ਜ਼ੀਰਕਪੁਰ ਪੁਲਸ ਵਲੋਂ ਬੱਸ ''ਚੋਂ 54 ਲੱਖ ਦੇ ਨੋਟ ਬਰਾਮਦ, ਡਰਾਈਵਰ ਗ੍ਰਿਫਤਾਰ

Wednesday, Apr 03, 2019 - 03:55 PM (IST)

ਜ਼ੀਰਕਪੁਰ ਪੁਲਸ ਵਲੋਂ ਬੱਸ ''ਚੋਂ 54 ਲੱਖ ਦੇ ਨੋਟ ਬਰਾਮਦ, ਡਰਾਈਵਰ ਗ੍ਰਿਫਤਾਰ

ਜ਼ੀਰਕਪੁਰ (ਜੱਸੋਵਾਲ) : ਜ਼ੀਰਕਪੁਰ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ, ਜਦੋਂ ਪੁਲਸ ਨੇ ਚੈਕਿੰਗ ਦੌਰਾਨ ਇਕ ਬੱਸ 'ਚੋਂ 54 ਲੱਖ ਰੁਪਏ ਦੇ ਨੋਟ ਬਰਾਮਦ ਕੀਤੇ। ਜਾਣਕਾਰੀ ਮੁਤਾਬਕ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਸ ਵਲੋਂ ਸ਼ਹਿਰ 'ਚ ਹਰ ਪਾਸੇ ਨਾਕੇਬੰਦੀ ਕੀਤੀ ਗਈ ਹੈ। ਬੁੱਧਵਾਰ ਵੀ 2 ਵਜੇ ਦੇ ਕਰੀਬ ਜਦੋਂ ਪੁਲਸ ਨੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਦਿੱਲੀ ਤੋਂ ਕਟੜਾ ਜਾ ਰਹੀ ਇਕ ਬੱਸ ਨੂੰ ਚੈਕਿੰਗ ਲਈ ਰੋਕਿਆ ਗਿਆ। ਜਦੋਂ ਬੱਸ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 54 ਲੱਖ, 90 ਹਜ਼ਾਰ, 530 ਰੁਪਏ ਕਥਿਤ ਤੌਰ 'ਤੇ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਪੁਲਸ ਨੇ ਬੱਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਦੀ ਸੂਚਨਾ ਆਮਦਨ ਟੈਕਸ ਵਿਭਾਗ ਨੂੰ ਦੇ ਦਿੱਤੀ ਹੈ। ਪੁਲਸ ਨੇ ਇਹ ਵੀ ਦੱਸਿਆ ਕਿ ਇਸ ਬੱਸ ਰਾਹੀਂ ਹਵਾਲਾ ਦੇ ਪੈਸੇ ਦਿੱਲੀ ਤੋਂ ਹੁਸ਼ਿਆਰਪੁਰ ਭੇਜੇ ਜਾ ਰਹੇ ਸਨ ਅਤੇ ਡਰਾਈਵਰ ਨੂੰ ਇਸ ਦੇ ਏਵਜ਼ 'ਚ 5 ਹਜ਼ਾਰ ਰੁਪਏ ਮਿਲਣੇ ਸਨ ਪਰ ਅਜੇ ਪੁੱਛਗਿੱਛ ਕੀਤੀ ਜਾ ਰਹੀ ਹੈ। 


author

Babita

Content Editor

Related News