣ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਨ੍ਹਾਂ ਵਿਧਾਇਕਾਂ 'ਚ ਐੱਨ. ਸੀ. ਪੀ. ਅਤੇ ਕਾਂਗਰਸ ਦੇ ਵਿਧਾਇਕ ਸ਼ਾਮਿਲ ਸਨ। ਸਿਰਫ ਇਨ੍ਹਾਂ ਨੂੰ ਹੀ 4ਜੀ ਕੁਨੈਕਸ਼ਨ ਵਾਲੇ ਮੋਬਾਇਲ ਫੋਨ ਲਿਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਉਥੇ ਹੀ ਅਨਿਲ ਪਰਬ ਦਾ ਕਹਿਣਾ ਹੈ ਕਿ ਅਸੀਂ ਇਸ ਤਰ੍ਹਾਂ ਦੀ ਵਿਵਸਥਾ ਬਣਾਈ ਹੋਈ ਸੀ ਕਿ ਸਾਰੇ ਵਿਧਾਇਕਾਂ ਦਾ ਧਿਆਨ ਬੜੀ ਮੁਸਤੈਦੀ ਨਾਲ ਰੱਖਿਆ ਜਾ ਸਕੇ। ਸਾਡੇ ਸਾਰੇ ਹੋਟਲਾਂ 'ਚ ਸਾਡੀ ਯੂਨੀਅਨ ਦੇ ਮੈਂਬਰ ਮੌਜੂਦ ਸਨ।

ਕਈ ਐੱਨ. ਸੀ. ਪੀ. ਅਤੇ ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਉਹ ਸ਼ਿਵ ਸੈਨਾ ਵਲੋਂ ਕੀਤੇ ਗਏ ਇੰਤਜ਼ਾਮ ਤੋਂ ਬੇਹੱਦ ਪ੍ਰਭਾਵਿਤ ਹੋਏ ਸਨ। ਅਸੀਂ ਸੋਚਿਆ ਵੀ ਨਹੀਂ ਸੀ ਕਿ ਸ਼ਿਵ ਸੈਨਾ ਦੇ ਨੌਜਵਾਨ ਵਾਲੰਟੀਅਰ ਇੰਨੇ ਸਹਿਯੋਗੀ ਸਾਬਿਤ ਹੋਣਗੇ। ਇਨ੍ਹਾਂ ਵਾਲੰਟੀਅਰਾਂ ਨੇ ਬੜੀ ਤੇਜ਼ੀ ਨਾਲ ਯਾਤਰਾ, ਖਾਣਾ ਅਤੇ ਹੋਰ ਚੀਜ਼ਾਂ ਦਾ ਇੰਤਜ਼ਾਮ ਕੀਤਾ ਸੀ। ਉਹ ਬਹੁਤ ਭੱਦਰਪੁਰਸ਼ ਸਨ ਅਤੇ ਵਿਧਾਇਕਾਂ ਦੇ ਨਾਲ ਘੁਲ-ਮਿਲ ਗਏ ਸਨ। ਇਕ ਵਿਧਾਇਕ ਦਾ ਕਹਿਣਾ ਹੈ ਕਿ ਹੋਟਲਾਂ ਵਿਚ ਠਹਿਰਨ ਦੌਰਾਨ ਉਨ੍ਹਾਂ 'ਤੇ ਬਹੁਤ ਦਬਾਅ ਸੀ ਪਰ ਚੋਣਾਂ ਦੌਰਾਨ ਚੜ੍ਹੀ ਥਕਾਵਟ ਨੂੰ ਉਤਾਰਨ ਲਈ ਸਾਨੂੰ ਇਸ ਤਰ੍ਹਾਂ ਦੇ ਆਰਾਮ ਦੀ ਸਖਤ ਲੋੜ ਸੀ। ਉਥੇ ਹੀ ਇਕ ਹੋਰ ਵਿਧਾਇਕ ਨੇ ਕਿਹਾ ਕਿ ਸਾਨੂੰ ਸ਼ਿਵ ਸੈਨਾ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਬੀਤੇ ਵਿਚ ਵਿਰੋਧੀ ਦਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ ਤਰ੍ਹਾਂ ਦੀ ਦਰਿਆਦਿਲੀ ਦਿਖਾਈ।              (ਮ.)


KamalJeet Singh

Content Editor

Related News