ਬਰਨਾਲਾ ''ਚ ਸਫ਼ਾਈ ਮੁਲਾਜ਼ਮਾਂ ''ਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ''ਚ ਨਿੰਦਾ

Thursday, Jul 23, 2026 - 12:01 PM (IST)

ਬਰਨਾਲਾ ''ਚ ਸਫ਼ਾਈ ਮੁਲਾਜ਼ਮਾਂ ''ਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ''ਚ ਨਿੰਦਾ

ਬਰਨਾਲਾ : ਪੰਜਾਬ ਦੇ ਸਮਾਜਿਕ ਮੁੱਦਿਆਂ ਨੂੰ ਸੋਸ਼ਲ ਮੀਡੀਆ 'ਤੇ ਚੁੱਕਣ ਵਾਲੇ ਪਰਮੀਤ ਸਿੰਘ ਬੀਦੋਵਾਲੀ ਨੇ ਬਰਨਾਲਾ ਵਿਖੇ ਸਫ਼ਾਈ ਸੇਵਕਾਂ 'ਤੇ ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਐਕਸ 'ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਇਹ ਦਿੱਲੀ ਨਹੀਂ, ਪੰਜਾਬ ਪੁਲਸ ਹੈ। ਪੁਲਸ ਨੇ ਬਰਨਾਲਾ 'ਚ ਸਫ਼ਾਈ ਮੁਲਾਜ਼ਮਾਂ 'ਤੇ ਲਾਠੀਚਾਰਜ ਕੀਤਾ ਗਿਆ ਹੈ ਅਤੇ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ।

ਕਰਮਚਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। ਲਾਠੀਚਾਰਜ ਦੌਰਾਨ ਇਕ ਔਰਤ ਦਾ ਸਿਰ ਫੱਟ ਗਿਆ ਅਤੇ ਇਕ ਸੀਨੀਅਰ ਪੱਧਰ ਦਾ ਅਧਿਕਾਰੀ ਵੀ ਔਰਤ ਨੂੰ ਕੁੱਟਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਸੂਬਾ ਸਰਕਾਰ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ।
 


author

Babita

Content Editor

Related News