ਨੌਜਵਾਨ ਨੂੰ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼, ਪੁੱਤ ਨੂੰ ਦੇਖ ਪਿਓ ਦੀਆਂ ਨਿਕਲ ਗਈਆਂ ਧਾਹਾਂ

Monday, Sep 12, 2022 - 06:25 PM (IST)

ਪਾਇਲ/ਦੋਰਾਹਾ (ਵਿਨਾਇਕ) : ਥਾਣਾ ਪਾਇਲ ਅਧੀਨ ਪੈਂਦੇ ਪਿੰਡ ਲਾਪਰਾਂ ਦੇ ਪਿਛਲੇ ਦੋ ਦਿਨ ਤੋਂ ਲਾਪਤਾ ਹੋਏ ਇਕ ਨੋਜਵਾਨ ਹੇਅਰ ਡਰੈਸਰ ਦੀ ਕਤਲ ਕੀਤੀ ਹੋਈ ਲਾਸ਼ ਥਾਣਾ ਡੇਹਲੋਂ ਦੇ ਪਿੰਡ ਭੁੱਟੇ ਦੇ ਖੇਤਾਂ ’ਚੋਂ ਮਿਲੀ ਹੈ। ਜਿਸਦੀ ਪਹਿਚਾਣ ਲਖਵੀਰ ਸਿਘ ਉਰਫ ਲੱਕੀ ਪੁੱਤਰ ਜੰਗਦੀਸ਼ ਸਿੰਘ ਵਾਸੀ ਪਿੰਡ ਲਾਪਰਾ, ਥਾਣਾ ਪਾਇਲ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਸ ਘਟਨਾ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਾਇਲ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਰ ਮ੍ਰਿਤਕ ਲਖਵੀਰ ਸਿਘ ਉਰਫ ਲੱਕੀ (ਉਮਰ 22 ਸਾਲਾ), ਜੋ ਕਿ ਪਿੰਡ ’ਚ ਹੇਅਰ ਡਰੈਸਰ ਦੀ ਦੁਕਾਨ ਚਲਾਉਂਦਾ ਸੀ, ਮਿਤੀ 9 ਸਤੰਬਰ ਨੂੰ ਲਾਗਲੇ ਪਿੰਡ ਬਿਲਾਸਪੁਰ ਮੇਲੇ ’ਤੇ ਮੱਥਾ ਟੇਕਣ ਉਪਰੰਤ ਘਰੋਂ ਲਾਪਤਾ ਹੋ ਗਿਆ ਸੀ ਅਤੇ ਦੇਰ ਸ਼ਾਮ ਪਿੰਡ ਭੁੱਟਾ ਨੇੜੇ ਖੇਤਾਂ ਵਿਚੋਂ ਉਸਦੀ ਕਤਲ ਕੀਤੀ ਹੋਈ ਲਾਸ਼ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਸੁਫ਼ਨੇ ਵਿਖਾ ਚਾਰ ਕੁੜੀਆਂ ਨਾਲ ਕੀਤੇ ਵਿਆਹ, ਹੈਰਾਨ ਕਰਨ ਵਾਲੀ ਹੈ ਜਲੰਧਰ ਦੇ ਇਸ ਲਾੜੇ ਦੀ ਕਰਤੂਤ

ਇਸ ਸੰਬੰਧੀ ਥਾਣਾ ਪਾਇਲ ਦੇ ਐੱਸ.ਐੱਚ.ਓ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਿਤਾ ਜੰਗਦੀਸ਼ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਾਇਲ ਥਾਣਾ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 302 ਤਹਿਤ ਕਤਲ ਦਾ ਮੁਕੱਦਮਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਵਿਚ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ। ਮ੍ਰਿਤਕ ਦੇ ਪਿਤਾ ਜੰਗਦੀਸ਼ ਸਿੰਘ ਨੇ ਰੋਂਦਿਆਂ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਲੜਕਾ ਲਖਵੀਰ ਸਿਘ ਉਰਫ ਲੱਕੀ 9 ਸਤੰਬਰ ਨੂੰ ਬਿਲਾਸਪੁਰ ਮੇਲੇ ’ਤੇ ਮੱਥਾ ਟੇਕ ਕੇ ਵਾਪਿਸ ਆਪਣੇ ਘਰ ਆ ਗਿਆ ਸੀ, ਉਪਰੰਤ ਸ਼ਾਮ 6.50 ਵਜੇ ਉਹ ਮੋਬਾਇਲ ਫੋਨ ’ਤੇ ਗੱਲ ਕਰਦਾ ਹੋਇਆ ਅਚਾਨਕ ਘਰੋਂ ਬਾਹਰ ਨਿਕਲ ਗਿਆ ਅਤੇ ਵਾਪਿਸ ਨਹੀਂ ਪਰਤਿਆ। 11 ਸਤੰਬਰ ਨੂੰ ਉਸਦੀ ਕਤਲ ਕੀਤੀ ਹੋਈ ਲਾਸ਼ ਮਿਲੀ ਹੈ। 

ਇਹ ਵੀ ਪੜ੍ਹੋ : NIA ਵਲੋਂ ਦੇਸ਼ ਭਰ ’ਚ ਗੈਂਗਸਟਰਾਂ ਦੇ ਘਰਾਂ ’ਤੇ ਰੇਡ, ਲਾਰੈਂਸ-ਭਗਵਾਨਪੁਰੀਆ-ਗੋਲਡੀ ਬਰਾੜ ਸਣੇ ਕਈ ਰਡਾਰ ’ਤੇ

ਮ੍ਰਿਤਕ ਦੇ ਪਿਤਾ ਨੇ ਪਾਇਲ ਪੁਲਸ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਸਦੇ ਪੁੱਤਰ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ, ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਉਧਰ ਪਾਇਲ ਦੇ ਡੀ.ਐੱਸ.ਪੀ. ਹਰਸਿਮਰਤ ਸਿੰਘ ਛੇਤਰਾ ਪੀ.ਪੀ.ਐਸ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਤੋਂ ਪੋਸਟਮਾਰਟਮ ਕਰਵਾਉਣ ਲਈ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ, ਉੱਥੇ ਹੀ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਸ਼ੂਟਰ ਦੀਪਕ ਮੁੰਡੀ ਨਾਲ ਗ੍ਰਿਫ਼ਤਾਰ ਹੋਏ ਕਪਿਲ ਪੰਡਿਤ ਦੇ ਵੱਡੇ ਖ਼ੁਲਾਸੇ, ਲਾਰੈਂਸ ਬਿਸ਼ਨੋਈ ਦੇ ਟਾਰਗੇਟ ’ਤੇ ਸਲਮਾਨ ਖਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News