''ਆਪ'' ਪੰਜਾਬ ਨੇ ਤਿੰਨ ਆਗੂਆਂ ਨੂੰ ਕੀਤਾ ਮੁਅੱਤਲ

Sunday, Jan 11, 2026 - 04:32 PM (IST)

''ਆਪ'' ਪੰਜਾਬ ਨੇ ਤਿੰਨ ਆਗੂਆਂ ਨੂੰ ਕੀਤਾ ਮੁਅੱਤਲ

ਸੰਗਰੂਰ (ਵੈੱਬ ਡੈਸਕ): ਆਮ ਆਦਮੀ ਪਾਰਟੀ ਪੰਜਾਬ ਵੱਲੋਂ ਲੌਂਗੋਵਾਲ ਨਗਰ ਕੌਂਸਲ ਦੀ ਪ੍ਰਧਾਨ ਪਰਮਿੰਦਰ ਕੌਰ ਬਰਾੜ ਨੂੰ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਪਰਮਿੰਦਰ ਕੌਰ ਬਰਾੜ ਦੇ ਨਾਲ-ਨਾਲ ਕਮਲ ਬਰਾੜ ਅਤੇ ਕਰਮ ਸਿੰਘ ਬਰਾੜ ਨੂੰ ਵੀ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

PunjabKesari

ਪਾਰਟੀ ਦੇ ਇੱਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਪਰਮਿੰਦਰ ਕੌਰ ਬਰਾੜ ਪਾਰਟੀ ਦੇ ਹਿੱਤਾਂ ਵਿਰੁੱਧ ਗਤੀਵਿਧੀਆਂ ਵਿਚ ਸ਼ਾਮਲ ਸੀ, ਜਿਸ ਕਾਰਨ ਇਹ ਸਖ਼ਤ ਕਾਰਵਾਈ ਕੀਤੀ ਗਈ। ਪਾਰਟੀ ਵੱਲੋਂ ਜਾਰੀ ਅਨੁਸ਼ਾਸਨੀ ਨੋਟਿਸ ਅਨੁਸਾਰ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ।


author

Anmol Tagra

Content Editor

Related News