ਗਰਭ ਅਵਸਥਾ ਦੇ ਦੌਰਾਨ ਇਸ ਲਈ ਨਹੀਂ ਰਹਿੰਦੀ ਸੰਬੰਧ ਬਣਾਉਣ ਦੀ ਇੱਛਾ
Sunday, Apr 09, 2017 - 11:08 AM (IST)

ਜਲੰਧਰ— ਜਦੋਂ ਕਿਸੇ ਔਰਤ ਦੀ ਗਰਭ ਅਵਸਥਾ ਸ਼ੁਰੂ ਹੁੰਦੀ ਹੈ ਤਾਂ ਉਸਦੀ ਜ਼ਿੰਦਗੀ ''ਚ ਕਈ ਉਤਾਰ-ਚੜਾਅ ਆਉਂਦੇ ਹਨ। ਇਨ੍ਹਾਂ ਹੀ ਨਹੀਂ ਉਸਦਾ ਖਾਣ-ਪੀਣ ਕਾਫੀ ਹੱਦ ਤੱਕ ਬਦਲ ਜਾਂਦਾ ਹੈ। ਗਰਭ ਅਵਸਥਾ ''ਚ ਔਰਤੇ ਦੇ ਸਰੀਰ ''ਚ ਕਈ ਬਦਲਾਅ ਆਉਂਦੇ ਹਨ। ਇਨ੍ਹਾਂ ਉਤਾਰ-ਚੜਾਅ ''ਚ ਔਰਤ ਦੀ ਸੰਬੰਦ ਉਤਸੁਕਤਾ ਵੱਧ ਜਾਂਦੀ ਹੈ ਪਰ ਕਈ ਔਰਤਾਂ ਦੀ ਸੰਬੰਧ ਬਣਾਉਣ ਦੀ ਇੱਛਾ ਘੱਟ ਹੋ ਜਾਂਦੀ ਹੈ। ਅਸਲ ''ਚ ਗਰਭ ਅਵਸਥਾ ''ਚ ਇਹ ਗੱਲ ਮਾਇਨੇ ਵੀ ਰੱਖਦੀ ਹੈ ਕਿ ਤੁਹਾਡਾ ਸਾਥੀ ਤੁਹਾਡਾ ਕਿਸ ਤਰ੍ਹਾਂ ਸਾਥ ਦੇ ਰਿਹਾ ਹੈ। ਗਰਭ ਅਵਸਥਾ ''ਚ ਕਈ ਔਰਤਾਂ ਤਣਾਅ ''ਚ ਆ ਜਾਂਦੀਆਂ ਹਨ। ਜਿਸ ਨਾਲ ਸੰਬੰਧ ਬਣਾਉਣ ਦੀ ਇੱਛਾ ਵੱਧ ਜਾਂਦੀ ਹੈ ਪਰ ਕਈ ਔਰਤਾਂ ਦੀ ਇੱਛਾ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵੀ ਸੰਬੰਧ ਬਣਾਉਣ ਦੀ ਕਮੀ ਦੇ ਕਈ ਕਾਰਨ ਹੁੰਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਗੱਲਾਂ ਬਾਰੇ।
1. ਹਾਰਮੋਨ
ਹਾਰਮੋਨ ਅਸੰਤੁਲਿਤ ਪੱਧਰ ਜਾਂ ਸੰਬੰਧ ਬਣਾਉਣ ਦੀ ਇੱਛਾ ਵਧਾ ਦਿੰਦੇ ਹਨ ਜਾਂ ਫਿਰ ਇਸ ਇੱਛਾ ਨੂੰ ਬਹੁਤ ਘੱਟ ਕਰ ਦਿੰਦੇ ਹਨ।
2 ਡਰ
ਕਈ ਵਾਰ ਡਰ ਦੀ ਵਜ੍ਹਾ ਨਾਲ ਔਰਤਾਂ ਸੰਬੰਧ ਬਣਾਉਣ ਤੋਂ ਡਰਦੀਆਂ ਹਨ। ਉਨ੍ਹਾਂ ਨੂੰ ਇਹ ਹੀ ਡਰ ਰਹਿੰਦਾ ਹੈ ਕਿ ਸੰੰਬੰਧ ਬਣਾਉਣ ਕਾਰਨ ਕਿਤੇ ਬੱਚੇ ਨੂੰ ਨੁਕਸਾਨ ਨਾ ਪਹੁੰਚ ਜਾਵੇ।
3. ਉਤਸ਼ਾਹ
ਗਰਭ ਅਵਸਥਾ ਦੇ ਦੌਰਾਨ ਔਰਤਾਂ ਆਪਣੇ ਗਰਭ ''ਚ ਪਲ ਰਹੇ ਬੱਚੇ ਦੇ ਬਾਰੇ ਸੋਚਦੀਆਂ ਹਨ, ਜਿਸ ਕਰਕੇ ਉਹ ਸੰਬੰਧ ਬਣਾਉਣ ਵੱਲ ਧਿਆਨ ਹੀ ਨਹੀਂ ਦੇ ਪਾਉਂਦੀਆਂ।
4. ਥਕਾਵਟ
ਗਰਭ ਅਵਸਥਾ ਦੇ ਸ਼ੁਰੂ-ਸ਼ੁਰੂ ''ਚ ਔਰਤਾਂ ਬਹੁਤ ਥਕਾਵਟ ਮਹਿਸੂਸ ਕਰਦੀਆਂ ਹਨ ਅਤੇ ਸੰਬੰਧ ਬਣਾਉਣ ਦੀ ਇੱਛਾ ਉਨ੍ਹਾਂ ''ਚ ਘੱਟ ਜਾਂਦੀ ਹੈ।