ਨਹਿਰ ਕਿਨਾਰਿਓਂ ਸ਼ੱਕੀ ਹਾਲਾਤ ’ਚ ਮਿਲੀ ਨੌਜਵਾਨ ਦੀ ਲਾਸ਼
Thursday, Jun 06, 2024 - 03:33 PM (IST)
ਜਾਡਲਾ (ਜਸਵਿੰਦਰ ਔਜਲਾ) : ਅੱਜ ਕਿਸ਼ਨਪੁਰਾ-ਭਾਨ ਮਜਾਰਾ ਨਹਿਰ ਕਿਨਾਰਿਓਂ ਸ਼ੱਕੀ ਹਾਲਾਤ ’ਚ ਲਾਸ਼ ਮਿਲਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਡਲਾ ਚੌਕੀ ਇੰਚਾਰਜ ਬਿਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਪਿੰਡ ਭਾਨ ਮਜਾਰਾ ਨਹਿਰ ਕਿਨਾਰੇ ਇਕ ਅਣਪਛਾਤੀ ਲਾਸ਼ ਪਈ ਹੈ। ਇਸ ਦੌਰਾਨ ਜਦੋਂ ਅਸੀਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਉਹ ਨੌਜਵਾਨ ਕਰੀਬ 34 ਸਾਲ ਦਾ ਲੱਗਦਾ ਸੀ।
ਮ੍ਰਿਤਕ ਨੌਜਵਾਨ ਦੀ ਇਕ ਬਾਂਹ ’ਤੇ 786 ਤੇ ਦੂਸਰੇ ਪਾਸੇ ਸ਼ੇਰ ਦਾ ਟੈਟੋ ਬਣਾਇਆ ਹੋਇਆ ਸੀ, ਜਿਸ ਦੀ ਪੁਲਸ ਵੱਲੋਂ ਪਛਾਣ ਕਰ ਲਈ ਗਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਨਾਂ ਹਰਜੀਤ ਕੁਮਾਰ ਹੈ, ਉਹ ਨਸ਼ੇ ਦਾ ਆਦੀ ਸੀ। ਉਹ ਕੱਲ ਦਾ ਕਰੀਬ 2 ਵਜੇ ਦਾ ਘਰੋਂ ਗਿਆ ਹੋਇਆ ਸੀ। ਪੁਲਸ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।