ਓਡਿਸ਼ਾ : ਇਕ ਮੌਜੂਦਾ ਸੰਸਦ ਮੈਂਬਰ ਤੇ 2 ਸਾਬਕਾ ਵਿਧਾਇਕਾਂ ਨੇ ਬੀਜਦ ਤੋਂ ਦਿੱਤਾ ਅਸਤੀਫਾ
Saturday, Mar 30, 2024 - 07:44 PM (IST)

ਭੁਵਨੇਸ਼ਵਰ, (ਭਾਸ਼ਾ)- ਸੱਤਾਧਾਰੀ ਬੀਜੂ ਜਨਤਾ ਦਲ (ਬੀਜਦ) ਨੂੰ ਝਟਕਾ ਦਿੰਦੇ ਹੋਏ ਇਕ ਮੌਜੂਦਾ ਸੰਸਦ ਮੈਂਬਰ ਤੇ 2 ਸਾਬਕਾ ਵਿਧਾਇਕਾਂ ਨੇ ਲੋਕ ਸਭਾ ਤੇ ਓਡਿਸ਼ਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ।
ਅਭਿਨੇਤਾ ਅਤੇ ਕੇਂਦਰਪਾੜਾ ਤੋਂ ਮੌਜੂਦਾ ਸੰਸਦ ਮੈਂਬਰ ਅਨੁਭਵ ਮੋਹੰਤੀ ਨੇ ਬੀਜਦ ਨਾਲੋਂ ਨਾਤਾ ਤੋੜ ਲਿਅਾ ਹੈ। ਮੋਹੰਤੀ ਨੇ ਕਿਹਾ ਕਿ ਉਹ 4 ਸਾਲ ਤੋਂ ਵੱਧ ਸਮੇਂ ਤੋਂ ਪਾਰਟੀ ’ਚ ਘੁਟਣ ਮਹਿਸੂਸ ਕਰ ਰਹੇ ਸਨ। ਆਮ ਚੋਣਾਂ ਤੋਂ ਪਹਿਲਾਂ ਭਰਤਰਿਹਰੀ ਮਹਿਤਾਬ ਤੋਂ ਬਾਅਦ ਖੇਤਰੀ ਪਾਰਟੀ ਛੱਡਣ ਵਾਲੇ ਮੋਹੰਤੀ ਬੀਜਦ ਦੇ ਦੂਜੇ ਮੌਜੂਦਾ ਸੰਸਦ ਮੈਂਬਰ ਹਨ। ਕੇਂਦਰਪਾੜਾ ਤੋਂ ਸੰਸਦ ਮੈਂਬਰ ਕਟਕ ’ਚ ਮਹਿਤਾਬ ਨਾਲ ਹੋਲੀ ਮਨਾਉਂਦੇ ਹੋਏ ਨਜ਼ਰ ਆਏ ਸਨ। ਅਭਿਨੇਤਾ ਤੋਂ ਸਿਅਾਸਤਦਾਨ ਬਣੇ ਸਾਬਕਾ ਵਿਧਾਇਕ ਆਕਾਸ਼ ਦਾਸ ਨਾਇਕ ਨੇ ਵੀ ਬੀਜਦ ਤੋਂ ਅਸਤੀਫਾ ਦੇ ਦਿੱਤਾ ਹੈ।