ਲੱਕੜਾਂ ਦੀ ਟਰਾਲੀ ਨਾਲ ਟਕਰਾਇਆ ਮੋਟਰਸਾਈਕਲ, 19 ਸਾਲਾ ਨੌਜਵਾਨ ਦੀ ਮੌਤ

Wednesday, Aug 07, 2024 - 10:24 AM (IST)

ਲੱਕੜਾਂ ਦੀ ਟਰਾਲੀ ਨਾਲ ਟਕਰਾਇਆ ਮੋਟਰਸਾਈਕਲ, 19 ਸਾਲਾ ਨੌਜਵਾਨ ਦੀ ਮੌਤ

ਫਾਜ਼ਿਲਕਾ (ਨਾਗਪਾਲ) : ਉਪ-ਮੰਡਲ ਦੇ ਢਾਣੀ ਰੇਸ਼ਮ ਸਿੰਘ ਦੇ ਕੋਲ ਬੀਤੀ ਦੇਰ ਸ਼ਾਮ ਇਕ ਲੱਕੜਾਂ ਦੀ ਭਰੀ ਟਰਾਲੀ ਦੀ ਸਾਈਡ ਵੱਜਣ ਕਾਰਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਜਾਨ ਚਲੀ ਗਈ। ਜਾਣਕਾਰੀ ਅਨੁਸਾਰ ਸੁਨੀਲ (19) ਵਾਸੀ ਪਿੰਡ ਮਹਾਤਮ ਨਗਰ ਮੋਟਰਸਾਈਕਲ ’ਤੇ ਆਪਣੇ ਦੋਸਤ ਨੂੰ ਪਿੰਡ ਝੰਗੜ ਭੈਣੀ ਛੱਡ ਕੇ ਘਰ ਜਾ ਰਿਹਾ ਸੀ, ਜਿਸ ਦੀ ਢਾਣੀ ਰੇਸ਼ਮ ਸਿੰਘ ਕੋਲ ਇਕ ਲੱਕੜਾਂ ਦੀ ਭਰੀ ਟਰਾਲੀ ਨਾਲ ਟੱਕਰ ਹੋ ਗਈ।

ਇਸ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਹਾਦਸੇ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਕਿਹਾ ਸੀ ਕਿ ਮਾਂ ਗੇਟ ਖੋਲ੍ਹੋ ਉਹ ਘਰ ਆ ਰਿਹਾ ਹੈ ਪਰ ਕੁਝ ਦੇਰ ਬਾਅਦ ਉਸ ਦੇ ਐਕਸੀਡੈਂਟ ਦੀ ਖ਼ਬਰ ਘਰ ਪਹੁੰਚ ਗਈ।


author

Babita

Content Editor

Related News