ਵਾਰ-ਵਾਰ ਨਹੀਂ ਬਦਲਣੀ ਪਵੇਗੀ ਰਿਮੋਟ ਦੀ ਬੈਟਰੀ

01/13/2021 11:57:22 AM

ਸਿਓਲ, (ਏਜੰਸੀਆਂ)- ਟੈਲੀਵਿਜ਼ਨ ਦੇ ਰਿਮੋਟ ਦੀ ਬੈਟਰੀ ਨੂੰ ਖ਼ਰਾਬ ਹੋਣ ’ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਰਿਮੋਟ ਠੀਕ ਤਰ੍ਹਾਂ ਨਾਲ ਕੰਮ ਕਰੇ ਇਸ ਲਈ ਨਵੀਂ ਬੈਟਰੀ ਹੀ ਬਦਲ ਹੁੰਦੀ ਹੈ। ਇਸ ਨਾਲ ਇਕ ਤਾਂ ਖਰਚ ਵਧਦਾ ਹੈ ਅਤੇ ਦੂਜਾ ਕੂੜਾ ਇਕੱਠਾ ਹੁੰਦਾ ਹੈ ਪਰ ਦੱਖਣੀ ਕੋਰੀਆ ਦੀ ਇਕ ਚੋਟੀ ਦੀ ਕੰਪਨੀ ਨੇ ਇਸ ਦਾ ਆਸਾਨ ਹੱਲ ਲੱਭ ਲਿਆ ਹੈ।

ਕੰਪਨੀ ਨੇ ਇਕ ਅਜਿਹਾ ਰਿਮੋਟ ਪੇਸ਼ ਕੀਤਾ ਹੈ, ਜੋ ਸੌਰ ਊਰਜਾ ਨਾਲ ਸੰਚਾਲਿਤ ਹੋਵੇਗਾ। ਦਿਲਚਸਪ ਗੱਲ ਇਹ ਹੈ ਕਿ ਇਹ ਰਿਮੋਟ ਖਿੜਕੀਆਂ-ਦਰਵਾਜਿਆਂ ਰਾਹੀਂ ਘਰਾਂ ਦੇ ਅੰਦਰ ਆਉਣ ਵਾਲੀ ਸੂਰਜ ਦੀ ਰੌਸ਼ਨੀ ਨਾਲ ਹੀ ਚਾਰਜ ਹੋ ਜਾਵੇਗਾ। ਇਸ ਨਾਲ ਬੈਟਰੀ ਬਦਲਣ ਦੇ ਝੰਜਟ ਤੋਂ ਤਾਂ ਮੁਕਤੀ ਮਿਲ ਹੀ ਜਾਵੇਗੀ, ਨਾਲ ਹੀ ਪ੍ਰਦੂਸ਼ਣ ’ਤੇ ਵੀ ਰੋਕ ਲੱਗੇਗੀ। ਦੱਖਣੀ ਕੋਰੀਆਈ ਕੰਪਨੀ ਨੇ ਸੌਰ ਰਿਮੋਟ ਦੇ ਨਿਰਮਾਣ ਦਾ ਐਲਾਨ ਆਪਣੀ ‘ਗੋਇੰਗ ਗ੍ਰੀਨ’ ਯੋਜਨਾ ਤਹਿਤ ਕੀਤਾ ਹੈ। ਨਵੇਂ ਟੀ. ਵੀ. ਰਿਮੋਟ ਦਾ ਨਾਂ ‘ਸੋਲਰ ਸੈੱਲ ਰਿਮੋਟ ਕੰਟਰੋਲ’ ਦੱਸਿਆ ਜਾ ਰਿਹਾ ਹੈ। ਇਸ ’ਚ ਇਕ ਛੋਟਾ ਜਿਹਾ ਸੌਰ ਪੈਨਲ ਲਾਇਆ ਗਿਆ ਹੈ, ਜੋ ਘਰ ਦੇ ਅੰਦਰ-ਬਾਹਰ ਮੌਜੂਦ ਸੌਰ ਊਰਜਾ ਨਾਲ ਚਾਰਜ ਹੋ ਸਕੇਗਾ। 

ਨਿਰਮਾਤਾ ਕੰਪਨੀ ਆਪਣੀ ਈਕੋ-ਫ੍ਰੈਂਡਲੀ ਯੋਜਨਾ ਦਾ ਵਿਸਥਾਰ ਕਰਦੇ ਹਏ 2021 ’ਚ ਲਾਂਚ ਹੋਣ ਵਾਲੇ ਜ਼ਿਆਦਾਤਰ ਟੈਲੀਵਿਜ਼ਨ ਸੈੱਟ ਲਈ ਪਲਾਸਟਿਕ ਬੋਤਲਾਂ ਨੂੰ ਰੀਸਾਈਕਲ ਕਰ ਕੇ ਰਿਮੋਟ ਬਣਾਵੇਗੀ। ਉਹ ਪ੍ਰਿੰਟਿਗ ’ਚ ਵਰਤੋਂ ਹੋਣ ਵਾਲੀ ਤੇਲ ਆਧਾਰਤ ਸਿਆਹੀ ਦੀ ਵਰਤੋਂ ਨੂੰ ਖਤਮ ਕਰਨ ਲਈ ਤਸਵੀਰਾਂ ਅਤੇ ਟੈਕਸਟ ਤੋਂ ਵੀ ਦੂਰੀ ਬਣਾਵੇਗੀ।


Lalita Mam

Content Editor

Related News