ਅਮਰੀਕਾ ਤੋਂ ਆਈ ਕੁੜੀ ਦਾ ਨੌਜਵਾਨ ਨੇ ਤੋੜਿਆ ਦਿਲ, ਜਦੋਂ ਵਾਪਸ ਗਈ ਤਾਂ...

Thursday, Jul 16, 2020 - 10:02 AM (IST)

ਅਮਰੀਕਾ ਤੋਂ ਆਈ ਕੁੜੀ ਦਾ ਨੌਜਵਾਨ ਨੇ ਤੋੜਿਆ ਦਿਲ, ਜਦੋਂ ਵਾਪਸ ਗਈ ਤਾਂ...

ਲੁਧਿਆਣਾ (ਰਿਸ਼ੀ) : ਅਮਰੀਕਾ ’ਚ ਰਹਿਣ ਵਾਲੀ ਐੱਨ. ਆਰ. ਆਈ. ਕੁੜੀ ਨਾਲ ਫੇਸਬੁਕ ’ਤੇ ਇਕ ਨੌਜਵਾਨ ਨਾਲ ਹੋਈ ਦੋਸਤੀ ਖਾਤਰ ਜਦੋਂ ਉਹ ਪੰਜਾਬ ਆ ਗਈ ਤਾਂ ਨੌਜਵਾਨ ਦੀਆਂ ਹਰਕਤਾਂ ਨੇ ਉਸ ਦਾ ਦਿਲ ਤੋੜ ਦਿੱਤਾ। ਸਿਰਫ ਇੰਨਾ ਹੀ ਨਹੀਂ ਵਾਪਸ ਜਾਣ 'ਤੇ ਵੀ ਨੌਜਵਾਨ ਨੇ ਉਸ ਨੂੰ ਨਹੀਂ ਬਖਸ਼ਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁੜੀ ਦੀ ਮਾਂ ਸਰਵਰਜੀਤ ਕੌਰ ਵਾਸੀ ਫਰੀਦਕੋਟ ਨੇ ਦੱਸਿਆ ਕਿ ਉਸ ਦੀ ਧੀ ਅਮਰੀਕਾ ’ਚ ਰਹਿੰਦੀ ਹੈ।

ਇਹ ਵੀ ਪੜ੍ਹੋ : ਹਸਪਤਾਲ 'ਚ ਦਾਖਲ ਨੇ ਕੋਰੋਨਾ ਪੀੜਤ ਮੰਤਰੀ 'ਬਾਜਵਾ', ਜਾਣੋ ਸਿਹਤ ਦਾ ਹਾਲ

ਸਾਲ 2018 'ਚ ਉਸ ਦੀ ਧੀ ਈਸ਼ਰ ਕਾਲੋਨੀ ਦੇ ਰਹਿਣ ਵਾਲੇ ਲਖਬੀਰ ਸਿੰਘ ਲੱਕੀ ਦੇ ਸੰਪਰਕ ’ਚ ਫੇਸਬੁਕ ਰਾਹੀਂ ਆਈ ਸੀ, ਜਿਸ ਤੋਂ ਬਾਅਦ ਦੋਹਾਂ ਦੀ ਆਪਸ 'ਚ ਗੱਲਬਾਤ ਹੋਣੀ ਸ਼ੁਰੂ ਹੋ ਗਈ ਤਾਂ ਮੁਲਜ਼ਮ ਨੇ ਉਸ ਨੂੰ ਸ਼ਾਰਟਮੂਵੀ ਦਾ ਕਾਰੋਬਾਰ ਕਰਨ ਦੀ ਗੱਲ ਕਹੀ। ਉਸ ਦੀ ਧੀ ਨੇ ਗੱਲਾਂ 'ਚ ਆ ਕੇ ਮੁਲਜ਼ਮ ਦੇ ਖਾਤੇ ’ਚ 4 ਲੱਖ ਰੁਪਏ ਪੁਆ ਦਿੱਤੇ। ਫਿਰ 2019 'ਚ ਉਹ ਖੁਦ ਕਾਰੋਬਾਰ ਕਰਨ ਲਈ ਲੁਧਿਆਣਾ ਆ ਗਈ। 2 ਤੋਂ 3 ਮਹੀਨੇ ਤੱਕ ਮੂਵੀ ਦਾ ਕੰਮ ਠੀਕ ਚੱਲਿਆ ਪਰ ਉਸ ਨੂੰ ਜਾਰੀ ਨਹੀਂ ਕੀਤਾ ਗਿਆ ਅਤੇ ਮੁਲਜ਼ਮ ਨੇ ਉਸ ਦੀ ਧੀ ਕੋਲੋਂ 3 ਲੱਖ ਰੁਪਏ ਹੋਰ ਲੈ ਲਏ, ਜਿਸ ਤੋਂ ਬਾਅਦ ਦੋਹਾਂ ਦੀ ਆਪਸ 'ਚ ਬਹਿਸ ਹੋਣ ਲੱਗ ਪਈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸਾਂ 'ਤੇ ਰੋਕ, ਸਿਆਸੀ ਪਾਰਟੀਆਂ ਨੂੰ ਸਖਤ ਹੁਕਮ ਜਾਰੀ

ਇਸ ਤੋਂ ਬਾਅਦ ਉਸ ਦੀ ਧੀ ਦਾ ਦਿਲ ਟੁੱਟ ਗਿਆ ਅਤੇ ਉਹ ਤੰਗ ਆ ਕੇ ਵਾਪਸ ਅਮਰੀਕਾ ਚਲੀ ਗਈ ਪਰ ਮੁਲਜ਼ਮ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗ ਪਿਆ। ਉਸ ਵੱਲੋਂ ਸੋਸ਼ਲ ਮੀਡੀਆ ’ਤੇ ਮੈਸੇਜ ਕਰ ਕੇ ਉਸ ਦੀ ਧੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਬੀਤੀ 13 ਜੁਲਾਈ ਨੂੰ ਧੀ ਨਾਲ ਫੋਨ ’ਤੇ ਗਾਲੀ-ਗਲੋਚ ਵੀ ਕੀਤਾ, ਜਿਸ ਤੋਂ ਬਾਅਦ ਇਸ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਫਿਲਹਾਲ ਕੁੜੀ ਖਿਲਾਫ ਅਪਸ਼ਬਦ ਬੋਲਣ ’ਤੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਈਸ਼ਰ ਕਾਲੋਨੀ ਦੇ ਰਹਿਣ ਵਾਲੇ ਲਖਬੀਰ ਸਿੰਘ ਲੱਕੀ ਖਿਲਾਫ ਕੇਸ ਦਰਜ ਕੀਤਾ ਹੈ।


 


author

Babita

Content Editor

Related News