ਦਾਜ ਦੇ ਲੋਭੀਆਂ ਦੀਆਂ ਨਿੱਤ ਨਵੀਆਂ ਮੰਗਾਂ ਤੋਂ ਪਰੇਸ਼ਾਨ ਜਨਾਨੀ ਨੇ ਕੀਤੀ ਖ਼ੁਦਕੁਸ਼ੀ

Thursday, Jul 30, 2020 - 06:06 PM (IST)

ਦਾਜ ਦੇ ਲੋਭੀਆਂ ਦੀਆਂ ਨਿੱਤ ਨਵੀਆਂ ਮੰਗਾਂ ਤੋਂ ਪਰੇਸ਼ਾਨ ਜਨਾਨੀ ਨੇ ਕੀਤੀ ਖ਼ੁਦਕੁਸ਼ੀ

ਜ਼ੀਰਕਪੁਰ (ਮੇਸ਼ੀ, ਗੁਰਪ੍ਰੀਤ): ਸਥਾਨਕ ਬਾਦਲ ਕਾਲੋਨੀ 'ਚ ਰਹਿੰਦੀ ਇਕ ਵਿਆਹੁਤਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਦੇ ਉਸ ਦੇ ਪਤੀ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਚਿਤਰੰਜਨ ਸਿੰਘ ਨੀਨਾ ਪੁੱਤਰ ਸਵ. ਮਹਿੰਦਰ ਸਿੰਘ ਨੀਨਾ ਵਾਸੀ ਪਿੰਡ ਤਲਭੱਟਾ ਪੜਾ ਥਾਣਾ ਖੇਤਰਾਜਪੁਰ ਜ਼ਿਲ੍ਹਾ ਸੰਭਲਪੁਰ ਉੜੀਸਾ ਨੇ ਦੱਸਿਆ ਕਿ ਸਾਲ 2018 'ਚ ਉਨ੍ਹਾਂ ਆਪਣੀ ਕੁੜੀ ਰੁਠੀ ਸਿੰਘ ਨੀਨਾ (34) ਦਾ ਵਿਆਹ ਉਕਤ ਕਾਲੋਨੀ ਦੇ ਮਕਾਨ ਨੰਬਰ 134 'ਚ ਰਹਿੰਦੇ ਸੁਮੀਤ ਗੋਇਲ ਪੁੱਤਰ ਸਵ. ਦਰਸ਼ਨ ਕੁਮਾਰ ਗੋਇਲ ਨਾਲ ਕੀਤਾ ਸੀ ਅਤੇ ਆਪਣੀ ਹੈਸੀਅਤ ਅਨੁਸਾਰ ਸਾਜੋ-ਸਾਮਾਨ ਵੀ ਦਿੱਤਾ।

ਇਹ ਵੀ ਪੜ੍ਹੋ: 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹੁਣ ਸਹੁਰੇ ਘਰ 'ਚੋਂ ਮਿਲੀ ਕੁੜੀ ਦੀ ਲਾਸ਼

ਉਨ੍ਹਾਂ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਰੁਠੀ ਦੇ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਜਦੋਂ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਨਾ ਹੋਈਆਂ ਤਾਂ ਉਹ ਉਸ ਨਾਲ ਕੁੱਟਮਾਰ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਬੀਤੀ 25 ਜੁਲਾਈ ਨੂੰ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਤੁਹਾਡੀ ਕੁੜੀ ਨੇ ਜ਼ਹਿਰ ਪੀ ਲਿਆ ਹੈ, ਜਿਸ ਨੂੰ ਜੀ.ਐੱਮ.ਸੀ. ਐੱਚ. ਸੈਕਟਰ-32 ਚੰਡੀਗੜ੍ਹ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ 27 ਜੁਲਾਈ ਨੂੰ ਉਸ ਕੁੜੀ ਦੀ ਜੇਰੇ ਇਲਾਜ ਮੌਤ ਹੋ ਗਈ। ਪੁਲਸ ਨੇ ਪਿਤਾ ਦੇ ਬਿਆਨ 'ਤੇ ਮ੍ਰਿਤਕਾ ਦੇ ਪਤੀ ਸੁਮਿਤ ਗੋਇਲ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: 11 ਸਾਲ ਦੇ ਬੱਚੇ ਨੂੰ 20 ਵਾਰ ਬਣਾਇਆ ਹਵਸ ਦਾ ਸ਼ਿਕਾਰ


author

Shyna

Content Editor

Related News