ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਹੋਈ 11 ਲੱਖ ਦੀ ਲੁੱਟ

Monday, Feb 17, 2020 - 03:46 PM (IST)

ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ ਹੋਈ 11 ਲੱਖ ਦੀ ਲੁੱਟ

ਫਿਰੋਜ਼ਪੁਰ (ਹਰਚਰਨ, ਬਿੱਟੂ) - ਫਿਰੋਜ਼ਪੁਰ ਦੇ ਕਸਬਾ ਜ਼ੀਰਾ 'ਚ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਕੋਲੋਂ ਹਥਿਆਰਬੰਦ ਲੁਟੇਰਿਆਂ ਵਲੋਂ 11 ਲੱਖ ਰੁਪਏ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ੀਰਾ ਦੇ ਐੱਚ.ਡੀ.ਐੱਫ.ਸੀ. ਬੈਂਕ ਦੇ ਬਾਹਰ ਆਰ.ਬੀ.ਐੱਲ ਫਾਇਨਾਂਸ ਕੰਪਨੀ ਦੇ ਕਰਮਚਾਰੀ ਨਿਸ਼ਾਨ ਸਿੰਘ ਕੋਲੋਂ 2 ਨਕਾਬਪੋਸ਼ ਹਥਿਆਰਬੰਦ ਲੁਟੇਰੇ ਆਏ। ਉਕਤ ਲੁਟੇਰੇ ਉਸ ਤੋਂ ਹਥਿਆਰ ਦੇ ਜ਼ੋਰ ’ਤੇ 11 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਕਰਮਚਾਰੀ ਨਿਸ਼ਾਨ ਸਿੰਘ ਅਨੁਸਾਰ ਉਹ ਬੈਂਕ ’ਚੋਂ 13 ਲੱਖ 87 ਹਜ਼ਾਰ ਕੈਸ਼ ਕਢਵਾ ਕੇ ਲਿਜਾ ਰਿਹਾ ਸੀ ਕਿ ਉਸ ਉਪਰ ’ਤੇ 2 ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਕਤ ਲੁਟੇਰੇ ਉਸ ਤੋਂ 11 ਲੱਖ ਰੁਪਏ ਖੋਹ ਕੇ ਲੈ ਗਏ, ਜਦਕਿ 2 ਲੱਖ 87 ਹਜ਼ਾਰ ਰੁਪਏ ਉਸ ਨੇ ਬਚਾ ਲਏ। 

ਘਟਨਾ ਦੀ  ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਜ਼ਿਲੇ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ, ਐੱਸ.ਪੀ. ਬਲਜੀਤ ਸਿੰਘ ਸਿੱਧੂ ਅਤੇ ਕਈ ਹੋਰ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ.ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਛਾਣਬੀਣ ਕਰ ਰਹੇ ਹਨ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।


author

rajwinder kaur

Content Editor

Related News