ਸੁਖਬੀਰ ਬਾਦਲ ਨੇ ਲੌਂਗੋਵਾਲ ਦੀ ਨਗਰ ਕੌਂਸਲ ਪ੍ਰਧਾਨ ਨੂੰ ਅਕਾਲੀ ਦਲ ਵਿਚ ਕਰਵਾਇਆ ਸ਼ਾਮਲ
Sunday, Jan 11, 2026 - 06:32 PM (IST)
ਲੌਂਗੋਵਾਲ (ਵਸ਼ਿਸ਼ਟ,ਵਿਜੇ): ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਿਆ, ਜਦੋਂ ਇਲਾਕੇ ਦੇ ਸਿਰਕੱਢ ਅਤੇ ਆਮ ਆਦਮੀ ਪਾਰਟੀ ਦੇ ਫਾਉਂਡਰ ਵਰਕਰ ਕਰਮ ਸਿੰਘ ਬਰਾੜ ਅਤੇ ਉਨ੍ਹਾਂ ਦੀ ਨੂੰਹ ਅਤੇ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਪਰਮਿੰਦਰ ਕੌਰ ਬਰਾੜ ਅਤੇ ਉਨ੍ਹਾਂ ਦੇ ਪਤੀ ਕਮਲ ਬਰਾੜ ਨੇ ਆਪਣੀ ਸਮੁੱਚੀ ਟੀਮ ਸਮੇਤ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਤੇ ਸਥਾਨਕ ਅਕਾਲੀ ਟੀਮ ਦੇ ਯਤਨਾਂ ਨਾਲ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਸ਼ਮੂਲੀਅਤ ਨੇ ਇਹ ਦੱਸ ਦਿੱਤਾ ਹੈ ਕਿ ਜਿਥੇ ਸੂਬੇ ਦੇ ਲੋਕ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਵੀ ਇਨ੍ਹਾਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਅੰਦਰ ਸ਼ਾਮਲ ਹੋ ਰਹੇ ਹਨ ਅਤੇ ਜਲਦ ਹੀ ਪੰਜਾਬ ਅੰਦਰ ਝਾੜੂ ਤੀਲਾ ਤੀਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੁਨਾਮ ਹਲਕੇ 'ਚ 'ਆਪ' ਦੇ ਮੌਜੂਦਾ ਪ੍ਰਧਾਨ ਦੇ ਹਲਕੇ ਅੰਦਰ ਵੀ ਪਾਰਟੀ ਖਾਤਮੇ ਵਲ ਵਧ ਰਹੀ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਓ ਪੰਜਾਬ ਦੀ ਬਿਹਤਰੀ ਲਈ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੀ ਸਰਕਾਰ ਬਣਾਈਏ ਕਿਉਂਕਿ ਸੂਬੇ ਅੰਦਰ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ ਅਤੇ ਦੂਜੀਆਂ ਪਾਰਟੀਆਂ ਨੇ ਸਿਰਫ ਲੁੱਟ ਹੀ ਮਚਾਈ। ਇਸ ਮੌਕੇ ਬਰਾੜ ਪਰਿਵਾਰ ਨੇ ਦੋਸ਼ ਲਗਾਏ ਕਿ ਸਾਨੂੰ ਹਰ ਕਦਮ ਤੇ ਪਾਰਟੀ ਵਲੋਂ ਅਣਗੌਲਿਆ ਕੀਤਾ ਗਿਆ। ਜਿਸ ਸੋਚ ਨੂੰ ਲੈ ਕੇ ਅਸੀਂ ਆਮ ਆਦਮੀ ਪਾਰਟੀ ਵਿਚ ਆਪਣੇ ਵਾਅਦਿਆਂ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਅੱਜ ਸਾਡਾ ਪਰਿਵਾਰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਆ ਬੇਹੱਦ ਖੁਸ਼ ਹੈ ਅਤੇ ਆਪ ਨੂੰ ਛੜ ਕੇ ਅਸੀਂ ਹਲਕਾ ਮਹਿਸੂਸ ਕਰ ਰਹੇ ਹਾਂ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜੀ, ਗਗਨਦੀਪ ਸਿੰਘ ਖੰਡੇਬਾਦ ਹਲਕਾ ਇੰਚਾਰਜ ਲਹਿਰਾ, ਰਣਜੀਤ ਸਿੰਘ ਰੰਧਾਵਾ ਹਲਕਾ ਇੰਚਾਰਜ ਧੂਰੀ, ਹਰਪਾਲ ਸਿੰਘ ਖਡਿਆਲ ਜ਼ਿਲਾ ਇੰਚਾਰਜ, ਪਰਮਜੀਤ ਕੌਰ ਵਿਰਕ ਜ਼ਿਲਾ ਪ੍ਰਧਾਨ, ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਅਵਤਾਰ ਸਿੰਘ ਦੁੱਲਟ, ਜਸਵੀਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਬਡਰੁੱਖਾਂ, ਬਿੰਦਰ ਸਿੰਘ ਠੇਕੇਦਾਰ, ਅੰਜਨ ਗੁਪਤਾ, ਬਾਬਾ ਕੁਲਵੰਤ ਸਿੰਘ ਕਾਂਤੀ, ਰਣਜੀਤ ਸਿੰਘ ਕੂਕਾ, ਕਾਲੀ ਤਕੀਪੁਰ, ਸੁਖਦੇਵ ਸਿੰਘ ਸਾਹੋਕੇ, ਹਰਦੀਪ ਸਿੰਘ ਵੜਿੰਗ, ਸੈਲੂ ਸਿੰਗਲਾ, ਜਗਤਾਰ ਸਿੰਘ ਰੰਧਾਵਾ,ਗਗਨ ਸਤੀਪੁਰਾ, ਜਗਸੀਰ ਸਿੰਘ ਗਾਂਧੀ, ਐਡਵੋਕੇਟ ਗੁਰਵਿੰਦਰ ਸਿੰਘ ਵਾਲੀਆ, ਰੁਪਿੰਦਰ ਕੌਰ, ਯਸ਼ਪਾਲ ਸਿੰਘ ਪਾਲੀ, ਰਾਜਵੀਰ ਸਿੰਘ ਗੋਲਡੀ, ਇਕਬਾਲ ਸਿੰਘ ਬੱਲੀ ਰੰਧਾਵਾ, ਕੁਲਦੀਪ ਸਿੰਘ ਦੂਲੋ, ਗੁਰਸੇਵਕ ਸਿੰਘ ਸਿੱਧੂ,ਨਿਰਮਲ ਸਿੰਘ ਲਖਮੀਰਵਾਲਾ,ਲਖਵਿੰਦਰ ਸਿੰਘ ਸਿੱਧੂ,ਬਿੰਦਰ ਬਿੰਦੀ,ਬਲਕਾਰ ਸਿੰਘ, ਸ਼ੀਸ਼ਪਾਲ ਸਿੰਘ ਜੈਲਦਾਰ,ਗੁਰਜੰਟ ਸਿੰਘ ਰੰਧਾਵਾ,ਗੁਰਪ੍ਰੀਤ ਸਿੰਘ ਮੰਡੇਰ ਆਦਿ ਹਾਜ਼ਰ ਸਨ।
ਅਮਨ ਅਰੋੜਾ ਨੇ ਘਰ ਪੁੱਜ ਕੇ ਮਨਾਉਣ ਦੀ ਕੀਤੀ ਕੋਸ਼ਿਸ਼
ਜਿਉਂ ਹੀ ਬਰਾੜ ਪਰਿਵਾਰ ਦੇ ਅਕਾਲੀ ਦਲ ਵਿਚ ਜਾਣ ਦੀ ਖ਼ਬਰ ਫੈਲੀ ਤਾਂ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਉਨ੍ਹਾਂ ਦੇ ਘਰ ਪੁੱਜ ਕੇ ਮਨਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਉਹ ਆਪਣੇ ਫੈਸਲੇ ਤੇ ਅਡਿੱਗ ਰਹੇ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਕਰਮ ਸਿੰਘ ਬਰਾੜ,ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਅਤੇ ਕਮਲ ਬਰਾੜ ਨੂੰ ਪਾਰਟੀ ਚੋ ਬਰਖਾਸਤ ਕਰ ਦਿੱਤਾ ਗਿਆ।
