ਚੋਰੀ ਦੀ ਨਿਅਤ ਨਾਲ ਘਰ ਵੜੇ ਵਿਅਕਤੀਆਂ ਨੂੰ ਪੁਲਸ ਨੇ ਕੀਤਾ ਕਾਬੂ

10/03/2022 5:24:49 PM

ਭਵਾਨੀਗੜ੍ਹ(ਵਿਕਾਸ) : ਪਿੰਡ ਮੁਨਸ਼ੀਵਾਲਾ ਵਿਖੇ ਬੰਦ ਪਏ ਇੱਕ ਘਰ ਦੇ ਅੰਦਰ ਕਥਿਤ ਚੋਰੀ ਦੀ ਨਿਯਤ ਨਾਲ ਦਾਖਲ ਹੋਏ 2 ਲੋਕਾਂ ਖਿਲਾਫ਼ ਪੁਲਸ ਨੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਮਨਜੀਤ ਕੌਰ ਪਤਨੀ ਨਿਰਮਲ ਸਿੰਘ ਵਾਸੀ ਨਾਭਾ (ਪਟਿਆਲਾ) ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਪਤੀ ਸਮੇਤ ਆਪਣੇ ਜੱਦੀ ਘਰ ਮੁਨਸ਼ੀਵਾਲਾ ਜਿੱਥੇ ਸਾਡਾ ਘਰੇਲੂ ਵਰਤਣ ਵਾਲਾ ਸਾਮਾਨ ਪਿਆ ਹੈ।

ਉਸਨੇ ਦੱਸਿਆ ਕਿ ਘਰ ਦਾ ਤਾਲਾ ਖੋਲ ਕੇ ਜਦੋਂ ਉਹ ਅੰਦਰ ਗਏ ਤਾਂ ਪਿੰਡ ਦੇ ਹੀ ਰਹਿਣ ਵਾਲੇ ਕਰਮਜੀਤ ਸਿੰਘ ਉਰਫ ਅਮਨਾ ਤੇ ਕੁਲਜੀਤ ਸਿੰਘ ਉਰਫ ਕਾਕਾ ਉਨ੍ਹਾਂ ਦੇ ਘਰ ਅੰਦਰ ਚੋਰੀ ਕਰਨ ਦੇ ਇਰਾਦੇ ਨਾਲ ਵੜੇ ਹੋਏ ਸਨ , ਜਿਨ੍ਹਾਂ ਨੇ ਰੇਹੜੇ ਦੇ ਟਾਇਰ ਅਤੇ ਕਮਰੇ ਦੇ ਇੱਕ ਗੇਟ ਨੂੰ ਅੱਗ ਲਗਾਈ ਹੋਈ ਸੀ ਜਿਸ ਦੀ ਉਸਦੇ ਪਤੀ ਨੇ ਮੌਕੇ ਦੀ ਵੀਡੀਓ ਬਣਾ ਲਈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਅੱਗ ਲੱਗੀ ਹੋਣ ਕਰਕੇ ਉਹ ਤੇ ਉਸਦਾ ਪਤੀ ਸਾਮਾਨ ਸੰਭਾਲਣ ਲੱਗ ਪਏ, ਜਿਸ ਦੌਰਾਨ ਉਕਤ ਵਿਅਕਤੀ ਮੌਕੇ ਤੋਂ ਭੱਜ ਗਏ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਸਬੰਧੀ ਮਾਮਲਾ ਦਰਜ ਕਰਦਿਆਂ ਉਕਤ ਕਰਮਜੀਤ ਸਿੰਘ ਉਰਫ ਅਮਨਾ ਤੇ ਕੁਲਜੀਤ ਸਿੰਘ ਉਰਫ ਕਾਕਾ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਦਿਆਂ ਕਾਰਵਾਈ ਦੌਰਾਨ ਉਨ੍ਹਾਂ ਨੂੰ ਕਾਬੂ ਕਰ ਲਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News