ਸੜਕ ਹਾਦਸੇ ਨੇ ਨਿਗਲਿਆ 17 ਸਾਲਾ ਨਾਬਾਲਗ, ਪੁੱਤ ਦੀ ਲਾਸ਼ ਕੋਲ ਧਾਹਾਂ ਮਾਰ ਰੋਇਆ ਪਿਓ

Tuesday, Mar 30, 2021 - 01:48 PM (IST)

ਸੜਕ ਹਾਦਸੇ ਨੇ ਨਿਗਲਿਆ 17 ਸਾਲਾ ਨਾਬਾਲਗ, ਪੁੱਤ ਦੀ ਲਾਸ਼ ਕੋਲ ਧਾਹਾਂ ਮਾਰ ਰੋਇਆ ਪਿਓ

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਪਿੰਡ ਰਹੂੜਿਆਂ ਵਾਲੀ ਤੋਂ ਭਾਗਸਰ ਨੂੰ ਜਾਣ ਵਾਲੀ ਸੜਕ ’ਤੇ ਅੱਜ ਸਵੇਰੇ ਵਾਪਰੇ ਇੱਕ ਬੇਹੱਦ ਦੁਖ਼ਦਾਈ ਸੜਕ ਹਾਦਸੇ ਦੌਰਾਨ ਗਰੀਬ ਪਰਿਵਾਰ ਨਾਲ ਸਬੰਧਤ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮਰਨ ਵਾਲੇ ਨੌਜਵਾਨ ਦੀ ਪਛਾਣ ਗੁਰਤੇਜ ਸਿੰਘ ਪੁੱਤਰ ਗੁਰਮੀਤ ਸਿੰਘ ਉਮਰ 17 ਸਾਲ ਪਿੰਡ ਚੜੇਵਾਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ:  ਭਿਆਨਕ ਟੱਕਰ ਵਿੱਚ ਟੈਂਪੂ ਚਾਲਕ ਦੀ ਮੌਤ, ਮੇਲਿਆਂ ਵਿੱਚ ਭਾਂਡੇ ਵੇਚ ਕਰਦਾ ਸੀ ਗੁਜ਼ਾਰਾ

ਮਿਲੀ ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਆਪਣੇ ਪਿਤਾ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਟਰੈਕਟਰ-ਟਰਾਲੀ ਤੇ ਪਿੰਡ ਭਾਗਸਰ ਨੂੰ ਇੰਟਰਲੋਕ ਟਾਈਲਾਂ ਲੈ ਕੇ ਜਾ ਰਿਹਾ ਸੀ। ਰਹੂੜਿਆਂ ਵਾਲੀ ਤੋਂ ਥੋੜ੍ਹਾ ਅੱਗੇ ਜਾ ਕੇ ਉਨ੍ਹਾਂ ਨੇ ਟਰੈਕਟਰ ਰੋਕ ਲਿਆ। ਗੁਰਤੇਜ ਸਿੰਘ ਸੜਕ ’ਤੇ ਖੜ੍ਹ ਕੇ ਟਰਾਲੀ ਤੋਂ ਡਿੱਗ ਰਹੀਆਂ ਟਾਈਲਾਂ ਨੂੰ ਠੀਕ ਕਰਨ ਲੱਗ ਪਿਆ ਤੇ ਉਸ ਦਾ ਪਿਤਾ ਗੁਰਮੀਤ ਸਿੰਘ ਖੇਤ ਵਾਲੇ ਪਾਸੇ ਬਾਥਰੂਮ ਕਰਨ ਚਲਾ ਗਿਆ। ਪਰ ਇਸੇ ਸਮੇਂ ਦੌਰਾਨ ਸੜਕ ਤੋਂ ਲੰਘਣ ਵਾਲਾ ਕੋਈ ਅਣਪਛਾਤਾ ਵਾਹਨ ਗੁਰਤੇਜ ਸਿੰਘ ਦੇ ਫੇਟ ਮਾਰ ਗਿਆ।

ਇਹ ਵੀ ਪੜ੍ਹੋ:   ਸਮਰਾਲਾ ’ਚ ਵੱਡੀ ਵਾਰਦਾਤ, 3 ਭੈਣਾਂ ਦੇ ਇਕਲੌਤੇ ਭਰਾ ਦਾ ਲੁਟੇਰੇ ਵਲੋਂ ਕਤਲ

ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਐਂਬੂਲੈਂਸ ਨੂੰ ਮੰਗਵਾਇਆ ਗਿਆ , ਪਰ ਉਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ । ਪੁੱਤ ਦੀ ਲਾਸ਼ ਕੋਲ ਬੈਠਾ ਪਿਓ ਧਾਹਾਂ ਮਾਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਸਨ ਤੇ ਮਰਨ ਵਾਲਾ ਛੋਟਾ ਸੀ। ਸਮਾਜ ਸੇਵਕ ਡਾਕਟਰ ਦਰਸ਼ਨ ਸਿੰਘ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਫੇਟ ਮਾਰਨ ਵਾਲੇ ਵਾਹਨ ਦੀ ਪੜਤਾਲ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤੇ ਮਿ੍ਰਤਕ ਦੇ ਵਾਰਸਾਂ ਦੀ ਆਰਥਿਕ ਪੱਖੋਂ ਮੱਦਦ ਕੀਤੀ ਜਾਵੇ ।

ਇਹ ਵੀ ਪੜ੍ਹੋ:  ਪਤਨੀ ਰਹਿੰਦੀ ਸੀ ਘਰੋ ਬਾਹਰ, ਪਿਓ ਨੇ ਆਪਣੀ 12 ਸਾਲਾ ਬੱਚੀ ਨੂੰ ਹੀ ਬਣਾਇਆ ਹਵਸ ਦਾ ਸ਼ਿਕਾਰ


author

Shyna

Content Editor

Related News