ਸਵੇਰੇ-ਸਵੇਰੇ ਵਾਪਰਿਆ ਵੱਡਾ ਹਾਦਸਾ, ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

Sunday, Jul 19, 2026 - 10:52 AM (IST)

ਸਵੇਰੇ-ਸਵੇਰੇ ਵਾਪਰਿਆ ਵੱਡਾ ਹਾਦਸਾ, ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਵਿੱਚੋਂ ਲੰਘਦੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ ਨੰਬਰ 7 'ਤੇ ਅੱਜ ਸਵੇਰੇ ਤੜਕੇ ਇੱਕ ਮੋਟਰਸਾਈਕਲ 'ਤੇ ਦਵਾਈ ਲੈਣ ਜਾ ਰਹੇ ਪਤੀ-ਪਤਨੀ ਨੂੰ ਨਵੇਂ ਬੱਸ ਅੱਡੇ ਨੇੜੇ ਪਿੱਛੋਂ ਆ ਰਹੇ ਇੱਕ ਟਰੱਕ-ਟਰਾਲੇ ਵੱਲੋਂ ਦਰੜ ਦੇਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਭਾਜਪਾ ਵਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਐਲਾਨ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਵਿਖੇ ਜੇਰੇ ਇਲਾਜ ਘਟਨਾ ’ਚ ਗੰਭੀਰ ਰੂਪ ’ਚ ਜ਼ਖਮੀ ਹੋਏ ਜਗਤਾਰ ਸਿੰਘ (62) ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਸੇਖਾ ਬਰਨਾਲਾ ਨੇ ਦੱਸਿਆ ਕਿ ਅੱਜ ਉਹ ਆਪਣੀ ਪਤਨੀ ਨੂੰ ਦਵਾਈ ਦਵਾਉਣ ਲਈ ਮੋਟਰਸਾਈਕਲ ਰਾਹੀ ਪਿੰਡ ਸੇਖਾ ਤੋਂ ਸਮਾਣਾ ਨੂੰ ਜਾ ਰਹੇ ਸਨ ।  ਜਦੋਂ ਉਹ ਭਵਾਨੀਗੜ੍ਹ ਵਿਖੇ ਨਵੇਂ ਬੱਸ ਸਟੈਂਡ ਨਜ਼ਦੀਕ ਪਹੁੰਚੇ ਤਾਂ ਇਥੇ ਪਿੱਛੋਂ ਆ ਰਹੇ ਇਕ ਟਰੱਕ ਟਰਾਲੇ ਨੇ ਉਨ੍ਹਾਂ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ ਅਤੇ ਇਸ ਹਾਦਸੇ ’ਚ ਉਸ ਦੀ ਪਤਨੀ ਰਛਪਾਲ ਕੌਰ (59) ਦੀ ਮੌਕੇ ’ਤੇ  ਹੀ ਮੌਤ ਹੋ ਗਈ ਤੇ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਵੱਡੇ ਹਾਦਸੇ ਦਾ ਸ਼ਿਕਾਰ ਹੋਇਆ ਆਸਟ੍ਰੇਲੀਆ ਗਿਆ ਪੰਜਾਬੀ ਨੌਜਵਾਨ, ਪੁੱਤ ਦੀ ਖਬਰ ਨੇ ਘਰ 'ਚ ਵਿਛਾ'ਤੇ ਸੱਥਰ

ਇਥੇ ਹਾਦਸੇ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਦੋਵੇਂ ਪਤੀ ਪਤਨੀ ਮੋਟਰਸਾਈਕਲ ’ਤੇ ਇਥੋਂ ਲੰਘ ਰਹੇ ਸਨ ਤਾਂ ਪਿਛੋਂ ਆ ਰਹੇ ਇਕ ਟਰੱਕ ਟਰਾਲੇ ਨੇ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸਾਇਡ ’ਤੇ ਜਾ ਰਹੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ ਇਸ ਹਾਦਸੇ ’ਚ ਬਜ਼ੁਰਗ ਦੇ ਪਿਛੇ ਬੈਠੀ ਉਸ ਦੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਸਥਿਤ ਗੁਰੂ ਰਾਮਦਾਸ ਹਵਾਈ ਅੱਡੇ ਨੇੜੇ ਲੱਗੀ ਪਾਬੰਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News