ਆਰਥਿਕ ਤੰਗੀ ਤੋਂ ਪਰੇਸ਼ਾਨ ਨੌਜਵਾਨ ਨੇ ਲਿਆ ਫਾਹਾ, ਸਦਮੇ ''ਚ ਮਾਂ ਦੀ ਵੀ ਮੌਤ

03/20/2020 11:28:28 AM

ਤਪਾ ਮੰਡੀ (ਸ਼ਾਮ,ਗਰਗ) - ਸਥਾਨਕ ਢਿਲੋਂ ਬਸਤੀ ਵਿਖੇ ਗਰੀਬੀ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਇਕ ਨੌਜਵਾਨ ਵਲੋਂ ਤਾਜੋਕੇ ਰੋਡ ਸਥਿਤ ਅਨਾਜ ਮੰਡੀ 'ਚ ਲੱਗੇ ਨਿੰਮ ਦੇ ਦਰਖਤ ਨਾਲ ਮਫਲਰ ਬੰਨ੍ਹ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮ੍ਰਿਤਕ ਰਾਜੂ ਸਿੰਘ ਦੇ ਭਰਾ ਬਲਵਿੰਦਰ ਸਿੰਘ ਪੁੱਤਰ ਸਵ.ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਰਮਜੀਤ ਕੌਰ ਪਿਛਲੇ ਕਈ ਦਿਨਾਂ ਤੋਂ ਬੀਮਾਰ ਸੀ, ਜਿਸ ਇਲਾਜ ਪਟਿਆਲਾ ਦੇ ਹਸਪਤਾਲ ਹੋ ਰਿਹਾ ਹੈ। ਬੀਤੇ ਦਿਨ ਰਾਜੂ ਸ਼ਾਮ 7 ਵਜੇ ਦੇ ਕਰੀਬ ਪਟਿਆਲਾ ਤੋਂ ਘਰ ਰੁਪਏ ਲੈਣ ਆਇਆ ਹੋਇਆ ਸੀ। ਰੁਪਏ ਦਾ ਇੰਤਜਾਮ ਨਾ ਹੋਣ ਕਾਰਨ ਦੁੱਖੀ ਹੋ ਕੇ ਉਹ ਘਰੋਂ ਮੋਟਰਸਾਈਕਲ ਚੁੱਕ ਕੇ ਅਨਾਜ ਮੰਡੀ ਚਲਾ ਗਿਆ, ਜਿਥੇ ਉਸ ਨੇ ਨਿੰਮ ਦੇ ਦਰਖਤ ਨਾਲ ਫਾਹਾ ਲੈ ਲਿਆ। 

ਇਸ ਘਟਨਾ ਦਾ ਪੁਲਸ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ 3 ਵਜੇ ਦੇ ਕਰੀਬ ਥਾਣਾ ਮੁੱਖੀ ਨਰਾਇਣ ਸਿੰਘ ਵਿਰਕ ਦੀ ਅਗਵਾਈ 'ਚ ਪੁਲਸ ਪਾਰਟੀ ਰਾਤ ਦੀ ਗਸ਼ਤ ਕਰਦੀ ਹੋਈ ਅਨਾਜ ਮੰਡੀ ਪੁੱਜੀ। ਪੁਲਸ ਗੱਡੀ ਦੀਆਂ ਲਾਈਟਾਂ ਮੋਟਰਸਾਇਕਲ ਦੀ ਪਲੇਟ ’ਤੇ ਪੈਣ ਕਾਰਨ ਸਮਾਜ ਵਿਰੋਧੀ ਅਨਸਰਾਂ ਦਾ ਹੋਣਾ ਸ਼ੱਕ ਜਿਤਾਇਆ ਤਾਂ ਦੇਖਿਆ ਕਿ ਇਕ ਨੌਜਵਾਨ, ਜਿਸ ਦੀ ਪਛਾਣ ਉਸ ਦੀ ਜੇਬ 'ਚ ਪਏ ਕਾਗਜਾਂ ਤੋਂ ਹੋਈ, ਦੇ ਸੰਬੰਧੀ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ। ਪੁਲਸ ਨੇ ਘਟਨਾ ਵਾਲੀ ਥਾਂ ’ਤੇ ਖੜ੍ਹੇ ਮੋਟਰਸਾਇਕਲ ਸਮੇਤ ਨਿੰਮ ਨਾਲ ਲਟਕਦੀ ਲਾਸ਼ ਨੂੰ ਕਬਜੇ 'ਚ ਲੈ ਬਰਨਾਲਾ ਭੇਜ ਦਿੱਤਾ। ਜਾਂਚ ਅਧਿਕਾਰੀ ਪ੍ਰਦੀਪ ਕੁਮਾਰ ਮ੍ਰਿਤਕ ਪਰਿਵਾਰ ਦੇ ਬਿਆਨਾਂ ’ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਮੌਕੇ 'ਤੇ ਹਾਜ਼ਰ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮ੍ਰਿਤਕ ਪਰਿਵਾਰ ਨੂੰ ਆਰਥਿਕ ਮਦਦ ਕੀਤੀ ਜਾਵੇ। ਮ੍ਰਿਤਕ ਰਾਜੂ ਸਿੰਘ ਦਾ ਲਗਭਗ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਜਦ ਇਸ ਘਟਨਾ ਬਾਰੇ ਮ੍ਰਿਤਕ ਦੀ ਮਾਂ ਪਰਮਜੀਤ ਕੌਰ, ਜੋ ਪਟਿਆਲਾ ਵਿਖੇ ਦਾਖਲ ਸੀ, ਨੂੰ ਪਤਾ ਲੱਗਾ ਤਾਂ ਸਦਮੇ 'ਚ ਉਹ ਵੀ ਰੱਬ ਨੂੰ ਪਿਆਰੀ ਹੋ ਗਈ।  


rajwinder kaur

Content Editor

Related News