ਮਹਿਲ ਕਲਾਂ ਪੁਲਸ ਨੇ ਚਾਲੂ ਸ਼ਰਾਬ ਦੀ ਭੱਠੀ ਫੜੀ
Friday, Dec 26, 2025 - 01:42 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ) : ਮਹਿਲ ਕਲਾਂ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇਕ ਮੁਖਬਰ ਦੇ ਦੱਸਣ ਮੁਤਾਬਕ ਪੁਲਸ ਪਾਰਟੀ ਦੀ ਟੀਮ ਨੇ ਚੰਨਣਵਾਲ ਵਾਸੀ ਰਣਧੀਰ ਸਿੰਘ ਧੀਰਾ ਪੁੱਤਰ ਹਾਕਮ ਸਿੰਘ ਦਾ ਨਾਮ ਦੇ ਘਰ ਛਾਪਾ ਮਾਰਿਆ ਤਾਂ ਨਾਜਾਇਜ਼ ਸ਼ਰਾਬ ਦੀ ਚੱਲਦੀ ਭੱਠੀ ਨੂੰ ਆਪਣੇ ਕਬਜ਼ੇ ਵਿਚ ਲਿਆ ਗਿਆ। ਐੱਸਐੱਚਓ ਮਹਿਲ ਕਲਾਂ ਸਰਬਜੀਤ ਸਿੰਘ ਰੰਗੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਕ ਮੁਖਬਰ ਦੇ ਦੱਸਣ 'ਤੇ ਜਦੋਂ ਏ. ਐੱਸ. ਆਈ ਜਗਰੂਪ ਸਿੰਘ ਤੇ ਪੁਲਸ ਪਾਰਟੀ ਵੱਲੋਂ ਜਦੋਂ ਰਣਧੀਰ ਸਿੰਘ ਧੀਰਾ, ਪੁੱਤਰ ਹਾਕਮ ਸਿੰਘ ਬਾਸੀ ਚੰਨਣਵਾਲ ਦੇ ਘਰ ਰੇਡ ਕੀਤੀ ਤਾਂ ਚਾਲੂ ਹਾਲਤ ਵਿਚ ਸ਼ਰਾਬ ਕੱਢਣ ਵਾਲੀ ਭੱਠੀ, ਭੱਠੀ ਦਾ ਸਮਾਨ, ਪੰਜ ਬੋਤਲਾਂ ਨਜਾਇਜ਼ ਸ਼ਰਾਬ ਅਤੇ 25 ਲੀਟਰ ਲਾਹਣ ਬਰਾਮਦ ਕੀਤੀ ਗਈ। ਮੁਲਜ਼ਮ ਨੂੰ ਪੁਲਸ ਨੇ ਰੰਗੇ ਹੱਥੀਂ ਫੜ ਲਿਆ ਅਤੇ ਸਾਰਾ ਸਮਾਨ ਜ਼ਬਤ ਕਰਕੇ ਮਾਮਲਾ ਦਰਜ ਕਰ ਲਿਆ।
ਐੱਸਐੱਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਗਲਤ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਸ ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ। ਪੁਲਸ ਮੁਤਾਬਕ ਮਾੜੇ ਅਨਸਰਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਐੱਸ. ਐੱਚ. ਓ ਸਰਬਜੀਤ ਸਿੰਘ, ਏ. ਐੱਸ. ਆਈ. ਜਗਰੂਪ ਸਿੰਘ, ਹੈੱਡ ਕਾਂਸਟੇਬਲ ਸੋਹਣ ਲਾਲ ਤੇ ਹਰਜੀਤ ਸਿੰਘ ਮੌਜੂਦ ਸਨ।
